ਮੈਕਸੀਕੋ : 11 ਸਾਲਾ ਵਿਦਿਆਰਥੀ ਨੇ ਕੀਤਾ ਅਧਿਆਪਕਾ ਦਾ ਕਤਲ, ਹੋਰ 6 ਜ਼ਖਮੀ

Saturday, Jan 11, 2020 - 11:16 AM (IST)

ਮੈਕਸੀਕੋ : 11 ਸਾਲਾ ਵਿਦਿਆਰਥੀ ਨੇ ਕੀਤਾ ਅਧਿਆਪਕਾ ਦਾ ਕਤਲ, ਹੋਰ 6 ਜ਼ਖਮੀ

ਮੈਕਸੀਕੋ ਸਿਟੀ— ਟੋਰੇਨ ਸ਼ਹਿਰ ਦੇ ਸਕੂਲ 'ਚ 11 ਸਾਲਾ ਵਿਦਿਆਰਥੀ ਨੇ ਇਕ ਅਧਿਆਪਕਾ ਨੂੰ ਗੋਲੀ ਮਾਰ ਕੇ ਉਸ ਦਾ ਕਤਲ ਕਰ ਦਿੱਤਾ। ਇਸ ਦੇ ਬਾਅਦ ਉਸ ਨੇ ਖੁਦਕੁਸ਼ੀ ਕਰ ਲਈ। ਸਥਾਨਕ ਅਧਿਕਾਰੀਆਂ ਮੁਤਾਬਕ,''ਵਿਦਿਆਰਥੀ ਦੋ ਹੈਂਡਗਨਜ਼ ਲੈ ਕੇ ਸਕੂਲ 'ਚ ਦਾਖਲ ਹੋਇਆ ਸੀ। ਅਧਿਆਪਕਾ ਦਾ ਕਤਲ ਕਰਨ ਮਗਰੋਂ ਉਸ ਨੇ ਹੋਰਾਂ 'ਤੇ ਵੀ ਫਾਇਰਿੰਗ ਕੀਤੀ। ਇਸ ਦੌਰਾਨ 5 ਵਿਦਿਆਰਥੀ ਅਤੇ ਇਕ ਹੋਰ ਅਧਿਆਪਕ ਜ਼ਖਮੀ ਹੋ ਗਿਆ।
ਮੇਅਰ ਜੋਰਗੇ ਜੇਰਮੇਨੋ ਨੇ ਕਿਹਾ ਕਿ ਦੋਸ਼ੀ ਵਿਦਿਆਰਥੀ ਆਪਣੀ ਦਾਦੀ ਨਾਲ ਰਹਿੰਦਾ ਸੀ। ਘਟਨਾ ਦੀ ਜਾਂਚ ਜਾਰੀ ਹੈ, ਫਿਲਹਾਲ ਗੋਲੀਬਾਰੀ ਦਾ ਕਾਰਨ ਪਤਾ ਨਹੀਂ ਚੱਲ ਸਕਿਆ। ਸ਼ੁਰੂਆਤੀ ਜਾਂਚ 'ਚ ਪਤਾ ਲੱਗਾ ਹੈ ਕਿ ਵਿਦਿਆਰਥੀ ਕੁਝ ਪ੍ਰੇਸ਼ਾਨ ਰਹਿੰਦਾ ਸੀ। ਉਸ ਦੇ ਮਾਂ-ਬਾਪ ਨੂੰ ਲੱਭਿਆ ਜਾ ਰਿਹਾ ਹੈ। ਜ਼ਖਮੀਆਂ 'ਚੋਂ ਕੁਝ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
 

2017 'ਚ ਵੀ ਸਕੂਲ ਦੇ ਵਿਦਿਆਰਥੀ ਨੇ ਕੀਤੀ ਸੀ ਫਾਇਰਿੰਗ—
ਟੋਰੇਨ 'ਚ 6.79 ਲੱਖ ਲੋਕ ਰਹਿੰਦੇ ਹਨ। ਪਿਛਲੇ 2 ਸਾਲਾਂ 'ਚ ਮੈਕਸੀਕੋ 'ਚ ਇਸ ਤਰ੍ਹਾਂ ਦੀਆਂ ਘਟਨਾਵਾਂ ਖਾਸ ਤੌਰ 'ਤੇ ਸਕੂਲ ਸ਼ੂਟਿੰਗ ਦੇ ਮਾਮਲਿਆਂ 'ਚ ਵਾਧਾ ਹੋਇਆ ਹੈ। ਉੱਤਰੀ ਮੈਕਸੀਕੋ 'ਚ ਸਾਲ 2017 'ਚ ਵੀ ਅਜਿਹੀਆਂ ਘਟਨਾਵਾਂ ਵਾਪਰੀਆਂ ਸਨ। ਉਸ ਸਮੇਂ ਇਕ ਵਿਦਿਆਰਥੀ ਨੇ 4 ਲੋਕਾਂ ਦਾ ਕਤਲ ਕਰ ਕੇ ਖੁਦ ਨੂੰ ਗੋਲੀ ਮਾਰ ਲਈ ਸੀ।


Related News