ਮੈਕਸੀਕੋ ਦੇ ਇਕ ਬਾਰ 'ਚ ਹੋਈ ਗੋਲੀਬਾਰੀ, 11 ਲੋਕਾਂ ਦੀ ਮੌਤ

Monday, Sep 28, 2020 - 07:43 AM (IST)

ਮੈਕਸੀਕੋ ਦੇ ਇਕ ਬਾਰ 'ਚ ਹੋਈ ਗੋਲੀਬਾਰੀ, 11 ਲੋਕਾਂ ਦੀ ਮੌਤ

ਮੈਕਸੀਕੋ ਸਿਟੀ- ਮੈਕਸੀਕੋ ਦੇ ਗੁਆਨਾਜੁਆਤੋ ਸੂਬੇ ਵਿਚ ਸਥਾਨਕ ਸਮੇਂ ਮੁਤਾਬਕ ਐਤਵਾਰ ਤੜਕੇ ਇਕ ਬਾਰ ਵਿਚ ਗੋਲੀਬਾਰੀ ਦੀ ਘਟਨਾ ਵਿਚ 4 ਬੀਬੀਆਂ ਸਣੇ 11 ਲੋਕਾਂ ਦੀ ਮੌਤ ਹੋ ਗਈ। 
ਸਥਾਨਕ ਪ੍ਰਸ਼ਾਸਨ ਮੁਤਾਬਕ ਗੁਆਨਾਜੁਆਤੋ ਸੂਬੇ ਦੇ ਜਰਾਲ ਡੇਲ ਪ੍ਰੋਗਰੈਸੋ ਸ਼ਹਿਰ ਵਿਚ ਕੁਝ ਹਮਲਾਵਰ ਅਚਾਨਕ ਬਾਰ ਵਿਚ ਪੁੱਜੇ ਅਤੇ ਗਾਹਕਾਂ ਤੇ ਉਸ ਦੇ ਕਰਮਚਾਰੀਆਂ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। 

ਇਸ ਹਮਲੇ ਵਿਚ 7 ਵਿਅਕਤੀਆਂ ਤੇ 4 ਜਨਾਨੀਆਂ ਦੀ ਮੌਤ ਹੋ ਗਈ। ਇਕ ਹੋਰ ਜਨਾਨੀ ਦੀ ਹਾਲਤ ਗੰਭੀਰ ਬਣੀ ਹੋਈ ਹੈ। ਹਮਲਾਵਰ ਕਈ ਗੱਡੀਆਂ ਰਾਹੀਂ ਬਾਰ ਵਿਚ ਪੁੱਜੇ ਸਨ। ਗੁਆਨਾਜੁਆਤੋ ਸੂਬਾ ਖੇਤੀ ਪ੍ਰਧਾਨ ਅਤੇ ਉਦਯੋਗਿਕ ਇਕਾਈਆਂ ਦਾ ਵੀ ਗੜ੍ਹ ਮੰਨਿਆ ਜਾਂਦਾ ਹੈ। ਇਹ ਸੂਬਾ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਇਸ ਨਾਲ ਸਬੰਧਤ ਹੋਰ ਅਪਰਾਧਕ ਗਤੀਵਿਧੀਆਂ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੈ। 

ਸਰਕਾਰੀ ਅੰਕੜਿਆਂ ਮੁਤਾਬਕ ਗੁਆਨਾਜੁਆਤੋ ਸੂਬੇ ਵਿਚ ਇਸ ਸਾਲ ਜਨਵਰੀ ਤੋਂ ਮਈ ਵਿਚਕਾਰ 1900 ਤੋਂ ਵੱਧ ਕਤਲ ਦੇ ਮਾਮਲੇ ਦਰਜ ਕੀਤੇ ਗਏ ਹਨ। ਗੁਆਨਾਜੁਆਤੋ ਸੂਬੇ ਦੀ ਪੁਲਸ ਨੇ ਇਸ ਹਿੰਸਾ ਲਈ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਦੋ ਸਮੂਹਾਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। 


author

Lalita Mam

Content Editor

Related News