ਮੈਕਸੀਕੋ ਦੇ ਸਰਹੱਦੀ ਸ਼ਹਿਰ ''ਚ ਹਿੰਸਾ ਦੌਰਾਨ 11 ਲੋਕਾਂ ਦੀ ਮੌਤ

Saturday, Aug 13, 2022 - 01:06 AM (IST)

ਮੈਕਸੀਟੋ ਸਿਟੀ-ਮੈਕਸੀਕੋ ਦੇ ਸਰਹੱਦੀ ਸ਼ਹਿਰ ਸ਼ਿਉਦਾਦ ਜੁਆਰੇਜ਼ ਦੀ ਇਕ ਜੇਲ੍ਹ 'ਚ ਵੀਰਵਾਰ ਨੂੰ ਵਿਰੋਧੀ ਗਿਰੋਹਾਂ ਵਿਚਾਲੇ ਸੰਘਰਸ਼ 'ਚ ਦੋ ਕੈਦੀ ਮਾਰੇ ਗਏ ਅਤੇ ਇਸ ਤੋਂ ਬਾਅਦ ਸੜਕਾਂ 'ਤੇ ਹਿੰਸਾ ਫੈਲ ਗਈ। ਸੁਰੱਖਿਆ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਕਥਿਤ ਗਿਰੋਹ ਦੇ ਮੈਂਬਰਾਂ ਨੇ ਇਕ ਰੇਡੀਓ ਸਟੇਸ਼ਨ ਦੇ ਚਾਰ ਕਰਮਚਾਰੀਆਂ ਸਮੇਤ 9 ਹੋਰ ਲੋਕਾਂ ਦਾ ਕਤਲ ਕਰ ਦਿੱਤਾ।

ਇਹ ਵੀ ਪੜ੍ਹੋ : ਮੋਂਟੇਨਿਗ੍ਰੋ 'ਚ ਪਰਿਵਾਰਕ ਵਿਵਾਦ ਕਾਰਨ ਇਕ ਵਿਅਕਤੀ ਨੇ ਕੀਤੀ ਅੰਨ੍ਹੇਵਾਹ ਗੋਲੀਬਾਰੀ, 11 ਦੀ ਮੌਤ

ਸੰਘੀ ਸਰਕਾਰ ਦੇ ਸੁਰੱਖਿਆ ਅਪਰ ਸਕੱਤਰ, ਰਿਕਾਰਡੋ ਮੇਜੀਆ ਬਰਦੇਜਾ ਨੇ ਕਿਹਾ ਕਿ ਹਿੰਸਾ ਵੀਰਵਾਰ ਦੀ ਦੁਪਹਿਰ ਇਕ ਵਜੇ ਤੋਂ ਬਾਅਦ ਇਕ ਜੇਲ੍ਹ ਦੇ ਅੰਦਰ ਸ਼ੁਰੂ ਹੋਈ ਜਦ ਮੈਕਸੀਕੋ ਦੇ ਗਿਹੋਰ ਦੇ ਮੈਂਬਰਾਂ ਨੇ ਵਿਰੋਧੀ ਚੈਪੋਸ ਦੇ ਮੈਂਬਰਾਂ 'ਤੇ ਹਮਲਾ ਕੀਤਾ। ਸੰਘਰਸ਼ 'ਚ 2 ਕੈਦੀਆਂ ਦੀ ਮੌਤ ਹੋ ਗਈ ਅਤੇ 20 ਹੋਰ ਜ਼ਖਮੀ ਹੋ ਗਏ। ਇਸ ਤੋਂ ਬਾਅਦ ਜੇਲ੍ਹ ਦੇ ਬਾਹਰ ਗਿਹੋਰ ਦੇ ਸ਼ੱਕੀ ਮੈਂਬਰਾਂ ਨੇ ਵਸਤਾਂ ਨੂੰ ਸਾੜਨਾ ਸ਼ੁਰੂ ਕਰ ਦਿੱਤਾ ਅਤੇ ਗੋਲੀਬਾਰੀ ਕੀਤੀ। ਸਿਉਦਾਦ ਜੁਆਰੇਜ ਨੇ ਸਾਲਾਂ ਤੋਂ ਸਿਨਾਲੋਆ ਗਿਰੋਹ ਵੱਲੋਂ ਸਮਰਥਿਤ ਆਰਟੀਸਟ ਐਸੀਸੀਨੋ ਵਰਗੇ ਗਿਰੋਹਾਂ ਅਤੇ ਲਾ ਲਿਨੀਆ ਅਤੇ ਐਜਟੈਕਸ ਗਿਰੋਹਾ ਦਰਮਿਆਨ ਸੰਘਰਸ਼ ਦੇਣ ਨੂੰ ਮਿਲਦਾ ਰਿਹਾ ਹੈ।

ਇਹ ਵੀ ਪੜ੍ਹੋ : ਕੇਜਰੀਵਾਲ ਵੱਲੋਂ ਗੁਜਰਾਤ ’ਚ ਔਰਤਾਂ ਨੂੰ 1000 ਰੁਪਏ ਦੇਣ ਦੇ ਵਾਅਦੇ ’ਤੇ ਭਾਜਪਾ ਨੇ ਚੁੱਕੇ ਸਵਾਲ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Karan Kumar

Content Editor

Related News