ਈਰਾਨ ''ਚ ਇਮਾਰਤ ਡਿੱਗਣ ਕਾਰਨ 11 ਦੀ ਮੌਤ, ਹੋਰ ਲੋਕਾਂ ਦੇ ਦੱਬੇ ਹੋਣ ਦਾ ਖ਼ਦਸ਼ਾ

Tuesday, May 24, 2022 - 04:51 PM (IST)

ਈਰਾਨ ''ਚ ਇਮਾਰਤ ਡਿੱਗਣ ਕਾਰਨ 11 ਦੀ ਮੌਤ, ਹੋਰ ਲੋਕਾਂ ਦੇ ਦੱਬੇ ਹੋਣ ਦਾ ਖ਼ਦਸ਼ਾ

ਤਹਿਰਾਨ (ਏਜੰਸੀ)- ਦੱਖਣ-ਪੱਛਮੀ ਈਰਾਨ ਵਿੱਚ ਮੰਗਲਵਾਰ ਨੂੰ ਇੱਕ ਇਮਾਰਤ ਢਹਿ-ਢੇਰੀ ਹੋ ਗਈ, ਜਿਸ ਦੇ ਮਲਬੇ ਹੇਠ ਦੱਬਣ ਕਾਰਨ ਘੱਟੋ-ਘੱਟ 11 ਲੋਕਾਂ ਦੀ ਮੌਤ ਹੋ ਗਈ। ਮਲਬੇ ਹੇਠ ਹੋਰ ਲੋਕਾਂ ਦੇ ਦੱਬੇ ਹੋਣ ਦਾ ਖ਼ਦਸ਼ਾ ਹੈ, ਜਿਸ ਨੂੰ ਧਿਆਨ 'ਚ ਰੱਖਦਿਆਂ ਬਚਾਅ ਮੁਹਿੰਮ ਚਲਾਈ ਜਾ ਰਹੀ ਹੈ। ਅਧਿਕਾਰੀਆਂ ਨੇ ਘਟਨਾ ਦੀ ਵਿਆਪਕ ਜਾਂਚ ਦੇ ਤਹਿਤ ਸ਼ਹਿਰ ਦੇ ਮੇਅਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੈਟਰੋਪੋਲ ਬਿਲਡਿੰਗ ਵਿੱਚ ਇੱਕ ਨਿਰਮਾਣ ਅਧੀਨ 10 ਮੰਜ਼ਿਲਾ ਟਾਵਰ ਸੋਮਵਾਰ ਨੂੰ ਢਹਿ ਗਿਆ।

ਇਹ ਵੀ ਪੜ੍ਹੋ: ਇਸ ਕਾਰਨ ਯੂਰਪ 'ਚ ਫੈਲਿਆ ਮੰਕੀਪੌਕਸ, ਰੇਵ ਪਾਰਟੀ ਨੂੰ ਲੈ ਕੇ ਮਾਹਿਰਾਂ ਨੇ ਪ੍ਰਗਟਾਇਆ ਅਜਿਹਾ ਖ਼ਦਸ਼ਾ

ਇਸ ਘਟਨਾ ਨੇ ਈਰਾਨ ਦੇ ਨਿਰਮਾਣ ਪ੍ਰੋਜੈਕਟਾਂ ਵਿੱਚ ਚੱਲ ਰਹੇ ਸੰਕਟ ਨੂੰ ਵੀ ਰੇਖਾਂਕਿਤ ਕੀਤਾ ਹੈ। ਸੋਮਵਾਰ ਨੂੰ ਇਮਾਰਤ ਦੇ ਢਹਿ ਜਾਣ ਦੀ ਸ਼ੁਰੂਆਤੀ ਵੀਡੀਓ ਵਿੱਚ ਇਰਾਕ ਦੇ ਨਾਲ ਈਰਾਨ ਦੀ ਸਰਹੱਦ ਦੇ ਨੇੜੇ, ਖੁਜ਼ੇਸਤਾਨ ਪ੍ਰਾਂਤ ਵਿੱਚ ਇੱਕ ਮਹੱਤਵਪੂਰਨ ਤੇਲ ਉਤਪਾਦਕ ਸ਼ਹਿਰ ਅਬਦਾਨ ਵਿਚ ਧੂੜ ਉੱਡਦੀ ਦਿਖਾਈ ਦੇ ਰਹੀ ਹੈ। ਮੈਟਰੋਪੋਲ ਇਮਾਰਤ ਵਿੱਚ 2 ਟਾਵਰ ਸਨ, ਇੱਕ ਪਹਿਲਾਂ ਬਣਾਇਆ ਗਿਆ ਸੀ ਅਤੇ ਦੂਜਾ ਨਿਰਮਾਣ ਅਧੀਨ ਸੀ। ਹਾਲਾਂਕਿ ਇਸ ਦੀਆਂ ਹੇਠਲੀਆਂ ਮੰਜ਼ਿਲਾਂ ਬਣ ਚੁੱਕੀਆਂ ਸਨ ਅਤੇ ਉੱਥੇ ਕਿਰਾਏਦਾਰ ਰਹਿ ਰਹੇ ਸਨ।

ਇਹ ਵੀ ਪੜ੍ਹੋ: ਗੋਰੇ ਵਿਦਿਆਰਥੀ ਵੱਲੋਂ ਭਾਰਤੀ ਬੱਚੇ ਦੀ ਧੌਣ ਮਰੋੜਨ ਦਾ ਮਾਮਲਾ, ਭਾਰਤੀ-ਅਮਰੀਕੀ MPs ਨੇ ਜਤਾਈ ਚਿੰਤਾ (ਵੀਡੀਓ)

ਮੰਗਲਵਾਰ ਨੂੰ, ਇੱਕ ਅਧਿਕਾਰਤ ਟੈਲੀਵਿਜ਼ਨ ਚੈਨਲ 'ਤੇ ਇੱਕ ਐਮਰਜੈਂਸੀ ਅਧਿਕਾਰੀ ਨੇ ਇੰਟਰਵਿਊ ਵਿੱਚ ਕਿਹਾ ਕਿ ਇਮਾਰਤ ਦੇ ਡਿੱਗਣ ਵੇਲੇ ਲਗਭਗ 50 ਲੋਕ ਇਮਾਰਤ ਦੇ ਅੰਦਰ ਸਨ। ਅਧਿਕਾਰੀਆਂ ਨੇ ਪਹਿਲਾਂ ਕਿਹਾ ਸੀ ਕਿ ਇਸ ਘਟਨਾ 'ਚ ਘੱਟੋ-ਘੱਟ 39 ਲੋਕ ਜ਼ਖ਼ਮੀ ਹੋਏ ਹਨ, ਜਿਨ੍ਹਾਂ 'ਚੋਂ ਜ਼ਿਆਦਾਤਰ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।

ਇਹ ਵੀ ਪੜ੍ਹੋ: ਆਰਥਿਕ ਸੰਕਟ ਨਾਲ ਜੂਝ ਰਹੇ ਸ੍ਰੀਲੰਕਾ 'ਚ ਮਚੀ ਹਾਹਾਕਾਰ, ਪੈਟਰੋਲ ਹੋਇਆ 420 ਰੁਪਏ ਪ੍ਰਤੀ ਲਿਟਰ

 


author

cherry

Content Editor

Related News