ਚੀਨ : ਚੱਟਾਨ ਤੋਂ ਡਿੱਗਿਆ ਵਾਹਨ, 11 ਲੋਕਾਂ ਦੀ ਦਰਦਨਾਕ ਮੌਤ

Friday, May 19, 2023 - 11:50 AM (IST)

ਚੀਨ : ਚੱਟਾਨ ਤੋਂ ਡਿੱਗਿਆ ਵਾਹਨ, 11 ਲੋਕਾਂ ਦੀ ਦਰਦਨਾਕ ਮੌਤ

ਨਾਨਿੰਗ (ਵਾਰਤਾ): ਦੱਖਣੀ ਚੀਨ ਦੇ ਗੁਆਂਗਸ਼ੀ ਜ਼ੁਆਂਗ ਆਟੋਨੋਮਸ ਖੇਤਰ ਦੇ ਜਿੰਗਸੀ ਸ਼ਹਿਰ ਵਿਚ ਸ਼ੁੱਕਰਵਾਰ ਤੜਕੇ ਇਕ ਸੜਕ ਹਾਦਸੇ ਵਿਚ 11 ਲੋਕਾਂ ਦੀ ਮੌਤ ਹੋ ਗਈ। ਇਹ ਹਾਦਸਾ ਸਵੇਰੇ ਕਰੀਬ 6:30 ਵਜੇ ਵਾਪਰਿਆ ਜਦੋਂ 14 ਲੋਕਾਂ ਨੂੰ ਲੈ ਕੇ ਜਾ ਰਿਹਾ ਇੱਕ ਵਾਹਨ ਸਿਮਿੰਗ ਪਿੰਡ ਵਿੱਚ ਸੜਕ ਦੇ ਇੱਕ ਹਿੱਸੇ 'ਤੇ ਇੱਕ ਚੱਟਾਨ ਦੇ ਕਿਨਾਰੇ ਤੋਂ ਪਲਟ ਗਿਆ। 

ਪੜ੍ਹੋ ਇਹ ਅਹਿਮ ਖ਼ਬਰ-ਨਿਊਜ਼ੀਲੈਂਡ : ਪ੍ਰਸ਼ਾਂਤ ਖੇਤਰ 'ਚ 7.7 ਤੀਬਰਤਾ ਦਾ ਭੂਚਾਲ, ਛੋਟੀ ਸੁਨਾਮੀ ਦਾ ਖਤਰਾ

ਮੌਤਾਂ ਦੀ ਗਿਣਤੀ ਦੀ ਪੁਸ਼ਟੀ ਕਰਦੇ ਹੋਏ, ਜਿੰਗਸੀ ਮਿਊਂਸੀਪਲ ਸਰਕਾਰ ਦੇ ਇੱਕ ਬਿਆਨ ਵਿੱਚ ਕਿਹਾ ਗਿਆ ਕਿ ਤਿੰਨ ਵਿਅਕਤੀ ਘਟਨਾ ਤੋਂ ਬਚਣ ਵਿੱਚ ਕਾਮਯਾਬ ਰਹੇ। ਫਿਲਹਾਲ ਬਚਾਅ ਕਾਰਜ ਜਾਰੀ ਹਨ ਅਤੇ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News