ਥਾਈਲੈਂਡ : ਸੜਕ ਦੁਰਘਟਨਾ 'ਚ 11 ਲੋਕਾਂ ਦੀ ਮੌਤ, 4 ਜ਼ਖਮੀ

Sunday, Aug 18, 2019 - 02:21 PM (IST)

ਥਾਈਲੈਂਡ : ਸੜਕ ਦੁਰਘਟਨਾ 'ਚ 11 ਲੋਕਾਂ ਦੀ ਮੌਤ, 4 ਜ਼ਖਮੀ

ਬੈਂਕਾਕ— ਪੂਰਬੀ ਥਾਈਲੈਂਡ 'ਚ ਇਕ ਵੈਨ ਦੇ ਟਰੱਕ ਨਾਲ ਟਕਰਾ ਜਾਣ ਕਾਰਨ ਐਤਵਾਰ ਨੂੰ 11 ਲੋਕਾਂ ਦੀ ਮੌਤ ਹੋ ਗਈ ਅਤੇ ਹੋਰ 4 ਜ਼ਖਮੀ ਹੋ ਗਏ। ਸਥਾਨਕ ਮੀਡੀਆ ਦੀ ਰਿਪੋਰਟ ਮੁਤਾਬਕ ਦੁਰਘਟਨਾ ਸਮੇਂ ਵੈਨ ਸਾ ਕਈਓ ਸੂਬੇ ਤੋਂ ਕਾਮਿਆਂ ਨੂੰ ਇਮੀਗ੍ਰੇਸ਼ਨ ਦਫਤਰ ਵੱਲ ਲੈ ਜਾ ਰਹੀ ਸੀ। ਪੁਲਸ ਨੂੰ ਸ਼ੱਕ ਹੈ ਕਿ ਦੁਰਘਟਨਾ ਸਮੇਂ ਡਰਾਈਵਰ ਨੂੰ ਨੀਂਦ ਆ ਗਈ ਹੋਵੇਗੀ ਅਤੇ ਇਸੇ ਕਾਰਨ ਵੈਨ ਉਲਟ ਦਿਸ਼ਾ ਵੱਲ ਜਾ ਕੇ ਸਾਹਮਣੇ ਆ ਰਹੇ ਟਰੱਕ ਨਾਲ ਟਕਰਾ ਗਈ।  

ਦੁਰਘਟਨਾ ਵਾਲੀ ਥਾਂ 'ਤੇ ਐਂਬੂਲੈਂਸ ਪੁੱਜ ਗਈ, ਜਿਸ ਦੇ ਰਾਹੀਂ ਜ਼ਖਮੀਆਂ ਨੂੰ ਹਸਪਤਾਲ ਲੈ ਜਾਇਆ ਗਿਆ। ਮਲਬਾ ਕੱਢਣ 'ਚ ਇੱਥੇ ਕਾਫੀ ਸਮਾਂ ਲੱਗ ਗਿਆ ਤੇ ਸੜਕ ਬੰਦ ਰਹੀ, ਜਿਸ ਕਾਰਨ ਆਵਾਜਾਈ ਪ੍ਰਭਾਵਿਤ ਹੋਈ। ਅਜੇ ਤਕ ਜ਼ਖਮੀਆਂ ਜਾਂ ਮ੍ਰਿਤਕਾਂ ਦੀ ਪਛਾਣ ਸਾਂਝੀ ਨਹੀਂ ਕੀਤੀ ਗਈ। ਹਾਦਸਾਗ੍ਰਸਤ ਹੋਏ ਵਾਹਨਾਂ ਨੂੰ ਦੇਖ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਹਾਦਸਾ ਕਿੰਨਾ ਭਿਆਨਕ ਹੋਵੇਗਾ।


Related News