ਪਨਾਮਾ ''ਚ ਭਾਰੀ ਹੜ੍ਹ ਨੇ ਇਕੋ ਪਰਿਵਾਰ ਦੇ 11 ਮੈਂਬਰਾਂ ਦੀ ਲਈ ਜਾਨ
Monday, Aug 10, 2020 - 10:00 AM (IST)

ਪਨਾਮਾ ਸਿਟੀ- ਪਨਾਮਾ ਵਿਚ ਸੋਮਵਾਰ ਨੂੰ ਭਾਰੀ ਮੀਂਹ ਕਾਰਨ ਹੜ੍ਹ ਦੀ ਲਪੇਟ ਵਿਚ ਆ ਕੇ ਇਕੋ ਪਰਿਵਾਰ ਦੇ 11 ਮੈਂਬਰਾਂ ਦੀ ਮੌਤ ਹੋ ਗਈ। ਨਾਗਰਿਕ ਸੁਰੱਖਿਆ ਅਧਿਕਾਰੀਆਂ ਮੁਤਾਬਕ ਵੇਰਾਗੁਅਸ ਸੂਬੇ ਵਿਚ ਭਾਰੀ ਮੀਂਹ ਕਾਰਨ ਬੇਜੁਕੋ ਨਦੀ ਵਿਚ ਹੜ੍ਹ ਆ ਗਿਆ। ਇਸ ਦੌਰਾਨ ਕਲੋਵੇਬੋਰਾ ਦੇ ਤਟੀ ਸ਼ਹਿਰ ਵਿਚ ਰਾਤ ਸਮੇਂ ਘਰ ਵਿਚ ਸੌਂ ਰਹੇ ਇਕ ਪਰਿਵਾਰ ਦੇ 11 ਮੈਂਬਰਾਂ ਦੇ ਰੁੜ੍ਹ ਜਾਣ ਨਾਲ ਮੌਤ ਹੋ ਗਈ।
ਪਨਾਮਾ ਦੇ ਰਾਸ਼ਟਰਪਤੀ ਲਾਰੇਂਟਿਨੋ ਕੋਟਰਿਜੋ ਨੇ ਘਟਨਾ 'ਤੇ ਦੁੱਖ ਪ੍ਰਗਟ ਕੀਤਾ ਹੈ। ਨਾਗਰਿਕ ਸੁਰੱਖਿਆ ਸੇਵਾ ਵਿਭਾਗ ਨੇ ਐਤਵਾਰ ਨੂੰ ਦੇਸ਼ ਦੇ ਵਧੇਰੇ ਹਿੱਸਿਆਂ ਵਿਚ ਆਸਮਾਨੀ ਬਿਜਲੀ ਡਿਗਣ ਤੇ ਤੂਫਾਨ ਆਉਣ ਦਾ ਖਦਸ਼ਾ ਜਤਾਇਆ ਸੀ।