ਡੌਂਕੀ ਲਾ ਕੇ 1000 ਬੰਦਾ ਟੱਪ ਗਿਆ ਮੈਕਸੀਕੋ ਬਾਰਡਰ, ਛੋਟੋ-ਛੋਟੇ ਬੱਚੇ ਵੀ ਸ਼ਾਮਲ, ਵੇਖੋ ਵੀਡੀਓ

Friday, Dec 01, 2023 - 04:02 PM (IST)

ਡੌਂਕੀ ਲਾ ਕੇ 1000 ਬੰਦਾ ਟੱਪ ਗਿਆ ਮੈਕਸੀਕੋ ਬਾਰਡਰ, ਛੋਟੋ-ਛੋਟੇ ਬੱਚੇ ਵੀ ਸ਼ਾਮਲ, ਵੇਖੋ ਵੀਡੀਓ

ਇੰਟਰਨੈਸ਼ਨਲ ਡੈਸਕ: ਮੈਕਸੀਕੋ ਤੋਂ ਸਰਹੱਦ ਟੱਪ ਕੇ ਅਮਰੀਕਾ ਜਾਣ ਵਾਲਿਆਂ ਦੀਆਂ ਖ਼ਬਰਾਂ ਹਮੇਸ਼ਾ ਚਰਚਾ ਵਿੱਚ ਰਹਿੰਦੀਆਂ ਹਨ। ਬੀਤੇ ਦਿਨੀਂ ਸੋਸ਼ਲ ਮੀਡੀਆ 'ਤੇ ਇਕ ਹੋਰ ਵੀਡੀਓ ਵਾਇਰਲ ਹੋਈ ਜਿਸ ਵਿੱਚ ਇਕ ਵਿਅਕਤੀ ਮੈਕਸੀਕੋ-ਅਮਰੀਕਾ ਸਰਹੱਦ ਦੇ ਹਾਲਾਤ ਦਿਖਾ ਰਿਹਾ ਹੈ। ਵਿਅਕਤੀ ਪੰਜਾਬੀ ਬੋਲ ਰਿਹਾ ਹੈ ਤੇ ਦਾਅਵਾ ਕਰ ਰਿਹਾ ਹੈ ਕਿ ਵੀਡੀਓ 26 ਤਾਰੀਖ਼ 11ਵੇਂ ਮਹੀਨੇ ਦੇ ਸਵੇਰ ਦੇ ਸਮੇਂ ਦੀ ਬਣਾਈ ਗਈ ਹੈ। 

ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਕੇ ਮੈਕਸੀਕੋ ਸਰਹੱਦ ਟੱਪ ਕੇ ਹਜ਼ਾਰਾਂ ਪ੍ਰਵਾਸੀ ਅਮਰੀਕਾ ਵਿੱਚ ਦਾਖ਼ਲ ਹੋ ਰਹੇ ਹਨ। ਹਜ਼ਾਰਾਂ ਵਿਅਕਤੀ ਰੇਲ ਵਾਂਗ ਲੰਮੀ ਲਾਈਨ ਵਿੱਚ ਖੜ੍ਹੇ ਹਨ ਤੇ ਇਮੀਗ੍ਰੇਸ਼ਨ ਦੀਆਂ ਗੱਡੀਆਂ ਵੀ ਨਜ਼ਰ ਆ ਰਹੀਆਂ ਹਨ। ਸਰਹੱਦ ਪਾਰ ਕਰ ਅਮਰੀਕਾ ਪਹੁੰਚਣ ਵਾਲਿਆਂ ਵਿੱਚ ਬੱਚੇ ਤੇ ਔਰਤਾਂ ਵੀ ਸ਼ਾਮਲ ਹਨ ਤੇ ਵੀਡੀਓ ਵਿੱਚ ਇੱਕ ਰੋਂਦੇ ਹੋਏ ਬੱਚੇ ਦੀ ਆਵਾਜ਼ ਵੀ ਸੁਣੀ ਜਾ ਸਕਦੀ ਹੈ। ਵੀਡੀਓ ਬਣਾਉਣ ਵਾਲਾ ਪੰਜਾਬੀ ਵਿਅਕਤੀ ਹੈ, ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਮੈਕਸੀਕੋ ਤੋਂ ਸਰਹੱਦ ਪਾਰ ਕਰ ਅਮਰੀਕਾ ਜਾਣ ਵਾਲਿਆਂ ਵਿੱਚ ਪਹਿਲਾਂ ਦੀ ਤਰ੍ਹਾਂ ਅੱਜ ਵੀ ਪੰਜਾਬੀਆਂ ਵਿੱਚ ਹੋੜ੍ਹ ਲੱਗੀ ਹੋਈ ਹੈ। ਹਾਲਾਂਕਿ ਜਗ ਬਾਣੀ ਇਸ ਵੀਡੀਓ ਦੀ ਪੁਸ਼ਟੀ ਨਹੀਂ ਕਰਦਾ। 


 


author

Harnek Seechewal

Content Editor

Related News