ਇਰਾਕ 'ਚ ਕਿਸ਼ਤੀ ਡੁੱਬਣ ਕਾਰਨ 100 ਲੋਕਾਂ ਦੀ ਮੌਤ

Friday, Mar 22, 2019 - 03:45 AM (IST)

ਇਰਾਕ 'ਚ ਕਿਸ਼ਤੀ ਡੁੱਬਣ ਕਾਰਨ 100 ਲੋਕਾਂ ਦੀ ਮੌਤ

ਬਗਦਾਦ - ਇਰਾਕ ਦੇ ਮੋਸੁਲ ਸ਼ਹਿਰ ਨੇੜੇ ਟਿਗਰਿਸ ਨਦੀ 'ਚ ਵੀਰਵਾਰ ਨੂੰ ਇਕ ਕਿਸ਼ਤੀ ਡੁੱਬਣ ਕਾਰਨ ਘਟੋਂ-ਘੱਟ 100 ਲੋਕਾਂ ਦੀ ਮੌਤ ਹੋ ਗਈ। ਅਲਜਜ਼ੀਰਾ ਦੀ ਰਿਪੋਰਟ ਮੁਤਾਬਕ ਕਿਸ਼ਤੀ 'ਚ ਲਗਭਗ 200 ਲੋਕ ਸਵਾਰ ਸਨ। ਯਾਤਰੀ ਨਵਰੋਜ਼ ਦੀ ਛੁੱਟੀ ਮਨਾ ਰਹੇ ਸਨ ਜੋ ਕੁਰਦ ਨਵੇਂ ਸਾਲ ਅਤੇ ਬਸੰਤ ਦੇ ਆਉਣ ਦਾ ਚਿੰਨ੍ਹ ਹੈ। ਸੰਵਾਦ ਕਮੇਟੀ ਵੱਲੋਂ ਮੋਸੁਲ ਦੇ ਨਾਗਰਿਕ ਸੁਰੱਖਿਆ ਅਥਾਰਟੀ ਦੇ ਪ੍ਰਮੁੱਖ ਹਸਮ ਖਲੀਲ ਦੇ ਹਵਾਲੇ ਤੋਂ ਜਾਰੀ ਰਿਪੋਰਟ ਮੁਤਾਬਕ ਮਾਰੇ ਗਏ ਲੋਕਾਂ 'ਚ ਜ਼ਿਆਦਾਤਰ ਔਰਤਾਂ ਅਤੇ ਬੱਚੇ ਹਨ ਜੋ ਤੈਰ ਨਹੀਂ ਸਕਦੇ ਸਨ। ਕਈ ਲੋਕਾਂ ਨੂੰ ਬਚਾ ਲਿਆ ਗਿਆ ਹੈ ਅਤੇ ਰਾਹਤ ਬਚਾਅ ਅਭਿਆਨ ਜਾਰੀ ਹੈ।


author

Khushdeep Jassi

Content Editor

Related News