ਕੰਧਾਰ ''ਚ ਅਫਗਾਨਿਸਤਾਨ ਫੌਜੀ ਮੁਹਿੰਮ ''ਚ 10 ਅੱਤਵਾਦੀ ਢੇਰ

Sunday, Dec 23, 2018 - 07:26 PM (IST)

ਕੰਧਾਰ ''ਚ ਅਫਗਾਨਿਸਤਾਨ ਫੌਜੀ ਮੁਹਿੰਮ ''ਚ 10 ਅੱਤਵਾਦੀ ਢੇਰ

ਕੰਧਾਰ— ਅਫਗਾਨਿਸਤਾਨ ਦੇ ਦੱਖਣੀ ਕੰਧਾਰ ਸੂਬੇ 'ਚ ਸੁਰੱਖਿਆ ਬਲਾਂ ਦੇ ਅਭਿਆਨ ਦੌਰਾਨ ਤਾਲਿਬਾਨੀ ਸਮਰਥਿਤ 10 ਅੱਤਵਾਦੀ ਮਾਰੇ ਗਏ ਹਨ ਜਦਕਿ ਪੰਜ ਹੋਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਸਰਕਾਰ ਨੇ ਇਕ ਬਿਆਨ ਜਾਰੀ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ।

ਸਰਕਾਰੀ ਬਿਆਨ ਮੁਤਾਬਕ ਸਰਕਾਰੀ ਫੌਜ ਵਲੋਂ ਦੋ ਦਿਨਾਂ ਤੱਕ ਚੱਲੇ ਕੰਧਾਰ ਸੂਬੇ ਦੇ ਸ਼ਾਹ ਵਲੀਕੋਟ ਜ਼ਿਲੇ 'ਚ ਇਕ ਅਭਿਆਨ ਚਲਾਇਆ ਗਿਆ, ਜਿਸ 'ਚ 10 ਅੱਤਵਾਦੀ ਮਾਰੇ ਗਏ ਜਦਕਿ ਪੰਜ ਹੋਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਤਾਲਿਬਾਨ ਤੇ ਸੁਰੱਖਿਆਬਲਾਂ ਦੇ ਵਿਚਾਲੇ ਇਸ ਝੜਪ 'ਚ ਦੋ ਔਰਤਾਂ ਸਣੇ ਤਿੰਨ ਲੋਕ ਜ਼ਖਮੀ ਹੋ ਗਏ। ਸੁਰੱਖਿਆ ਬਲਾਂ ਨੇ ਤਾਲਿਬਾਨ 'ਤੇ ਆਮ ਨਾਗਰਿਕਾਂ ਨੂੰ ਢਾਲ ਦੇ ਰੂਪ 'ਚ ਵਰਤਣ ਦਾ ਦੋਸ਼ ਲਾਇਆ ਹੈ। ਜ਼ਿਕਰਯੋਗ ਹੈ ਕਿ ਕੰਧਾਰ ਤਾਲਿਬਾਨ ਦਾ ਗੜ੍ਹ ਰਿਹਾ ਹੈ ਪਰ ਸਥਿਤੀ ਹੁਣ ਸੁਧਰ ਰਹੀ ਹੈ।


author

Baljit Singh

Content Editor

Related News