ਬੰਗਲਾਦੇਸ਼ 'ਚ ਵਾਪਰਿਆ ਬੱਸ ਹਾਦਸਾ, 10 ਹਲਾਕ

11/22/2019 7:11:26 PM

ਢਾਕਾ(ਅਨਸ)- ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਸ਼ੁੱਕਰਵਾਰ ਦੁਪਹਿਰੇ ਢਾਕਾ ਨੇੜੇ ਇਕ ਯਾਤਰੀ ਬੱਸ ਨਾਲ ਇਕ ਮਾਈਕ੍ਰੋ ਬੱਸ ਦੀ ਟੱਕਰ ਹੋ ਗਈ ਹੈ। ਇਸ ਦੌਰਾਨ ਘੱਟ ਤੋਂ ਘੱਟ 10 ਲੋਕਾਂ ਦੀ ਮੌਤ ਹੋ ਗਈ ਹੈ। ਸ਼ਿਨਹੂਆ ਨੇ ਇਸ ਦੌਰਾਨ ਜਾਣਕਾਰੀ ਦਿੱਤੀ ਕਿ ਹਾਦਸਾ ਰਾਜਧਾਨੀ ਢਾਕਾ ਤੋਂ ਲਗਭਗ 27 ਕਿਲੋਮੀਟਰ ਦੱਖਣ ਵੱਲ ਮੁੰਸ਼ੀ ਗੰਜ ਜ਼ਿਲੇ ਵਿਚ ਵਾਪਰਿਆ।

ਥਾਣਾ ਮੁਖੀ ਦੇ ਹਵਾਲੇ ਨਾਲ ਦੱਸਿਆ ਗਿਆ ਕਿ ਘਟਨਾ ਢਾਕਾ-ਮਾਵਾ ਰਾਜਮਾਰਗ 'ਤੇ ਹੋਈ, ਜਦੋਂ ਇਕ ਛੋਟੀ ਬੱਸ ਦੁਪਹਿਰੇ 2 ਵਜੇ ਮੁੰਸ਼ੀ ਗੰਜ ਦੇ ਲੋਓਹਾਜੰਗ ਨਾਲ ਕੇਰਾਨੀਗੰਜ ਦੇ ਰਸਤੇ 'ਤੇ ਜਾ ਰਹੀ ਸੀ। 'ਢਾਕਾ ਟ੍ਰਿਬਿਊਨ' ਨੇ ਕਿਹਾ ਕਿ ਹਾਦਸੇ ਵਿਚ ਚਾਲਕ ਸਣੇ 10 ਲੋਕਾਂ ਦੀ ਮੌਤ ਹੋ ਗਈ ਹੈ ਤੇ ਹੋਰ ਕਈ ਲੋਕ ਜ਼ਖਮੀ ਹਨ। ਮ੍ਰਿਤਕਾਂ ਦੀ ਅਜੇ ਪਛਾਣ ਨਹੀਂ ਕੀਤੀ ਜਾ ਸਕੀ ਹੈ।


Baljit Singh

Content Editor

Related News