ਸੀਰੀਆ ''ਚ ਆਤਮਘਾਤੀ ਬੰਬ ਧਮਾਕਾ, 10 ਮਰੇ

01/13/2017 12:12:08 PM

ਦਮਿਸ਼ਕ— ਸੀਰੀਆ ਦੀ ਰਾਜਧਾਨੀ ਦਮਿਸ਼ਕ ''ਚ ਸ਼ੁੱਕਰਵਾਰ ਨੂੰ ਇਕ ਸ਼ਕਤੀਸ਼ਾਲੀ ਆਤਮਘਾਤੀ ਬੰਬ ਧਮਾਕੇ ''ਚ 10 ਲਕਾਂ ਦੀ ਮੌਤ ਹੋ ਗਈ ਅਤੇ 17 ਹੋਰ ਲੋਕ ਜ਼ਖਮੀ ਹੋ ਗਏ। ਪੁਲਸ ਸੂਤਰਾਂ ਨੇ ਦੱਸਿਆ ਕਿ ਇਕ ਆਤਮਘਾਤੀ ਹਮਲਾਵਰ ਨੇ ਕਫ਼ਰ ਸੂਜਾ ਕੋਲ ਜਿੱਥੇ ਸੀਰੀਆ ਦੇ ਮੁੱਖ ਸੁਰੱਖਿਆ ਅਦਾਰੇ ਸਥਿਤ ਹਨ, ਖੁਦ ਨੂੰ ਧਮਾਕੇ ਨਾਲ ਉਡਾ ਲਿਆ। ਇਸ ਧਮਾਕੇ ਵਿਚ ਘੱਟੋ-ਘੱਟ 10 ਲੋਕਾਂ ਦੀ ਮੌਤ ਹੋ ਗਈ।
ਸੀਰੀਆ ''ਚ ਮਨੁੱਖੀ ਅਧਿਕਾਰਾਂ ''ਤੇ ਨਜ਼ਰ ਰੱਖਣ ਵਾਲੇ ਬ੍ਰਿਟੇਨ ਆਧਾਰਿਤ ਸਮੂਹ ਸੀਰੀਅਨ ਆਬਜ਼ਰਵੇਟਰੀ ਫਾਰ ਹਿਊਮਨ ਰਾਈਟਸ ਨੇ ਕਿਹਾ ਹੈ ਕਿ ਮ੍ਰਿਤਕਾਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ, ਕਿਉਂਕਿ ਧਮਾਕੇ ਵਿਚ ਜ਼ਖਮੀ ਹੋਏ ਜ਼ਿਆਦਾਤਰ ਜ਼ਖਮੀਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਸਰਕਾਰੀ ਟੈਲੀਵਿਜ਼ਨ ''ਤੇ ਜਾਰੀ ਫੁਟੇਜ਼ ''ਚ ਘਟਨਾ ਵਾਲੀ ਥਾਂ ਕੋਲ ਭਾਰੀ ਹਥਿਆਰਾਂ ਨਾਲ ਲੈੱਸ ਸੁਰੱਖਿਆ ਕਰਮਚਾਰੀ ਖੂਨ ਨਾਲ ਲਹੂ-ਲੁਹਾਣ ਹੈ ਅਤੇ ਕਈ ਕਾਰਾਂ ਸੜੀਆਂ ਹੋਈਆਂ ਹਨ।

Tanu

News Editor

Related News