ਮੈਕਸੀਕੋ ''ਚ ਕਾਰ ਦੁਰਘਟਨਾ, 10 ਲੋਕਾਂ ਦੀ ਮੌਤ
Sunday, Dec 31, 2017 - 10:14 AM (IST)

ਮੈਕਸੀਕੋ (ਵਾਰਤਾ)— ਮੈਕਸੀਕੋ ਵਿਚ ਸੈਰ ਸਪਾਟੇ ਲਈ ਪ੍ਰਸਿੱਧ ਅਕਾਪੁਲਕੋ ਸ਼ਹਿਰ ਦੇ ਤੱਟੀ ਖੇਤਰ ਦੇ ਨੇੜੇ ਹੋਈ ਇਕ ਕਾਰ ਦੁਰਘਟਨਾ ਵਿਚ 10 ਲੋਕਾਂ ਦੀ ਮੌਤ ਹੋ ਗਈ ਜਦਕਿ 2 ਹੋਰ ਜ਼ਖਮੀ ਹੋ ਗਏ। ਮੈਕਸੀਕੋ ਦੀ ਨਾਗਰਿਕ ਸੁਰੱਖਿਆ ਏਜੰਸੀ ਨੇ ਐਤਵਾਰ ਨੂੰ ਇਸ ਦੁਰਘਟਨਾ ਬਾਰੇ ਜਾਣਕਾਰੀ ਦਿੱਤੀ। ਨਾਗਰਿਕ ਸੁਰੱਖਿਆ ਸੰਚਾਰ ਸੈਂਟਰ ਮੁਤਾਬਕ ਗੁਰੇਰੋ ਸੂਬੇ ਦੇ ਜੁਹਆਤਨੇਜੋ ਸ਼ਹਿਰ ਅਤੇ ਅਕਾਪੁਲਕੋ ਸ਼ਹਿਰ ਨੂੰ ਜੋੜਨ ਵਾਲੇ ਹਾਈਵੇ 'ਤੇ ਸ਼ੁੱਕਰਵਾਰ ਦੇਰ ਰਾਤ ਦੋ ਕਾਰਾਂ ਅਤੇ ਇਕ ਮੋਟਰਸਾਇਕਲ ਵਿਚਕਾਰ ਟੱਕਰ ਹੋਣ ਦੇ ਬਾਅਦ ਅੱਗ ਲੱਗ ਗਈ, ਜਿਸ ਵਿਚ 10 ਲੋਕਾਂ ਦੀ ਮੌਤ ਹੋ ਗਈ ਜਦਕਿ 2 ਹੋਰ ਜ਼ਖਮੀ ਹੋ ਗਏ। ਨਾਗਰਿਕ ਸੁਰੱਖਿਆ ਸੰਚਾਰ ਕੇਂਦਰ ਮੁਤਾਬਕ ਇਸ ਦੁਰਘਟਨਾ ਵਿਚ ਮਾਰੇ ਗਏ ਲੋਕਾਂ ਵਿਚ 2 ਬੱਚੇ ਵੀ ਸ਼ਾਮਲ ਹਨ। ਮਾਰੇ ਗਏ ਹੋਰ ਲੋਕਾਂ ਦੀ ਉਮਰ 26 ਤੋਂ 76 ਸਾਲ ਦੇ ਵਿਚਕਾਰ ਦੱਸੀ ਜਾ ਰਹੀ ਹੈ।