ਟੈਂਕਰ ਬਲਾਸਟ ਮਾਮਲੇ ਨੂੰ ਲੈ ਕੇ CM ਮਾਨ ਵੱਲੋਂ ਆਰਥਿਕ ਸਹਾਇਤਾ ਦਾ ਐਲਾਨ ਤੇ ਪੰਜਾਬ ''ਚ ਵੱਡੀ ਵਾਰਦਾਤ, ਪੜ੍ਹੋ TOP-10 ਖ਼ਬਰਾਂ

Saturday, Aug 23, 2025 - 07:45 PM (IST)

ਟੈਂਕਰ ਬਲਾਸਟ ਮਾਮਲੇ ਨੂੰ ਲੈ ਕੇ CM ਮਾਨ ਵੱਲੋਂ ਆਰਥਿਕ ਸਹਾਇਤਾ ਦਾ ਐਲਾਨ ਤੇ ਪੰਜਾਬ ''ਚ ਵੱਡੀ ਵਾਰਦਾਤ, ਪੜ੍ਹੋ TOP-10 ਖ਼ਬਰਾਂ

ਜਲੰਧਰ- ਹੁਸ਼ਿਆਰਪੁਰ ਵਿੱਚ ਵਾਪਰੀ ਐੱਲ. ਪੀ. ਜੀ. ਟੈਂਕਰ ਬਲਾਸਟ ਦੀ ਘਟਨਾ 'ਤੇ ਮੁੱਖ ਮੰਤਰੀ ਭਗਵੰਤ ਮਾਨ ਦੁੱਖ਼ ਜਤਾਇਆ ਹੈ। ਇਸ ਦੇ ਨਾਲ ਹੀ ਮ੍ਰਿਤਕਾਂ ਦੇ ਪਰਿਵਾਰਾਂ ਅਤੇ ਜ਼ਖ਼ਮੀਆਂ ਲਈ ਆਰਥਿਕ ਸਹਾਇਤਾ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੋਸ਼ਲ ਮੀਡੀਆ ਪੋਸਟ ਕਰ ਲਿਖਿਆ ਹੈ ਕਿ LPG ਗੈਸ ਨਾਲ ਭਰੇ ਇਕ ਟੈਂਕਰ ਵਿਚ ਧਮਾਕਾ ਹੋਣ ਕਾਰਨ ਵੱਡਾ ਹਾਦਸਾ ਵਾਪਰਿਆ ਹੈ। ਜਿਸ ਵਿਚ ਕੁਝ ਲੋਕਾਂ ਦੀ ਦੁਖ਼ਦਾਈ ਮੌਤ ਦੀ ਖ਼ਬਰ ਮਿਲੀ ਹੈ ਅਤੇ ਕੁਝ ਲੋਕ ਜ਼ਖ਼ਮੀ ਦੱਸੇ ਜਾ ਰਹੇ ਹਨ।  ਇਸ ਦੌਰਾਨ ਉਨ੍ਹਾਂ ਨੇ ਪਰਮਾਤਮਾ ਅੱਗੇ ਵਿੱਛੜੀਆਂ ਰੂਹਾਂ ਦੀ ਆਤਮਿਕ ਸ਼ਾਂਤੀ ਅਤੇ ਜ਼ਖ਼ਮੀਆਂ ਦੀ ਜਲਦ ਸਿਹਤਯਾਬੀ ਲਈ ਅਰਦਾਸ ਕੀਤੀ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹਾਦਸੇ ‘ਚ ਜਾਨਾਂ ਗੁਆਉਣ ਵਾਲਿਆਂ ਦੇ ਪਰਿਵਾਰਾਂ ਨੂੰ ਆਰਥਿਕ ਸਹਾਇਤਾ ਵਜੋਂ 2-2 ਲੱਖ ਰੁਪਏ ਅਤੇ ਜ਼ਖ਼ਮੀਆਂ ਦਾ ਮੁਫ਼ਤ ਇਲਾਜ ਕਰਵਾਇਆ ਜਾਵੇਗਾ ਇਸ ਦੇ ਨਾਲ ਹੀ ਭਵਾਨੀਗੜ੍ਹ ਦੇ ਪਿੰਡ ਰਾਮਪੁਰਾ ਵਿਚ ਖ਼ੂਨ ਦੇ ਰਿਸ਼ਤੇ ਉਸ ਵੇਲੇ ਪਾਣੀ ਹੋ ਗਏ, ਜਿੱਥੇ ਕਥਿਤ ਨਸ਼ੇੜੀ ਭਤੀਜੇ ਨੇ ਆਪਣੇ ਦਿਵਿਆਂਗ ਚਾਚੇ ਨੂੰ ਸਿਰ 'ਤੇ ਲੋਹੇ ਦੀ ਚੀਜ਼ ਨਾਲ ਵਾਰ ਕਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਵਾਰਦਾਤ ਮਗਰੋਂ ਮੁਲਜ਼ਮ ਹਥਿਆਰ ਸਮੇਤ ਮੌਕੇ ਤੋਂ ਫ਼ਰਾਰ ਹੋ ਗਿਆ। ਪੁਲਸ ਨੇ ਮੁਲਜ਼ਮ ਦੇ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਸ ਦੇ ਨਾਲ ਹੀ ਆਓ ਜਾਣਦੇ ਹਾਂ ਅੱਜ ਦੀਆਂ ਟਾਪ-10 ਖ਼ਬਰਾਂ ਬਾਰੇ...

1. ਪੰਜਾਬ ਦੇ ਇਸ ਇਲਾਕੇ 'ਚ ਹੋਇਆ ਧਮਾਕਾ ! ਮੌਕੇ 'ਤੇ ਪਈਆਂ ਭਾਜੜਾਂ, ਸਹਿਮੇ ਲੋਕ
ਮੋਗਾ ਵਿਖੇ ਇਲੈਕਟ੍ਰਾਨਿਕ ਸਕੂਟਰੀ ਵਿਚ ਵੱਡਾ ਧਮਾਕਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਮੋਗਾ ਦੇ ਪਰਵਾਨਾ ਨਗਰ ਇਕ ਘਰ ਵਿਚ ਖੜ੍ਹੀ ਇਲੈਕਟ੍ਰਾਨਿਕ ਸਕੂਟਰੀ ਚਾਰਜਿੰਗ 'ਤੇ ਲੱਗੀ ਹੋਈ ਸੀ। ਚਾਰਜਿੰਗ ਦੌਰਾਨ ਅਚਾਨਕ ਧਮਾਕਾ ਹੋ ਗਿਆ ਅਤੇ ਅੱਗ ਲੱਗ ਗਈ। ਧਮਾਕੇ ਦੀ ਆਵਾਜ਼ ਨਾਲ ਲੋਕਾਂ 'ਚ ਸਹਿਮ ਦਾ ਮਾਹੌਲ ਬਣ ਗਿਆ। 
ਹੋਰ ਜਾਣਕਾਰੀ ਲਈ ਇਸ ਲਿੰਕ 'ਤੇ ਕਲਿਕ ਕਰੋ-

2. ਪੰਜਾਬ 'ਚ ਵੱਡੀ ਵਾਰਦਾਤ! ਭਤੀਜੇ ਵੱਲੋਂ ਬੇਰਹਿਮੀ ਨਾਲ ਦਿਵਿਆਂਗ ਚਾਚੇ ਦਾ ਕਤਲ
ਭਵਾਨੀਗੜ੍ਹ ਦੇ ਪਿੰਡ ਰਾਮਪੁਰਾ ਵਿਚ ਖ਼ੂਨ ਦੇ ਰਿਸ਼ਤੇ ਉਸ ਵੇਲੇ ਪਾਣੀ ਹੋ ਗਏ, ਜਿੱਥੇ ਕਥਿਤ ਨਸ਼ੇੜੀ ਭਤੀਜੇ ਨੇ ਆਪਣੇ ਦਿਵਿਆਂਗ ਚਾਚੇ ਨੂੰ ਸਿਰ 'ਤੇ ਲੋਹੇ ਦੀ ਚੀਜ਼ ਨਾਲ ਵਾਰ ਕਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਵਾਰਦਾਤ ਮਗਰੋਂ ਮੁਲਜ਼ਮ ਹਥਿਆਰ ਸਮੇਤ ਮੌਕੇ ਤੋਂ ਫ਼ਰਾਰ ਹੋ ਗਿਆ। ਪੁਲਸ ਨੇ ਮੁਲਜ਼ਮ ਦੇ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 
ਹੋਰ ਜਾਣਕਾਰੀ ਲਈ ਇਸ ਲਿੰਕ 'ਤੇ ਕਲਿਕ ਕਰੋ-

3. ਪੰਜਾਬ 'ਚ ਵੱਡਾ ਐਨਕਾਊਂਟਰ, ਪੁਲਸ ਤੇ ਲੁਟੇਰਿਆ ਵਿਚਾਲੇ ਹੋਈ ਜ਼ਬਰਦਸਤ ਗੋਲੀਬਾਰੀ
ਅੱਜ ਸਵੇਰੇ ਲੁਟੇਰਿਆਂ ਤੇ ਪੁਲਸ ਵਿਚਕਾਰ ਇਕ ਫਿਲਮੀ ਮੁਕਾਬਲਾ ਹੋਇਆ। ਗੋਲੀਆਂ ਦੀ ਆਵਾਜ਼ ਕਾਰਨ ਬਾਹਮਣ ਨਹਿਰ ਪੁਲ ਦਾ ਇਲਾਕਾ ਕੁਝ ਸਮੇਂ ਲਈ ਜੰਗ ਦੇ ਮੈਦਾਨ ਵਿੱਚ ਬਦਲ ਗਿਆ। ਪੁਲਸ ਦੀ ਜਵਾਬੀ ਕਾਰਵਾਈ 'ਚ ਇੱਕ ਲੁਟੇਰਾ ਗੋਲੀ ਲੱਗਣ ਨਾਲ ਜ਼ਖ਼ਮੀ ਹੋ ਗਿਆ, ਜਦੋਂ ਕਿ ਉਸਦਾ ਸਾਥੀ ਵੀ ਫੜ ਲਿਆ ਗਿਆ। ਦੋਵਾਂ ਤੋਂ ਅਪਰਾਧ ਵਿਚ ਵਰਤਿਆ ਗਿਆ ਹਥਿਆਰ ਅਤੇ ਮੋਟਰਸਾਈਕਲ ਬਰਾਮਦ ਕਰ ਲਿਆ ਗਿਆ ਹੈ।
ਹੋਰ ਜਾਣਕਾਰੀ ਲਈ ਇਸ ਲਿੰਕ 'ਤੇ ਕਲਿਕ ਕਰੋ-

4. ਡੇਰਾ ਬਿਆਸ ਦੀ ਸੰਗਤ ਲਈ ਵੱਡੀ ਖ਼ੁਸ਼ਖ਼ਬਰੀ! 24 ਅਗਸਤ ਨੂੰ ਹੋਣ ਜਾ ਰਿਹੈ...
ਰਾਧਾ ਸੁਆਮੀ ਸਤਿਸੰਗ ਡੇਰਾ ਬਿਆਸ ਦੀ ਸੰਗਤ ਲਈ ਵੱਡੀ ਖ਼ੁਸ਼ਖ਼ਬਰੀ ਸਾਹਮਣੇ ਆਈ ਹੈ। ਦਰਅਸਲ ਭਲਕੇ ਯਾਨੀ ਕਿ 24 ਅਗਸਤ ਨੂੰ ਡੇਰਾ ਬਿਆਸ ਵਿਚ ਭੰਡਾਰਾ ਕੀਤਾ ਜਾ ਰਿਹਾ ਹੈ। ਇਸ ਦੌਰਾਨ ਕੱਲ੍ਹ ਡੇਰਾ ਬਿਆਸ ਮੁਖੀ ਗੁਰਿੰਦਰ ਸਿੰਘ ਢਿੱਲੋਂ ਸਤਿਸੰਗ ਕਰਨਗੇ।  ਜ਼ਿਕਰਯੋਗ ਹੈ ਕਿ 29 ਜੂਨ ਨੂੰ ਬਿਆਸ ਵਿੱਚ ਹੋਏ ਸਤਿਸੰਗ ਤੋਂ ਬਾਅਦ ਬਾਬਾ ਜੀ ਕੈਨੇਡਾ ਅਤੇ ਯੂਕੇ ਵਿੱਚ ਨਿਰਧਾਰਤ ਸਤਿਸੰਗ ਪ੍ਰੋਗਰਾਮਾਂ ਲਈ ਰਵਾਨਾ ਹੋ ਗਏ ਸਨ। ਇਨ੍ਹਾਂ ਪ੍ਰੋਗਰਾਮਾਂ ਤੋਂ ਬਾਅਦ ਬਾਬਾ ਜੀ ਡੇਰਾ ਬਿਆਸ ਪਹੁੰਚ ਗਏ ਹਨ।
ਹੋਰ ਜਾਣਕਾਰੀ ਲਈ ਇਸ ਲਿੰਕ 'ਤੇ ਕਲਿਕ ਕਰੋ-

5. ਹੁਸ਼ਿਆਰਪੁਰ 'ਚ ਵਾਪਰੇ LPG ਟੈਂਕਰ ਬਲਾਸਟ ਮਾਮਲੇ ਨੂੰ ਲੈ ਕੇ CM ਮਾਨ ਵੱਲੋਂ ਆਰਥਿਕ ਸਹਾਇਤਾ ਦਾ ਐਲਾਨ
ਹੁਸ਼ਿਆਰਪੁਰ ਵਿੱਚ ਵਾਪਰੀ ਐੱਲ. ਪੀ. ਜੀ. ਟੈਂਕਰ ਬਲਾਸਟ ਦੀ ਘਟਨਾ 'ਤੇ ਮੁੱਖ ਮੰਤਰੀ ਭਗਵੰਤ ਮਾਨ ਦੁੱਖ਼ ਜਤਾਇਆ ਹੈ। ਇਸ ਦੇ ਨਾਲ ਹੀ ਮ੍ਰਿਤਕਾਂ ਦੇ ਪਰਿਵਾਰਾਂ ਅਤੇ ਜ਼ਖ਼ਮੀਆਂ ਲਈ ਆਰਥਿਕ ਸਹਾਇਤਾ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੋਸ਼ਲ ਮੀਡੀਆ ਪੋਸਟ ਕਰ ਲਿਖਿਆ ਹੈ ਕਿ LPG ਗੈਸ ਨਾਲ ਭਰੇ ਇਕ ਟੈਂਕਰ ਵਿਚ ਧਮਾਕਾ ਹੋਣ ਕਾਰਨ ਵੱਡਾ ਹਾਦਸਾ ਵਾਪਰਿਆ ਹੈ। ਜਿਸ ਵਿਚ ਕੁਝ ਲੋਕਾਂ ਦੀ ਦੁਖ਼ਦਾਈ ਮੌਤ ਦੀ ਖ਼ਬਰ ਮਿਲੀ ਹੈ ਅਤੇ ਕੁਝ ਲੋਕ ਜ਼ਖ਼ਮੀ ਦੱਸੇ ਜਾ ਰਹੇ ਹਨ।  ਇਸ ਦੌਰਾਨ ਉਨ੍ਹਾਂ ਨੇ ਪਰਮਾਤਮਾ ਅੱਗੇ ਵਿੱਛੜੀਆਂ ਰੂਹਾਂ ਦੀ ਆਤਮਿਕ ਸ਼ਾਂਤੀ ਅਤੇ ਜ਼ਖ਼ਮੀਆਂ ਦੀ ਜਲਦ ਸਿਹਤਯਾਬੀ ਲਈ ਅਰਦਾਸ ਕੀਤੀ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹਾਦਸੇ ‘ਚ ਜਾਨਾਂ ਗੁਆਉਣ ਵਾਲਿਆਂ ਦੇ ਪਰਿਵਾਰਾਂ ਨੂੰ ਆਰਥਿਕ ਸਹਾਇਤਾ ਵਜੋਂ 2-2 ਲੱਖ ਰੁਪਏ ਅਤੇ ਜ਼ਖ਼ਮੀਆਂ ਦਾ ਮੁਫ਼ਤ ਇਲਾਜ ਕਰਵਾਇਆ ਜਾਵੇਗਾ।
ਹੋਰ ਜਾਣਕਾਰੀ ਲਈ ਇਸ ਲਿੰਕ 'ਤੇ ਕਲਿਕ ਕਰੋ-

6. ਕੇਂਦਰ ਵੱਲੋਂ ਕੱਟੇ ਜਾ ਰਹੇ ਰਾਸ਼ਨ ਕਾਰਡਾਂ 'ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ
ਮੁੱਖ ਮੰਤਰੀ ਭਗਵੰਤ ਮਾਨ ਨੇ ਰਾਸ਼ਨ ਕਾਰਡ ਕੱਟੇ ਜਾਣ ਦੇ ਮੁੱਦੇ 'ਤੇ ਪ੍ਰੈੱਸ ਕਾਨਫ਼ਰੰਸ ਕਰਦਿਆਂ ਕਿਹਾ ਕਿ ਭਾਜਪਾ ਹੁਣ ਵੋਟ ਚੋਰ ਤੋਂ ਬਾਅਦ ਰਾਸ਼ਨ ਚੋਰ ਵੀ ਬਣ ਗਈ ਹੈ। ਭਗਵੰਤ ਮਾਨ ਨੇ ਕੇਂਦਰ ਸਰਕਾਰ 'ਤੇ PDS (ਜਨਤਕ ਵੰਡ ਪ੍ਰਣਾਲੀ) ਅਧੀਨ ਲੋਕਾਂ ਦੇ ਰਾਸ਼ਨ ਕਾਰਡ ਕੱਟਣ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਦੇ ਨਿਯਮ ਪੰਜਾਬ ਲਈ ਵੱਖਰੇ ਹਨ ਪਰ ਕੇਂਦਰ ਇਨ੍ਹਾਂ ਨਿਯਮਾਂ ਨੂੰ ਨਜ਼ਰਅੰਦਾਜ਼ ਕਰ ਰਿਹਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ 8 ਲੱਖ 2 ਹਜ਼ਾਰ 994 ਰਾਸ਼ਨ ਲੋਕਾਂ ਦੇ ਕਾਰਡ ਕੱਟ ਰਹੀ ਹੈ, ਜਿਸ ਕਾਰਨ ਲਗਭਗ 32 ਲੱਖ ਲੋਕ ਮੁਫ਼ਤ ਰਾਸ਼ਨ ਤੋਂ ਵਾਂਝੇ ਰਹਿ ਜਾਣਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕਿਸੇ ਦਾ ਰਾਸ਼ਨ ਨਹੀਂ ਖੋਹਣ ਦੇਵੇਗੀ। 
ਹੋਰ ਜਾਣਕਾਰੀ ਲਈ ਇਸ ਲਿੰਕ 'ਤੇ ਕਲਿਕ ਕਰੋ-

7. ਚੜ੍ਹਦੀ ਸਵੇਰ ਰੂਹ ਕੰਬਾਊ ਹਾਦਸਾ: 8 ਲੋਕਾਂ ਦੀ ਦਰਦਨਾਕ ਮੌਤ, ਵਾਹਨਾਂ ਦੇ ਉੱਡੇ ਪਰਖੱਚੇ
ਬਿਹਾਰ ਦੀ ਰਾਜਧਾਨੀ ਪਟਨਾ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਖ਼ਬਰ ਆਈ ਹੈ। ਜਿਥੇ ਅੱਜ ਸਵੇਰੇ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ। ਆਟੋ ਅਤੇ ਟਰੱਕ ਵਿਚਕਾਰ ਹੋਈ ਭਿਆਨਕ ਟੱਕਰ ਕਾਰਨ ਅੱਠ ਲੋਕਾਂ ਦੀ ਦਰਦਨਾਕ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ। ਇਸ ਹਾਦਸੇ ਵਿਚ ਪੰਜ ਲੋਕ ਜ਼ਖ਼ਮੀ ਵੀ ਹੋਏ ਹਨ। ਘਟਨਾ ਦੀ ਸੂਚਨਾ ਮਿਲਣ 'ਤੇ ਪਹੁੰਚੀ ਪੁਲਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। 
ਹੋਰ ਜਾਣਕਾਰੀ ਲਈ ਇਸ ਲਿੰਕ 'ਤੇ ਕਲਿਕ ਕਰੋ-

8. ਉਤਰਾਖੰਡ 'ਚ ਫਟਿਆ ਬੱਦਲ, ਮਲਬੇ ਹੇਠ ਦੱਬੇ ਕਈ ਲੋਕ, ਤਬਾਹੀ ਦੇ ਮੰਜ਼ਰ ਦੀ ਦੇਖੋ ਵੀਡੀਓ
ਉਤਰਾਖੰਡ ਵਿਚ ਇਸ ਸਮੇਂ ਭਾਰੀ ਮੀਂਹ ਪੈ ਰਿਹਾ ਹੈ, ਜਿਸ ਕਾਰਨ ਚਮੋਲੀ ਦੇ ਥਰਾਲੀ ਇਲਾਕੇ ਵਿੱਚ ਬੱਦਲ ਫਟਣ ਦੀ ਘਟਨਾ ਵਾਪਰੀ ਹੈ। ਅਚਾਨਕ ਭਾਰੀ ਬਾਰਿਸ਼ ਕਾਰਨ ਬੱਦਲ ਫਟਣ ਤੋਂ ਬਾਅਦ ਪਾਣੀ ਅਤੇ ਮਲਬਾ ਆਉਣ ਕਾਰਨ ਉਸ ਦੇ ਹੇਠਾਂ ਕਈ ਘਰ ਦੱਬ ਗਏ। ਇਸ ਘਟਨਾ ਦੌਰਾਨ ਕਈ ਲੋਕਾਂ ਦੇ ਲਾਪਤਾ ਹੋਣ ਦੀ ਖ਼ਬਰ ਵੀ ਹੈ। ਇਸ ਕੁਦਰਤੀ ਘਟਨਾ ਨਾਲ ਜ਼ਮੀਨ ਖਿਸਕਣ ਅਤੇ ਪਾਣੀ ਭਰਨ ਦਾ ਖ਼ਤਰਾ ਹੋਰ ਵੀ ਵੱਧ ਗਿਆ ਹੈ।
ਹੋਰ ਜਾਣਕਾਰੀ ਲਈ ਇਸ ਲਿੰਕ 'ਤੇ ਕਲਿਕ ਕਰੋ-

9. ਪੁਲਾੜ ਵੱਲ ਇਕ ਹੋਰ ਵੱਡੀ ਪੁਲਾਂਘ ਲਈ ਤਿਆਰ ਹੋਇਆ ਭਾਰਤ ! ISRO ਨੇ ਸਾਂਝੀ ਕੀਤੀ ਤਸਵੀਰ
ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਸ਼ੁੱਕਰਵਾਰ ਨੂੰ ਇੱਥੇ ਸ਼ੁਰੂ ਹੋਏ ਦੋ-ਰੋਜ਼ਾ ਰਾਸ਼ਟਰੀ ਪੁਲਾੜ ਦਿਵਸ ਸਮਾਰੋਹ ਦੌਰਾਨ ਭਾਰਤੀ ਅੰਤਰਿਕਸ਼ ਸਟੇਸ਼ਨ (ਬੀਏਐੱਸ) ਮਾਡਿਊਲ ਦੇ ਇਕ ਮਾਡਲ ਦਾ ਪਰਦਾਫਾਸ਼ ਕੀਤਾ। ਭਾਰਤ 2028 ਤੱਕ ਆਪਣੇ ਸਵੈ-ਨਿਰਮਿਤ ਪੁਲਾੜ ਸਟੇਸ਼ਨ, ਬੀਏਐੱਸ ਦੇ ਪਹਿਲੇ ਮਾਡਿਊਲ ਨੂੰ ਲਾਂਚ ਕਰਨ ਦੀ ਯੋਜਨਾ ਬਣਾ ਰਿਹਾ ਹੈ। ਇਸ ਨਾਲ ਭਾਰਤ ਉਨ੍ਹਾਂ ਦੇਸ਼ਾਂ ਦੇ ਚੁਨਿੰਦੇ ਸਮੂਹ 'ਚ ਸ਼ਾਮਲ ਹੋ ਜਾਵੇਗਾ ਜੋ ਔਰਬਿਟਲ ਪ੍ਰਯੋਗਸ਼ਾਲਾਵਾਂ ਚਲਾਉਂਦੇ ਹਨ। ਮੌਜੂਦਾ ਸਮੇਂ 2 ਔਰਬਿਟਲ ਪ੍ਰਯੋਗਸ਼ਾਲਾਵਾਂ ਹਨ- ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਜੋ 5 ਪੁਲਾੜ ਏਜੰਸੀਆਂ ਦੁਆਰਾ ਸੰਚਾਲਿਤ ਹੈ ਅਤੇ ਚੀਨ ਦਾ ਤਿਆਨਗੋਂਗ ਪੁਲਾੜ ਸਟੇਸ਼ਨ।
ਹੋਰ ਜਾਣਕਾਰੀ ਲਈ ਇਸ ਲਿੰਕ 'ਤੇ ਕਲਿਕ ਕਰੋ-

10. ਵੱਡੀ ਖ਼ਬਰ : 86000 ਤੋਂ ਵੱਧ ਕਲਾਸਰੂਮਾਂ 'ਚ ਪੜ੍ਹਾਈ ਕਰਨ 'ਤੇ ਲੱਗੀ ਪਾਬੰਦੀ, ਜਾਣੋ ਕਿਉਂ
ਸੂਬੇ ਦੇ ਸਕੂਲਾਂ ਦੀਆਂ ਖ਼ਰਾਬ ਹੋਈਆਂ ਇਮਾਰਤਾਂ ਨੂੰ ਲੈ ਕੇ ਰਾਜਸਥਾਨ ਹਾਈ ਕੋਰਟ ਨੇ ਇਕ ਵੱਡਾ ਫ਼ੈਸਲਾ ਸੁਣਾਇਆ ਹੈ। ਅਦਾਲਤ ਨੇ ਸੂਬੇ ਦੇ ਸਰਕਾਰੀ ਸਕੂਲਾਂ ਦੇ 86,000 ਤੋਂ ਵੱਧ ਖ਼ਰਾਬ ਕਲਾਸਰੂਮਾਂ ਵਿੱਚ ਪੜ੍ਹਾਈ 'ਤੇ ਤੁਰੰਤ ਪਾਬੰਦੀ ਲਗਾਉਣ ਦੇ ਹੁਕਮ ਦਿੱਤੇ ਹਨ। ਨਾਲ ਹੀ ਇਨ੍ਹਾਂ ਕਮਰਿਆਂ ਵਿੱਚ ਬੱਚਿਆਂ ਦੇ ਦਾਖਲੇ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਗਈ ਹੈ। ਹਾਈ ਕੋਰਟ ਨੇ ਕਿਹਾ ਹੈ ਕਿ ਇਨ੍ਹਾਂ ਖ਼ਤਰਨਾਕ ਕਲਾਸਰੂਮਾਂ ਨੂੰ ਤਾਲਾ ਲਗਾ ਕੇ ਬੰਦ ਕਰ ਦੇਣਾ ਚਾਹੀਦਾ ਹੈ ਅਤੇ ਬੱਚਿਆਂ ਨੂੰ ਇਨ੍ਹਾਂ ਦੇ ਨੇੜੇ ਜਾਣ ਤੋਂ ਰੋਕਿਆ ਜਾਣਾ ਚਾਹੀਦਾ ਹੈ। 
ਹੋਰ ਜਾਣਕਾਰੀ ਲਈ ਇਸ ਲਿੰਕ 'ਤੇ ਕਲਿਕ ਕਰੋ-


author

Hardeep Kumar

Content Editor

Related News