ਪੂਰਬੀ ਯਮਨ ਦੀ ਜੇਲ੍ਹ ਤੋਂ ਅਲਕਾਇਦਾ ਦੇ 10 ਅੱਤਵਾਦੀ ਫ਼ਰਾਰ

Friday, Apr 15, 2022 - 05:15 PM (IST)

ਪੂਰਬੀ ਯਮਨ ਦੀ ਜੇਲ੍ਹ ਤੋਂ ਅਲਕਾਇਦਾ ਦੇ 10 ਅੱਤਵਾਦੀ ਫ਼ਰਾਰ

ਸਨਾ (ਏਜੰਸੀ)- ਯਮਨ ਦੇ ਪੂਰਬੀ ਸੂਬੇ ਹਦਰਾਮਾਵਤ ਦੀ ਜੇਲ੍ਹ ਤੋਂ ਅਲਕਾਇਦਾ ਦੇ 10 ਅੱਤਵਾਦੀ ਫ਼ਰਾਰ ਹੋ ਗਏ ਹਨ| ਸੁਰੱਖਿਆ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਜੇਲ੍ਹ ਅਧਿਕਾਰੀਆਂ ਨੇ ਆਪਣਾ ਨਾਂ ਗੁਪਤ ਰੱਖਣ ਦੀ ਬੇਨਤੀ ਕਰਦੇ ਹੋਏ ਦੱਸਿਆ ਕਿ ਸੀਯੂਨ ਸ਼ਹਿਰ ਦੀ ਜੇਲ੍ਹ 'ਚ ਵੀਰਵਾਰ ਦੇਰ ਰਾਤ ਕੈਦੀਆਂ ਵਿਚਾਲੇ ਲੜਾਈ ਹੋ ਗਈ, ਜਿਸ ਤੋਂ ਬਾਅਦ ਸੁਰੱਖਿਆ ਕਰਮਚਾਰੀਆਂ ਨੇ ਦਖ਼ਲ ਦਿੱਤਾ ਪਰ ਇਸ ਦੌਰਾਨ ਕੈਦੀਆਂ ਨੇ ਸੁਰੱਖਿਆ ਕਰਮਚਾਰੀਆਂ ਨੂੰ ਕਾਬੂ ਕਰ ਲਿਆ ਅਤੇ ਉਨ੍ਹਾਂ ਦੀ ਰਾਈਫਲ ਜ਼ਬਤ ਕਰ ਲਈ।

ਕੈਦੀਆਂ ਨੇ ਜੇਲ੍ਹ ਤੋਂ ਫਰਾਰ ਹੋਣ ਤੋਂ ਪਹਿਲਾਂ ਸੁਰੱਖਿਆ ਕਰਮੀਆਂ ਦੇ ਹੱਥ ਬੰਨ੍ਹ ਦਿੱਤੇ। ਉਨ੍ਹਾਂ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਚੱਲਦਾ ਹੈ ਕੈਦੀਆਂ ਦੇ ਜੇਲ੍ਹ ਵਿਚੋਂ ਫ਼ਰਾਰ ਹੋਣ ਵਿਚ ਜੇਲ੍ਹ ਦੇ ਕੁੱਝ ਸੁਰੱਖਿਆ ਕਰਮਚਾਰੀਆਂ ਦੇ ਨਾਲ-ਨਾਲ ਬਾਹਰੋਂ ਆਏ ਅੱਤਵਾਦੀਆਂ ਨੇ ਮਦਦ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ ਅੱਤਵਾਦੀਆਂ ਦਾ ਪਤਾ ਲਗਾਉਣ 'ਚ ਮਦਦ ਲਈ ਸੋਸ਼ਲ ਮੀਡੀਆ 'ਤੇ ਇਨ੍ਹਾਂ ਭਗੌੜਿਆਂ ਦੇ ਨਾਵਾਂ ਦੀ ਸੂਚੀ ਜਾਰੀ ਕੀਤੀ ਗਈ ਹੈ।


author

cherry

Content Editor

Related News