ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ 10 ਅਫ਼ਗਾਨ ਸਿੱਖ ਸ਼ਰਧਾਲੂ ਪੁੱਜੇ ਪਾਕਿਸਤਾਨ

Tuesday, Nov 16, 2021 - 12:34 PM (IST)

ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ 10 ਅਫ਼ਗਾਨ ਸਿੱਖ ਸ਼ਰਧਾਲੂ ਪੁੱਜੇ ਪਾਕਿਸਤਾਨ

ਪੇਸ਼ਾਵਰ (ਭਾਸ਼ਾ) : ਅਫ਼ਗਾਨਿਸਤਾਨ ਤੋਂ 10 ਸਿੱਖ ਸ਼ਰਧਾਲੂ ਸਿੱਖ ਧਰਮ ਦੇ ਸੰਸਥਾਪਕ ਗੁਰੂ ਨਾਨਕ ਦੇਵ ਜੀ ਦੇ 552ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਸੋਮਵਾਰ ਨੂੰ ਤੋਰਖਮ ਸਰਹੱਦ ਰਾਹੀਂ ਪਾਕਿਸਤਾਨ ਪਹੁੰਚੇ। ਇਨ੍ਹਾਂ 10 ਸਿੱਖ ਸ਼ਰਧਾਲੂਆਂ ਵਿਚ 4 ਪੁਰਸ਼ ਅਤੇ 6 ਬੀਬੀਆਂ ਸ਼ਾਮਲ ਹਨ।

ਇਹ ਵੀ ਪੜ੍ਹੋ : ਸਿੰਗਾਪੁਰ ਤੋਂ ਭਾਰਤੀਆਂ ਲਈ ਆਈ ਖ਼ੁਸ਼ਖ਼ਬਰੀ, ਕੋਰੋਨਾ ਟੀਕਾ ਲਗਵਾ ਚੁੱਕੇ ਲੋਕਾਂ ਨੂੰ ਮਿਲੇਗੀ ਇਹ ਛੋਟ

ਸਿੱਖ ਧਰਮ ਦੇ ਸੰਸਥਾਪਕ ਗੁਰੂ ਨਾਨਕ ਦੇਵ ਜੀ ਦਾ 552ਵਾਂ ਪ੍ਰਕਾਸ਼ ਪੁਰਬ ਮਨਾਉਣ ਲਈ ਦੁਨੀਆ ਭਰ ਤੋਂ 8000 ਤੋਂ ਜ਼ਿਆਦਾ ਸਿੱਖ ਸ਼ਰਧਾਲੂ ਪਾਕਿਸਤਾਨ ਪਹੁੰਚਣਗੇ। ਸ਼ਰਧਾਲੂ ਪਹਿਲੇ ਸਿੱਖ ਗੁਰੂ ਦੇ ਪ੍ਰਕਾਸ਼ ਪੁਰਬ ਮੌਕੇ ਪੰਜਾਬ ਵਿਚ ਲਾਹੌਰ ਦੇ ਨੇੜੇ ਨਨਕਾਣਾ ਸਾਹਿਬ ਵਿਚ ਗੁਰਦੁਆਰਾ ਨਨਕਾਣਾ ਸਾਹਿਬ ਵਿਚ ਹੋਣ ਵਾਲੇ ਸਮਾਗਮਾਂ ਵਿਚ ਹਿੱਸਾ ਲੈਣਗੇੇ।

ਇਹ ਵੀ ਪੜ੍ਹੋ : ਇਮਰਾਨ ਨੂੰ ਅਹੁਦੇ ਤੋਂ ਹਟਾਉਣ ਦੀ ਤਿਆਰੀ ’ਚ ਪਾਕਿ ਫ਼ੌਜ, ਪਰਵੇਜ਼ ਖੱਟਕ ਜਾਂ ਸ਼ਾਹਬਾਜ਼ ਹੋ ਸਕਦੇ ਹਨ ਨਵੇਂ PM

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News