ਅਮਰੀਕਾ ਦੇ ਡੈਨਵਰ ਸ਼ਹਿਰ ''ਚ ਗੋਲੀਬਾਰੀ 1 ਦੀ ਮੌਤ
Saturday, Dec 28, 2019 - 08:39 PM (IST)

ਵਾਸ਼ਿੰਗਟਨ - ਅਮਰੀਕੀ ਰਾਜ ਕੋਲੋਰਾਡੋ ਦੇ ਡੈਨਵਰ ਸ਼ਹਿਰ 'ਚ ਗੋਲੀਬਾਰੀ ਦੀ ਇਕ ਘਟਨਾ 'ਚ ਇਕ ਸ਼ਖਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਦੀ ਜਾਣਕਾਰੀ ਸਥਾਨਕ ਪੁਲਸ ਨੇ ਦਿੱਤੀ। ਮੀਡੀਆ ਰਿਪੋਰਟ ਮੁਤਾਬਕ ਗੋਲੀਬਾਰੀ ਸ਼ੁੱਕਰਵਾਰ ਨੂੰ ਓਰੋਰਾ ਟਾਊਨ ਸੈਂਟਰ 'ਚ ਹੋਈ। ਇਕ ਉੱਚ ਪੁਲਸ ਅਧਿਕਾਰੀ ਮੁਤਾਬਕ ਕਰੀਬ 4 ਵਜੇ ਟਾਊਨ ਸੈਂਟਰ ਦੇ ਅੰਦਰ ਕੰਮ ਕਰਨ ਵਾਲੇ ਅਧਿਕਾਰੀਆਂ ਨੂੰ ਪਹਿਲੀ ਮੰਜ਼ਿਲ 'ਤੇ ਇਕ ਸਟੋਰ ਦੇ ਅੰਦਰ ਗੋਲੀਆਂ ਚੱਲਣ ਦੀ ਜਾਣਕਾਰੀ ਮਿਲੀ।
ਜਦ ਪੁਲਸ ਅਧਿਕਾਰੀ ਘਟਨਾ ਵਾਲੀ ਥਾਂ 'ਤੇ ਪਹੁੰਚੇ ਤਾਂ ਉਨ੍ਹਾਂ ਨੂੰ ਇਕ ਵਿਅਕਤੀ ਮਿਲਿਆ, ਜੋ ਗੋਲੀ ਲੱਗਣ ਕਾਰਨ ਬੁਰੀ ਜ਼ਖਮੀ ਸੀ। ਪੁਲਸ ਨੇ ਉਸ ਨੂੰ ਨੇੜੇ ਦੇ ਹਸਪਤਾਲ 'ਚ ਦਾਖਲ ਕਰਾਉਣ ਦੀ ਕੋਸ਼ਿਸ਼ ਕੀਤੀ ਪਰ ਰਸਤੇ 'ਚ ਹੀ ਉਸ ਦੀ ਮੌਤ ਹੋ ਗਈ। ਪੁਲਸ ਅਧਿਕਾਰੀ ਮੁਤਾਬਕ ਅਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ ਅਤੇ ਇਸ ਦੇ ਪਿੱਛੇ ਦਾ ਮਕਸਦ ਪਤਾ ਨਹੀਂ ਲੱਗਾ ਹੈ। ਇਕ ਗਵਾਹ ਨੇ ਮੀਡੀਆ ਨੂੰ ਦੱਸਿਆ ਕਿ ਉਸ ਨੇ ਮਾਲ ਦੇ ਅੰਦਰ 2 ਹੋਰ ਲੋਕਾਂ ਦਾ ਪਿੱਛਾ ਕਰਦੇ ਹੋਏ 2 ਲੋਕਾਂ ਨੂੰ ਦੇਖਿਆ। ਉਸ ਨੇ ਆਖਿਆ ਕਿ ਕੁਝ ਸਮੇਂ ਬਾਅਦ ਉਸ ਨੇ 2 ਵਾਰ ਗੋਲੀ ਚੱਲਣ ਦੀ ਵੀ ਆਵਾਜ਼ ਸੁਣੀ।