ਅਮਰੀਕਾ 'ਚ ਹਰ ਰੋਜ਼ ਸਾਹਮਣੇ ਆ ਸਕਦੇ ਨੇ ਕੋਰੋਨਾ ਦੇ 1 ਲੱਖ ਮਾਮਲੇ

Wednesday, Jul 01, 2020 - 12:07 AM (IST)

ਅਮਰੀਕਾ 'ਚ ਹਰ ਰੋਜ਼ ਸਾਹਮਣੇ ਆ ਸਕਦੇ ਨੇ ਕੋਰੋਨਾ ਦੇ 1 ਲੱਖ ਮਾਮਲੇ

ਵਾਸ਼ਿੰਗਟਨ - ਡਾ. ਐਂਥਨੀ ਫਾਓਚੀ ਨੇ ਆਖਿਆ ਹੈ ਕਿ ਅਮਰੀਕਾ ਵਿਚ ਹੁਣ ਵੀ ਕੋਰੋਨਾਵਾਇਰਸ ਮਹਾਮਾਰੀ ਨੂੰ ਪੂਰੀ ਤਰ੍ਹਾਂ ਨਾਲ ਕੰਟਰੋਲ ਨਹੀਂ ਕੀਤਾ ਜਾ ਸਕਿਆ ਹੈ। ਅਮਰੀਕੀ ਸੰਸਦ ਨੂੰ ਸੰਬੋਧਿਤ ਕਰਦੇ ਹੋਏ ਫਾਓਚੀ ਨੇ ਆਖਿਆ ਕਿ ਅਮਰੀਕਾ ਆਉਣ ਵਾਲੇ ਸਮੇਂ ਵਿਚ ਹੋਰ ਜ਼ਿਆਦਾ ਮੁਸੀਬਤ ਵਿਚ ਘਿਰਣ ਜਾ ਰਿਹਾ ਹੈ। ਉਨ੍ਹਾਂ ਨੇ ਚਿਤਾਵਨੀ ਦਿੰਦੇ ਹੋਏ ਆਖਿਆ ਕਿ ਜੇਕਰ ਲੋਕਾਂ ਨੇ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਕਰਨੀ ਅਤੇ ਮਾਸਕ ਪਾਉਣਾ ਸ਼ੁਰੂ ਨਹੀਂ ਕੀਤਾ ਤਾਂ ਅਮਰੀਕਾ ਵਿਚ ਹਾਲਾਤ ਹੋਰ ਖਰਾਬ ਹੋ ਜਾਵੇਗੀ। ਮੌਜੂਦਾ ਸਮੇਂ ਵਿਚ ਅਮਰੀਕਾ ਵਿਚ ਹਰ ਰੋਜ਼ ਕਰੀਬ 40 ਹਜ਼ਾਰ ਮਾਮਲੇ ਸਾਹਮਣੇ ਆ ਰਹੇ ਹਨ।

ਫਾਓਚੀ ਨੇ ਅੱਗੇ ਚਿਤਾਵਨੀ ਦਿੰਦੇ ਹੋਏ ਆਖਿਆ ਕਿ ਜੇਕਰ ਸਾਵਧਾਨੀ ਨਹੀਂ ਵਰਤੀ ਗਈ ਤਾਂ ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਆਉਣ ਵਾਲੇ ਸਮੇਂ ਵਿਚ ਅਮਰੀਕਾ ਵਿਚ ਹਰ ਰੋਜ਼ ਇਕ ਲੱਖ ਤੋਂ ਜ਼ਿਆਦਾ ਮਾਮਲੇ ਆਉਣਗੇ। ਡਾ. ਫਾਓਚੀ ਟਰੰਪ ਪ੍ਰਸ਼ਾਸਨ ਵੱਲੋਂ ਕੋਰੋਨਾਵਾਇਰਸ ਨੂੰ ਲੈ ਕੇ ਬਣਾਈ ਗਈ ਟਾਸਕ ਫੋਰਸ ਦੇ ਮੁੱਖ ਅਧਿਕਾਰੀਆਂ ਵਿਚੋਂ ਇਕ ਹਨ। ਦੱਸ ਦਈਏ ਕਿ ਫਾਓਚੀ ਪਹਿਲਾਂ ਵੀ ਕੋਰੋਨਾ ਨੂੰ ਲੈ ਕੇ ਕਈ ਹੈਰਾਨ ਕਰਨ ਵਾਲੇ ਬਿਆਨ ਦੇ ਚੁੱਕੇ ਹਨ। ਉਥੇ ਹੀ ਪੂਰੇ ਅਮਰੀਕਾ ਵਿਚ ਹੁਣ ਤੱਕ ਕੋਰੋਨਾ ਦੇ 2,699,554 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿਚੋਂ 129,091 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 1,124,142 ਰੀ-ਕਵਰ ਕੀਤਾ ਜਾ ਚੁੱਕਿਆ ਹੈ। ਦੂਜੇ ਪਾਸੇ ਅਮਰੀਕਾ ਹੁਣ ਤੱਕ ਕੁਲ 33,418,397 ਕੋਰੋਨਾ ਟੈਸਟ ਕਰ ਚੁੱਕਿਆ ਹੈ।


author

Khushdeep Jassi

Content Editor

Related News