ਆਸਟ੍ਰੇਲੀਆ ''ਚ ਪੰਛੀ ਦੇ ਹਮਲੇ ਨਾਲ 1 ਵਿਅਕਤੀ ਦੀ ਮੌਤ
Monday, Sep 16, 2019 - 08:23 PM (IST)

ਮੈਲਬਰਨ - ਆਸਟ੍ਰੇਲੀਆ 'ਚ 76 ਸਾਲਾਂ ਦੀ ਉਮਰ ਵਾਲੇ ਇਕ ਸਾਇਕਲ ਸਵਾਰ ਦੀ ਮੈਗਪਾਈ ਨਾਂ ਦੇ ਪੰਛੀ ਦੇ ਹਮਲੇ ਨਾਲ ਮੌਤ ਹੋ ਗਈ। ਮੈਗਪਾਈ ਆਸਟ੍ਰੇਲੀਆ 'ਚ ਪਾਇਣਆ ਜਾਣ ਵਾਲਾ ਇਕ ਪੰਛੀ ਹੈ ਜੋ ਬਸੰਤ ਰੁੱਤ 'ਚ ਪ੍ਰਜਨਨ ਦੇ ਮੌਸਮ 'ਚ ਹਮਲਾਵਰ ਹੋ ਜਾਂਦਾ ਹੈ।
ਆਸਟ੍ਰੇਲੀਅਨ ਬ੍ਰਾਂਡਕਾਸਟਿੰਗ ਕਾਰਪੋਰੇਸ਼ਨ ਦੀ ਖਬਰ ਮੁਤਾਬਕ ਸਾਇਲਕ ਚਾਲਕ ਨੂੰ ਐਤਵਾਰ ਨੂੰ ਉਸ ਸਮੇਂ ਸਿਰ 'ਚ ਸੱਟ ਲੱਗੀ, ਜਦ ਉਹ ਇਕ ਥਾਂ ਰਸਤਾ ਭਟਕ ਗਿਆ ਅਤੇ ਉਸ ਦੀ ਸਾਇਕਲ ਵੂਕੋਨਾ ਦੇ ਨਿਕੋਲਸਨ ਪਾਰਕ ਦੀ ਇਕ ਵਾੜ 'ਚ ਜਾ ਵਜੀ। ਪੁਲਸ ਨੇ ਆਖਿਆ ਕਿ ਉਨ੍ਹਾਂ ਨੂੰ ਜ਼ਮੀਨ 'ਤੇ ਸੁੱਟ ਦਿੱਤਾ ਗਿਆ ਅਤੇ ਉਨ੍ਹਾਂ ਦੇ ਸਿਰ 'ਤੇ ਗੰਭੀਰ ਸੱਟਾਂ ਲੱਗ ਗਈਆਂ। ਉਨ੍ਹਾਂ ਨੂੰ ਸਿਡਨੀ ਦੇ ਸੇਂਟ ਜਾਰਜ ਹਸਪਤਾਲ 'ਚ ਦਾਖਲ ਕਰਾਇਆ ਗਿਆ, ਜਿਥੇ ਸ਼ਾਮ ਦੇ ਸ਼ਾਮ ਦੇ ਸਮੇਂ ਉਨ੍ਹਾਂ ਦੀ ਮੌਤ ਹੋ ਗਈ। ਉਹ ਪਾਰਕ ਦੇ ਨੇੜੇ ਸਾਇਕਲ ਚਲਾ ਰਹੇ ਸਨ। ਸਥਾਨਕ ਲੋਕਾਂ ਦਾ ਆਖਣਾ ਹੈ ਕਿ ਉਥੇ ਹਮਲਾਵਰ ਮੈਗਪਾਈ ਪਹਿਲਾਂ ਹੀ ਕਈ ਵਾਰ ਹਮਲਾ ਕਰ ਚੁੱਕਿਆ ਹੈ। ਮੈਗਪਾਈ ਦੇ ਹਮਲਿਆਂ 'ਤੇ ਨਜ਼ਰ ਰੱਖਣ ਵਾਲੀ ਇਕ ਵੈੱਬਸਾਈਟ ਨੇ ਵੀ ਉਸ ਇਲਾਕੇ 'ਚ ਮੈਗਪਾਈ ਦੇ ਹਮਲੇ ਦੀਆਂ 8 ਘਟਨਾਵਾਂ ਹੋਣ ਦੀ ਗੱਲ ਆਖੀ ਹੈ।