ਸਾਊਥ ਸਰੀ ਐਥਲੇਟਿਕ ਪਾਰਕ 'ਚ ਗੋਲੀਬਾਰੀ, ਇਕ ਵਿਅਕਤੀ ਦੀ ਮੌਤ ਤੇ 2 ਜ਼ਖਮੀ

Sunday, Jul 31, 2022 - 11:44 AM (IST)

ਸਾਊਥ ਸਰੀ ਐਥਲੇਟਿਕ ਪਾਰਕ 'ਚ ਗੋਲੀਬਾਰੀ, ਇਕ ਵਿਅਕਤੀ ਦੀ ਮੌਤ ਤੇ 2 ਜ਼ਖਮੀ

ਓਟਾਵਾ (ਬਿਊਰੋ) ਕੈਨੇਡਾ ਵਿਖੇ ਸਾਊਥ ਸਰੀ ਵਿਚ ਸ਼ਨੀਵਾਰ ਦੁਪਹਿਰ ਨੂੰ ਹੋਈ ਗੋਲੀਬਾਰੀ 'ਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਦੋ ਹੋਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਰੋਇਲ ਕੈਨੇਡੀਅਨ ਮਾਉਂਟੇਡ ਪੁਲਸ (RCMP) ਦਾ ਕਹਿਣਾ ਹੈ ਕਿ ਦੱਖਣੀ ਸਰੀ ਦੇ ਐਥਲੈਟਿਕ ਪਾਰਕ ਇਲਾਕੇ 'ਚ ਸ਼ਨੀਵਾਰ ਦੁਪਹਿਰ ਕਰੀਬ 2:45 'ਤੇ ਗੋਲੀਬਾਰੀ ਹੋਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖਮੀ ਹੋ ਗਏ। ਪੁਲਸ ਮੁਤਾਬਕ ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ ਹੈ।

PunjabKesari

ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ : ਔਰਤ ਨਾਲ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ਹੇਠ ਇਕ ਭਾਰਤੀ ਗ੍ਰਿਫ਼ਤਾਰ

ਪੁਲਸ ਸਾਰਜੈਂਟ ਨੇ ਦੱਸਿਆ ਕਿ ਤੜਕੇ ਕਰੀਬ 2:45 ਵਜੇ ਉਨ੍ਹਾਂ ਨੂੰ 20 ਐਵੇਨਿਊ ਦੇ 14600 ਬਲਾਕ 'ਚ ਗੋਲੀਬਾਰੀ ਹੋਣ ਦੀ ਸੂਚਨਾ ਮਿਲੀ। ਇਸ ਤੋਂ ਤੁਰੰਤ ਬਾਅਦ ਪੁਲਸ ਮੌਕੇ 'ਤੇ ਪਹੁੰਚੀ ਅਤੇ ਦੇਖਿਆ ਕਿ ਗੋਲੀਬਾਰੀ 'ਚ 3 ਲੋਕ ਜ਼ਖਮੀ ਹੋ ਗਏ ਸਨ ਅਤੇ ਉਨ੍ਹਾਂ 'ਚੋਂ ਇਕ ਨੇ ਮੌਕੇ 'ਤੇ ਹੀ ਦਮ ਤੋੜ ਦਿੱਤਾ ਸੀ। ਇੰਟੀਗ੍ਰੇਟਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ ਨੇ ਮਾਮਲੇ ਦੀ ਜਾਂਚ ਆਪਣੇ ਹੱਥਾਂ ਵਿਚ ਲੈ ਲਈ ਹੈ। ਪੁਲਸ ਨੇ ਕਿਹਾ ਕਿ ਹਮਲਾਵਰਾਂ ਨੇ ਜਾਣਬੁੱਝ ਕੇ ਨਿਸ਼ਾਨਾ ਬਣਾ ਕੇ ਹਮਲਾ ਕੀਤੀ ਅਤੇ ਉਹਨਾਂ ਦਾ ਇਰਾਦਾ ਜਾਨ ਲੈਣ ਦਾ ਸੀ।
 


author

Vandana

Content Editor

Related News