...ਤਾਂ ਹੋਰ ਮਹਿੰਗਾ ਹੋਵੇਗਾ ਕੱਚਾ ਤੇਲ, ਜਾ ਸਕਦੈ 120 ਡਾਲਰ ਤੋਂ ਪਾਰ
Tuesday, Sep 08, 2026 - 11:18 AM (IST)
ਬਿਜ਼ਨੈੱਸ ਡੈਸਕ - ਕੱਚੇ ਤੇਲ ਦੀਆਂ ਕੀਮਤਾਂ ’ਚ ਅੱਗੇ ਹੋਰ ਉਛਾਲ ਦੇਖਣ ਨੂੰ ਮਿਲ ਸਕਦਾ ਹੈ। ਗਲੋਬਲ ਇਨਵੈਸਟਮੈਂਟ ਬੈਂਕ ਗੋਲਡਮੈਨ ਸਾਕਸ ਨੇ ਕਿਹਾ ਕਿ ਕੱਚੇ ਤੇਲ ਦੀ ਦੀਆਂ ਕੀਮਤਾਂ 120 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਸਕਦੀਆਂ ਹਨ। ਫਿਲਹਾਲ ਕੱਚੇ ਤੇਲ ਦਾ ਭਾਅ 97 ਡਾਲਰ ਪ੍ਰਤੀ ਬੈਰਲ ਤੋਂ ਉੱਪਰ ਬਰਕਰਾਰ ਹੈ। ਦੱਸ ਦੇਈਏ ਕਿ ਇਸ ਦੀਆਂ ਕੀਮਤਾਂ ਸਿਰਫ ਇਕ ਮਹੀਨੇ ’ਚ ਹੀ 21 ਫੀਸਦੀ ਤੋਂ ਜ਼ਿਆਦਾ ਵਧ ਚੁੱਕੀਆਂ ਹਨ। ਸਿਰਫ ਇਕ ਸਾਲ ’ਚ ਹੀ ਕੀਮਤਾਂ 45 ਫੀਸਦੀ ਤੋਂ ਜ਼ਿਆਦਾ ਵਧ ਚੁੱਕੀਆਂ ਹਨ।
ਇਹ ਵੀ ਪੜ੍ਹੋ : Toll Plaza 'ਤੇ ਕਰੋੜਾਂ ਦੀ ਠੱਗੀ ਦੇ ਵੱਡੇ ਨੈੱਟਵਰਕ ਦਾ ਪਰਦਾਫਾਸ਼, ਮਾਮਲਾ ਜਾਣ ਉੱਡਣਗੇ ਹੋਸ਼
ਗੋਲਡਮੈਨ ਸਾਕਸ ਮੁਤਾਬਕ ਪੱਛਮੀ ਏਸ਼ੀਆ ’ਚ ਅਮਰੀਕਾ-ਈਰਾਨ ਟਕਰਾਅ ਕਾਰਨ ਜਹਾਜ਼ਾਂ ’ਤੇ ਤੇਜ਼ ਹਮਲੇ ਜਾਰੀ ਰਹਿੰਦੇ ਹਨ ਤਾਂ ਕੱਚੇ ਤੇਲ ਦੀਆਂ ਕੀਮਤਾਂ ਫਿਰ ਤੋਂ 120 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਸਕਦੀਆਂ ਹਨ। ਇਸ ਕਾਰਨ ਦੁਨੀਆ ਭਰ ਦੇ ਊਰਜਾ ਬਾਜ਼ਾਰਾਂ ਲਈ ਵੱਡੀ ਮੁਸੀਬਤ ਖੜ੍ਹੀ ਹੋਵੇਗੀ। ਦੱਸਣਯੋਗ ਹੈ ਕਿ ਅਮਰੀਕਾ-ਈਰਾਨ ’ਚ ਇਸ ਵੀਕੈਂਡ ਫਿਰ ਤੋਂ ਵਧੇ ਤਣਾਅ ਕਾਰਨ ਕੀਮਤਾਂ 100 ਡਾਲਰ ਦੇ ਨੇੜੇ ਪਹੁੰਚ ਗਈਆਂ ਹਨ। ਇਸ ਤੋਂ ਪਹਿਲਾਂ ਜੁਲਾਈ ਅੱਧ ’ਚ ਕੱਚੇ ਤੇਲ ਦੀਆਂ ਕੀਮਤਾਂ ਇੱਥੋਂ ਤੱਕ ਪਹੁੰਚੀਆਂ ਸਨ।
ਇਹ ਵੀ ਪੜ੍ਹੋ : ਨੇਪਾਲ 'ਚ ਹੜ੍ਹ ਦੇ ਪਾਣੀ ਨਾਲ ਰੁੜ੍ਹ ਕੇ ਆਇਆ ਬੈਂਕ ਦਾ ਨੋਟਾਂ ਨਾਲ ਭਰਿਆ ਟਰੰਕ, ਲੋਕਾਂ ਨੇ ਲੁੱਟੇ ਬੰਡਲ
ਕੀ ਡਿੱਗਣਗੀਆਂ ਕੀਮਤਾਂ?
ਇਨਵੈਸਟਮੈਂਟ ਬੈਂਕ ਨੇ ਦੱਸਿਆ ਕਿ ਸਪਲਾਈ ਚਿੰਤਾਵਾਂ ਦਾ ਅਸਰ ਕੱਚੇ ਤੇਲ ਦੀਆਂ ਕੀਮਤਾਂ ’ਚ ਦੇਖਣ ਨੂੰ ਮਿਲ ਸਕਦਾ ਹੈ। ਅਜਿਹੇ ’ਚ ਨਿਵੇਸ਼ਕਾਂ ਨੂੰ ਕੁਦਰਤੀ ਗੈਸ ਅਤੇ ਡੀਜ਼ਲ ’ਚ ਲਾਂਗ ਪੁਜ਼ੀਸ਼ਨ ਲੈਣੀ ਚਾਹੀਦੀ ਹੈ।
ਗੋਲਡਮੈਨ ਸਾਕਸ ’ਚ ਗਲੋਬਲ ਕਮੋਡਿਟੀਜ਼ ਰਿਸਰਚ ਦੇ ਕੋ-ਹੈੱਡ ਨੇ ਕਿਹਾ ਕਿ ਹਾਲ ਦੀਆਂ ਘਟਨਾਵਾਂ ਤੋਂ ਬਾਅਦ ਸ਼ਿਪਿੰਗ ਨੂੰ ਲੈ ਕੇ ਬਣੇ ਜੋਖਮ ਨੂੰ ਨਕਾਰਿਆ ਨਹੀਂ ਜਾ ਸਕਦਾ। ਹਾਲਾਂਕਿ, ਜੇਕਰ ਰਿਜ਼ਨਲ ਆਇਲ ਐਕਸਪੋਰਟ ਆਪਣੇ ਆਮ ਪੱਧਰ ’ਤੇ ਪਹੁੰਚ ਜਾਵੇ ਤਾਂ ਕੱਚੇ ਤੇਲ ਦੀਆਂ ਕੀਮਤਾਂ ਘਟ ਕੇ 80 ਡਾਲਰ ਪ੍ਰਤੀ ਬੈਰਲ ਤੱਕ ਵੀ ਫਿਸਲ ਸਕਦੀਆਂ ਹਨ।
ਇਹ ਵੀ ਪੜ੍ਹੋ : 600 ਕਰਮਚਾਰੀਆਂ ਨੂੰ ਲੱਗਾ ਝਟਕਾ, ਵਿਦੇਸ਼ੀ ਕੰਪਨੀ ਨੇ ਅਚਾਨਕ ਨੋਕਰੀਓਂ ਕੱਢ'ਤੇ ਭਾਰਤੀ ਮੁਲਾਜ਼ਮ
ਤੇਲ ਉਤਪਾਦਨ ਵਾਲੇ ਗਰੁੱਪ ਓਪੇਕ+ ਨੇ ਅਕਤੂਬਰ ’ਚ ਉਤਪਾਦਨ ਵਧਾਉਣ ਨੂੰ ਲੈ ਕੇ ਮੀਟਿੰਗ ’ਚ ਵੱਡਾ ਅਪਡੇਟ ਦਿੱਤਾ। ਇਸ ਦੇ ਮੁਤਾਬਕ ਉਤਪਾਦਨ ਨੀਤੀ ’ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਈਰਾਨ ਜੰਗ ਲਈ ਬਰਾਮਦ ’ਤੇ ਅਸਰ ਪਿਆ ਹੈ। ਅਗਸਤ ’ਚ ਹੋਈ ਬੈਠਕ ’ਚ ਸਤੰਬਰ ’ਚ ਉਤਪਾਦਨ ਵਧਾਉਣ ’ਚ ਸਹਿਮਤੀ ਬਣੀ ਸੀ।
ਕੱਚਾ ਤੇਲ ਮਹਿੰਗਾ ਹੋਣ ਨਾਲ ਕੀ ਹੋਵੇਗਾ ਅਸਰ
ਇੰਟਰਨੈਸ਼ਨਲ ਬਾਜ਼ਾਰ ’ਚ ਕੱਚੇ ਤੇਲ ਦੀ ਕੀਮਤ ਵਧਣ ਨਾਲ ਪੈਟਰੋਲ-ਡੀਜ਼ਲ ਦੀ ਲਾਗਤ ਵਧਦੀ ਹੈ। ਇਸ ਨਾਲ ਟਰਾਂਸਪੋਰਟ ਖਰਚਾ ਵਧ ਸਕਦਾ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ! PNB ਬੈਂਕ 'ਚੋਂ ਮਿਲੇ 17 ਕਰੋੜ ਦੇ ਨਕਲੀ ਨੋਟ, ਅਧਿਕਾਰੀਆਂ ਦੇ ਉੱਡੇ ਹੋਸ਼
ਡੀਜ਼ਲ ਮਹਿੰਗਾ ਹੋਣ ’ਤੇ ਟਰੱਕ, ਬੱਸ ਅਤੇ ਮਾਲ ਢੁਆਈ ਦੀ ਲਾਗਤ ਵਧਦੀ ਹੈ। ਇਸ ਦਾ ਅਸਰ ਸਬਜ਼ੀਆਂ, ਖੁਰਾਕੀ ਪਦਾਰਥਾਂ ਅਤੇ ਰੋਜ਼ਾਨਾ ਵਰਤੋਂ ਦੀਆਂ ਵਸਤਾਂ ਦੀਆਂ ਕੀਮਤਾਂ ’ਤੇ ਪੈ ਸਕਦਾ ਹੈ।
ਜਹਾਜ਼ ਈਂਧਨ ਭਾਵ ਏ. ਟੀ. ਐੱਫ. ਦੀਆਂ ਕੀਮਤਾਂ ਵਧਣ ਨਾਲ ਹਵਾਬਾਜ਼ੀ ਕੰਪਨੀਆਂ ਦੀ ਲਾਗਤ ਵਧਦੀ ਹੈ, ਜਿਸ ਦਾ ਅਸਰ ਹਵਾਈ ਕਿਰਾਇਆਂ ’ਤੇ ਪੈ ਸਕਦਾ ਹੈ। ਭਾਰਤ ਆਪਣੀ ਕੱਚਾ ਤੇਲ ਜ਼ਰੂਰਤ ਦਾ ਵੱਡਾ ਹਿੱਸਾ ਦਰਾਮਦ ਕਰਦਾ ਹੈ। ਤੇਲ ਦਾ ਦਰਾਮਦ ਬਿੱਲ ਵਧਣ ’ਤੇ ਡਾਲਰ ਦੀ ਮੰਗ ਵਧਦੀ ਹੈ, ਜਿਸ ਨਾਲ ਰੁਪਏ ’ਤੇ ਦਬਾਅ ਆ ਸਕਦਾ ਹੈ।
ਇਹ ਵੀ ਪੜ੍ਹੋ : ਖ਼ੁਸ਼ਖ਼ਬਰੀ ! SBI 'ਚ ਨੌਕਰੀ ਦਾ ਸੁਨਹਿਰੀ ਮੌਕਾ, ਇਨ੍ਹਾਂ ਅਹੁਦਿਆਂ ਲਈ ਬੈਂਕ ਕਰੇਗਾ 12,000 ਭਰਤੀਆਂ
ਤੇਲ ਮਾਰਕੀਟਿੰਗ ਕੰਪਨੀਆਂ, ਹਵਾਬਾਜ਼ੀ, ਟਰਾਂਸਪੋਰਟ ਅਤੇ ਪੈਟਰੋਕੈਮੀਕਲ ਕੰਪਨੀਆਂ ਦੀ ਲਾਗਤ ਵਧ ਸਕਦੀ ਹੈ। ਉੱਥੇ ਹੀ, ਤੇਲ ਅਤੇ ਗੈਸ ਉਤਪਾਦਕ ਕੰਪਨੀਆਂ ਨੂੰ ਫਾਇਦਾ ਹੋ ਸਕਦਾ ਹੈ। ਜੇਕਰ ਸਰਕਾਰ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੂੰ ਕੰਟਰੋਲ ਰੱਖਦੀ ਹੈ, ਤਾਂ ਤੇਲ ਕੰਪਨੀਆਂ ਜਾਂ ਸਰਕਾਰ ’ਤੇ ਵਿੱਤੀ ਦਬਾਅ ਵਧ ਸਕਦਾ ਹੈ।
ਇਹ ਵੀ ਪੜ੍ਹੋ : ਇਲਾਇਚੀ ਦੀਆਂ ਕੀਮਤਾਂ 'ਚ ਭਾਰੀ ਉਛਾਲ; ਇਸ ਕਾਰਨ ਰੇਟ ਹੋਰ ਵਧਣ ਦੇ ਮਿਲ ਰਹੇ ਸੰਕੇਤ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
