ਕੰਮ ’ਤੇ ਗਿਆ ਨੌਜਵਾਨ 2 ਦਿਨ ਤੋਂ ਸ਼ੱਕੀ ਹਾਲਾਤ ''ਚ ਲਾਪਤਾ

Wednesday, Jun 04, 2025 - 06:03 PM (IST)

ਕੰਮ ’ਤੇ ਗਿਆ ਨੌਜਵਾਨ 2 ਦਿਨ ਤੋਂ ਸ਼ੱਕੀ ਹਾਲਾਤ ''ਚ ਲਾਪਤਾ

ਹੁਸ਼ਿਆਰਪੁਰ (ਰਾਕੇਸ਼) : ਨੇੜਲੇ ਪਿੰਡ ਜਹਾਨਖੇਲਾਂ ਦਾ ਇਕ ਨੌਜਵਾਨ ਪਿਛਲੇ ਦੋ ਦਿਨ ਤੋਂ ਘਰ ਨਹੀਂ ਪਹੁੰਚਿਆ, ਜਿਸ ਕਾਰਨ ਉਸਦੇ ਪਰਿਵਾਰ ’ਚ ਚਿੰਤਾ ਦਾ ਮਾਹੌਲ ਹੈ। ਜਾਣਕਾਰੀ ਦਿੰਦੇ ਹੋਏ ਨੌਜਵਾਨ ਬਲਵਿੰਦਰ ਕੁਮਾਰ ਦੀ ਪਤਨੀ ਸੁਮਨ ਨੇ ਦੱਸਿਆ ਕਿ ਉਸਦਾ ਪਤੀ ਬਲਵਿੰਦਰ ਕੁਮਾਰ ਪੁਲਸ ਲਾਈਨ ਵਿਚ ਸਫਾਈ ਸੇਵਕ ਵਜੋਂ ਕੰਮ ਕਰਦਾ ਹੈ ਅਤੇ ਇਕ ਪੱਕਾ ਕਰਮਚਾਰੀ ਹੈ। ਉਸਨੇ ਦੱਸਿਆ ਕਿ 2 ਜੂਨ ਨੂੰ ਉਹ ਦੁਪਹਿਰ 1:30 ਵਜੇ ਘਰੋਂ ਕੰਮ ’ਤੇ ਗਿਆ ਸੀ ਪਰ ਵਾਪਸ ਨਹੀਂ ਆਇਆ। ਇਸ ਸਬੰਧੀ ਉਸਨੇ ਪੁਲਸ ਨੂੰ ਰਿਪੋਰਟ ਲਿਖਵਾਈ ਹੈ।

ਉਸਨੇ ਦੱਸਿਆ ਕਿ ਉਸਦੇ ਦੋ ਬੱਚੇ ਹਨ, ਇਕ ਕੁੜੀ ਅਤੇ ਇਕ ਮੁੰਡਾ। ਉਨ੍ਹਾਂ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ। ਮੰਗਲਵਾਰ ਨੂੰ ਉਸਨੇ ਉਸਦਾ ਫੋਨ ਟਰੇਸ ਕੀਤਾ ਅਤੇ ਉਹ ਸਰਕਾਰੀ ਕਾਲਜ ਦੇ ਨੇੜੇ ਆ ਰਿਹਾ ਸੀ। ਉਸਨੇ ਪੁਲਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਉਸਦੇ ਪਤੀ ਨੂੰ ਜਲਦੀ ਲੱਭਿਆ ਜਾਵੇ।


author

Gurminder Singh

Content Editor

Related News