ਇਰਾਦਾ ਕਤਲ ਦੇ ਮਾਮਲੇ ''ਚ ਨਾਮਜ਼ਦ ਮੁਲਜ਼ਮ ਚੜ੍ਹਿਆ ਪੁਲਸ ਅੜਿੱਕੇ

Tuesday, Aug 30, 2022 - 02:25 PM (IST)

ਇਰਾਦਾ ਕਤਲ ਦੇ ਮਾਮਲੇ ''ਚ ਨਾਮਜ਼ਦ ਮੁਲਜ਼ਮ ਚੜ੍ਹਿਆ ਪੁਲਸ ਅੜਿੱਕੇ

ਟਾਂਡਾ ਉੜਮੁੜ (ਪੰਡਿਤ, ਕੁਲਦੀਸ਼,ਸ਼ਰਮਾ) : ਟਾਂਡਾ ਦੇ ਮੁਹੱਲਾ ਬਰਾਦਰੀ ਨਜ਼ਦੀਕ 13 ਜਨਵਰੀ 2021 ਨੂੰ ਆਪਣੇ ਸਾਥੀਆਂ ਨਾਲ ਮਿਲ ਕੇ ਜਾਨਲੇਵਾ ਹਮਲਾ ਕਰਕੇ ਨੌਜਵਾਨ ਨੂੰ ਗੰਭੀਰ ਜ਼ਖ਼ਮੀ ਕਰਨ ਦੇ ਮਾਮਲੇ 'ਚ ਨਾਮਜ਼ਦ 1 ਮੁਲਜ਼ਮ ਨੂੰ ਟਾਂਡਾ ਪੁਲਸ ਨੇ ਕਾਬੂ ਕੀਤਾ ਹੈ। ਥਾਣਾ ਮੁਖੀ ਟਾਂਡਾ ਇੰਸਪੈਕਟਰ ਉਂਕਾਰ ਸਿੰਘ ਬਰਾੜ ਨੇ ਦੱਸਿਆ ਕਿ ਥਾਣੇਦਾਰ ਦਲਜੀਤ ਸਿੰਘ ਦੀ ਟੀਮ ਵੱਲੋਂ ਕਾਬੂ ਕੀਤੇ ਗਏ ਮੁਲਜ਼ਮ ਦੀ ਪਛਾਣ ਗੁਰਪ੍ਰੀਤ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਤਲਵੰਡੀ ਸੱਲਾ ਦੇ ਰੂਪ ਵਿਚ ਹੋਈ ਹੈ।

ਇਹ ਵੀ ਪੜ੍ਹੋ : ਦੇਸੀ ਘਿਓ ਤੇ ਸ਼ੈਂਪੂ ਦੇ ਸ਼ੌਕੀਨ ਚੋਰਾਂ ਵੱਲੋਂ ਕਰਿਆਨੇ ਦੀ ਦੁਕਾਨ ’ਚ ਚੋਰੀ, 1 ਕਾਬੂ

ਥਾਣਾ ਮੁਖੀ ਨੇ ਦੱਸਿਆ ਕਿ ਇਸ ਮੁਲਜ਼ਮ ਅਤੇ ਉਸਦੇ 11 ਹੋਰ ਸਾਥੀਆਂ ਦੇ ਖ਼ਿਲਾਫ਼ ਟਾਂਡਾ ਪੁਲਸ ਨੇ ਹਮਲੇ ਦਾ ਸ਼ਿਕਾਰ ਹੋਏ ਨੌਜਵਾਨ ਮਨਪ੍ਰੀਤ ਸਿੰਘ ਪੁੱਤਰ ਕੁਲਦੀਪ ਸਿੰਘ ਦੇ ਬਿਆਨ ਦੇ ਅਧਾਰ 'ਤੇ ਇਰਾਦਾ ਕਤਲ ਦਾ ਮਾਮਲਾ ਦਰਜ ਕੀਤਾ ਸੀ। ਪੁਲਸ ਨੇ ਮੁਲਜ਼ਮ ਨੂੰ ਕਾਬੂ ਕਰਕੇ ਅੱਜ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਜਾ ਰਿਹਾ ਹੈ।


author

Anuradha

Content Editor

Related News