ਟਾਂਡਾ ਇਲਾਕੇ ਅੰਦਰ ਚੋਰ ਗਿਰੋਹ ਵੱਲੋਂ ਕਿਸਾਨਾਂ ਦੀਆਂ ਮੋਟਰਾਂ ਤੋਂ ਤਾਰਾਂ ਚੋਰੀ

Tuesday, Mar 17, 2026 - 05:19 PM (IST)

ਟਾਂਡਾ ਇਲਾਕੇ ਅੰਦਰ ਚੋਰ ਗਿਰੋਹ ਵੱਲੋਂ ਕਿਸਾਨਾਂ ਦੀਆਂ ਮੋਟਰਾਂ ਤੋਂ ਤਾਰਾਂ ਚੋਰੀ

ਟਾਂਡਾ ਉੜਮੁੜ (ਪਰਮਜੀਤ ਸਿੰਘ ਮੋਮੀ) : ਪੁਲਸ ਪ੍ਰਸ਼ਾਸਨ ਤੋਂ ਬੇਖੌਫ ਪਿਛਲੇ ਦਿਨਾਂ ਤੋਂ ਟਾਂਡਾ ਇਲਾਕੇ 'ਚ ਸਰਗਰਮ ਚੋਰ ਗਿਰੋਹ ਵੱਲੋਂ ਸ਼ਹਿਰ ਤੇ ਉਸਦੇ ਵੱਖ-ਵੱਖ ਪਿੰਡਾਂ ਵਿਚ ਚੋਰੀ ਦੀਆਂ ਵਾਰਦਾਤਾਂ ਨੂੰ ਲਗਾਤਾਰ ਅੰਜਾਮ ਦਿੱਤਾ ਜਾ ਰਿਹਾ ਹੈ। ਪ੍ਰੰਤੂ ਪੁਲਸ ਦੀ ਲਾਪਰਵਾਹੀ ਦੇ ਚੱਲਦਿਆਂ ਚੋਰ ਗਿਰੋਹ ਅਜੇ ਤੱਕ ਪੁਲਸ ਦੀ ਗ੍ਰਿਫਤ ਤੋਂ ਬਾਹਰ ਹੈ। ਬੀਤੀ ਰਾਤ ਚੋਰਾਂ ਨੇ ਪਿੰਡ ਮਸੀਤ ਪਲਕੋਟ ਵਿਖੇ ਕਰੀਬ 7-8 ਕਿਸਾਨਾਂ ਦੀਆਂ ਮੋਟਰਾਂ ਤੋਂ ਬਿਜਲੀ ਦੀਆਂ ਤਾਰਾਂ ਚੋਰੀ ਕਰ ਲਈਆਂ। ਇਸ ਬਾਰੇ ਟਾਂਡਾ ਪੁਲਸ ਨੂੰ ਦਿੱਤੀ ਗਈ ਸ਼ਿਕਾਇਤ ਵਿਚ ਦਲਜੀਤ ਸਿੰਘ ਪੁੱਤਰ ਹਰਜੀਤ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਨੂੰ ਉਸ ਦੀਆਂ ਪਿੰਡ ਮੋਹਾ ਵਾਲੀ ਸੰਪਰਕ ਸੜਕ 'ਤੇ 2 ਮੋਟਰਾਂ ਸਨ।

ਇਨ੍ਹਾਂ ਤੋਂ ਚੋਰਾਂ ਨੇ ਬੀਤੀ ਰਾਤ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ ਉਸਦੀਆਂ ਅਤੇ ਨੇੜਲੇ ਹੋਰ 7-8 ਕਿਸਾਨਾਂ ਦੀਆਂ ਮੋਟਰਾਂ ਤੋਂ ਬਿਜਲੀ ਦੀਆਂ ਤਾਰਾਂ ਚੋਰੀ ਕਰ ਲਈਆਂ ਜਿਸ ਕਾਰਨ ਉਨ੍ਹਾਂ ਦਾ ਹਜ਼ਾਰਾਂ ਰੁਪਏ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਨੇ ਟਾਂਡਾ ਪੁਲਸ ਨੂੰ ਅਪੀਲ ਕੀਤੀ ਕਿ ਇਲਾਕੇ ਅੰਦਰ ਸਰਗਰਮ ਚੋਰ ਗਿਰੋਹ ਨੂੰ ਕਾਬੂ ਕੀਤਾ ਜਾਵੇ ਤਾਂ ਜੋ ਲੋਕਾਂ ਦੀ ਜਾਨ ਮਾਲ ਸੁਰੱਖਿਅਤ ਰਹਿ ਸਕੇ।  


author

Gurminder Singh

Content Editor

Related News