ਟਾਂਡਾ ਪੁਲਸ ਨੇ ਟ੍ਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ 'ਤੇ 9 ਟਿੱਪਰ ਕੀਤੇ ਜ਼ਬਤ

Saturday, Aug 20, 2022 - 06:34 PM (IST)

ਟਾਂਡਾ ਪੁਲਸ ਨੇ ਟ੍ਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ 'ਤੇ 9 ਟਿੱਪਰ ਕੀਤੇ ਜ਼ਬਤ

ਟਾਂਡਾ ਉੜਮੁੜ (ਵਰਿੰਦਰ ਪੰਡਿਤ, ਪਰਮਜੀਤ ਮੋਮੀ) : ਜ਼ਿਲ੍ਹਾ ਪੁਲਸ ਮੁਖੀ ਸਰਤਾਜ ਸਿੰਘ ਚਾਹਲ ਦੇ ਦਿਸ਼ਾ ਨਿਰਦੇਸ਼ਾਂ ਤੇ ਡੀ.ਐੱਸ.ਪੀ ਟਾਂਡਾ ਕੁਲਵੰਤ ਸਿੰਘ ਦੀ ਅਗਵਾਈ 'ਚ ਟਾਂਡਾ ਪੁਲਸ ਨੇ ਟਾਂਡਾ ਤੇ ਮਿਆਣੀ ਇਲਾਕੇ 'ਚ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਅਤੇ ਬਿਨਾਂ ਕਾਗਜ਼ਾਤ ਓਵਰਲੋਡ ਪਾਏ ਗਏ  9 ਟਿੱਪਰਾਂ ਨੂੰ 207 ਮੋਟਰ ਵਹੀਕਲ ਐਕਟ ਤਹਿਤ ਜ਼ਬਤ ਕੀਤਾ ਹੈ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐੱਸ.ਐੱਚ.ਓ ਉਂਕਾਰ ਸਿੰਘ ਨੇ ਦੱਸਿਆ ਕਿ ਪੁਲਸ ਵੱਲੋਂ ਮਿਆਣੀ ਅਤੇ ਟਾਂਡਾ ਇਲਾਕੇ ਦੇ ਚੌਂਕਾਂ 'ਚ ਕੀਤੀ ਗਈ ਨਾਕਾਬੰਦੀ ਦੌਰਾਨ ਚੈਕਿੰਗ ਉਪਰੰਤ 9 ਰੇਤਾ ਦੇ ਟਿੱਪਰ ਓਵਰਲੋਡ ਪਾਏ ਗਏ ਜਿਨ੍ਹਾਂ ਦਾ ਚਲਾਨ ਕਰਨ ਉਪਰੰਤ ਜ਼ਬਤ ਕੀਤਾ ਗਿਆ ਹੈ। ਇਸ ਮੌਕੇ ਉਨ੍ਹਾਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਚਿਤਾਵਨੀ ਦਿੱਤੀ ਕਿ ਅਧੂਰੇ ਜਾਂ ਬਿਨਾਂ ਕਾਗਜ਼ਾਤ,ਓਵਰਲੋਡ ਵਾਹਨ ਚਲਾਉਣ ਵਾਲਿਆਂ ਨਾਲ ਸਖ਼ਤੀ ਨਾਲ ਪੇਸ਼ ਆਇਆ ਜਾਵੇਗਾ ਅਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਇਸ ਮੌਕੇ ਟਾਂਡਾ ਪੁਲਸ ਨਾਲ ਮਾਈਨਿੰਗ ਵਿਭਾਗ ਦੀ ਟੀਮ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੀ।


author

Anuradha

Content Editor

Related News