ਗੁਰੂਆਂ ਦੇ ਦਰਸਾਏ ਆਦਰਸ਼ ਤੇ ਸਿਧਾਂਤ ਸਾਡੇ ਜੀਵਨ ਦੇ ਮਾਰਗਦਰਸ਼ਕ : ਇੰਜੀ. ਪਰਮਜੀਤ ਸਿੰਘ
Tuesday, Oct 30, 2018 - 05:02 PM (IST)

ਹੁਸ਼ਿਆਰਪੁਰ (ਜ.ਬ.)— ਸ੍ਰੀ ਗੁਰੂ ਨਾਨਕ ਦੇਵ ਐਜੂਕੇਸ਼ਨ ਟਰੱਸਟ ਡੱਲੇਵਾਲ ਅਤੇ ਵਿਦਿਆਰਥੀਆਂ ਵੱਲੋਂ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਉਤਸਵ ਦੇ ਸੰਬੰਧ ’ਚ ਵਿਸ਼ਾਲ ਧਾਰਮਕ ਸਮਾਗਮ ਦਾ ਸਫਲ ਆਯੋਜਨ ਕੀਤਾ ਗਿਆ। ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੱਖੇ ਪਾਠ ਦੇ ਭੋਗ ਉਪਰੰਤ ਸਜਾਏ ਦੀਵਾਨ ’ਚ ਗਿਆਨੀ ਹਰਜਿੰਦਰ ਸਿੰਘ ਗੁਰਦੁਆਰਾ ਭਾਈ ਮੰਝ ਸਮਾਧਾਂ, ਭਾਈ ਅਮੋਲਕ ਸਿੰਘ ਕੀਰਤਨੀ ਜੱਥਾ ਪ੍ਰੀਤਮਪੁਰਾ ਅਤੇ ਹੋਰ ਕੀਰਤਨੀ ਜੱਥਿਆਂ ਨੇ ਸੰਗਤ ਨੂੰ ਗੁਰਬਾਣੀ ਦੀ ਮਨੋਹਰ ਗਾਥਾ ਨਾਲ ਨਿਹਾਲ ਕਰਦਿਅਾਂ ਟਰੱਸਟ ਦੀਆਂ ਸਿੱਖਿਆ ਸੰਸਥਾਵਾਂ ਦੀ ਚਡ਼੍ਹਦੀ ਕਲਾ ਲਈ ਅਰਦਾਸ ਕੀਤੀ। ਇਸ ਮੌਕੇ ਟਰੱਸਟ ਦੇ ਚੇਅਰਮੈਨ ਇੰਜੀ. ਪਰਮਜੀਤ ਸਿੰਘ, ਵਾਈਸ ਚੇਅਰਪਰਸਨ ਮੈਡਮ ਅਰਵਿੰਦਰ ਕੌਰ ਅਤੇ ਡਾਇਰੈਕਟਰ ਡਾ. ਐੱਸ. ਚਟਰਜੀ ਉਚੇਚੇ ਤੌਰ ’ਤੇ ਸ਼ਾਮਲ ਹੋਏ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁੱਖ ਨਤਮਸਤਕ ਹੋ ਕੇ ਆਸ਼ੀਰਵਾਦ ਪ੍ਰਾਪਤ ਕੀਤਾ।
ਇਸ ਮੌਕੇ ਚੇਅਰਮੈਨ ਇੰਜੀ. ਪਰਮਜੀਤ ਸਿੰਘ ਨੇ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਉਤਸਵ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਗੁਰੂਆਂ ਦੇ ਦਰਸਾਏ ਆਦਰਸ਼ ਤੇ ਸਿਧਾਂਤ ਸਾਡੇ ਜੀਵਨ ਦੇ ਮਾਰਗਦਰਸ਼ਕ ਹਨ। ਇਨ੍ਹਾਂ ਨੂੰ ਜੀਵਨ ’ਚ ਧਾਰਨ ਕਰਨ ਦਾ ਪ੍ਰਣ ਲੈਣਾ ਚਾਹੀਦਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਪਡ਼੍ਹਾਈ ਪ੍ਰਤੀ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਮਿਹਨਤ ਨਾਲ ਹੀ ਜ਼ਿੰਦਗੀ ਦੇ ਹਰ ਮੁਕਾਮ ਨੂੰ ਹਾਸਲ ਕੀਤਾ ਜਾ ਸਕਦਾ ਹੈ। ਇਸ ਮੌਕੇ ਸ਼ਾਮਲ ਪ੍ਰਮੁੱਖ ਸ਼ਖਸੀਅਤਾਂ ਤੇ ਵੱਖ-ਵੱਖ ਮੁਕਾਬਲਿਆਂ ’ਚ ਅੱਵਲ ਆਏ ਵਿਦਿਆਰਥੀਆਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਤ ਕੀਤਾ ਗਿਆ। ਇਸ ਮੌਕੇ ਡਾ. ਵਿਕਾਸ ਸੋਲੰਕੀ, ਪ੍ਰਿੰ. ਡਾ. ਰਾਕੇਸ਼ ਸ਼ਰਮਾ, ਪ੍ਰਿੰ. ਰਣਦੀਪ ਸਿੰਘ, ਪ੍ਰਿੰ. ਗੌਰਵ ਗਾਂਗਿਲ, ਪ੍ਰਿੰ. ਡਾ. ਵਿਧੀ ਭੱਲਾ, ਪ੍ਰਿੰ. ਹਰਮੀਤ ਕੌਰ, ਪ੍ਰਿੰ. ਸਤਨਾਮ ਸਿੰਘ, ਪ੍ਰਿੰ. ਰੋਬਿਨ ਵਰਮਾ, ਸਟੂਡੈਂਟਸ ਯੂਨੀਅਨ ਦੇ ਪ੍ਰਧਾਨ ਰਣਦੀਪ ਸਿੰਘ, ਸਾਬਕਾ ਪ੍ਰਧਾਨ ਯੋਵਨਦੀਪ ਸਿੰਘ, ਹਰਪਾਲ ਸਿੰਘ ਭੀਖੋਵਾਲ, ਮੰਗਜੀਤ ਸਿੰਘ ਅਬੋਵਾਲ, ਸੁਧਾਂਸ਼ੂ ਮਿਸ਼ਰਾ, ਸਮੂਹ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ। ਇਸ ਮੌਕੇ ਅਤੁਟ ਲੰਗਰ ਵਰਤਾਇਆ ਗਿਆ।