ਕੁਲਵਿੰਦਰ ਜੰਡਾ ਦੇ ਕਾਵਿ ਸੰਗ੍ਰਹਿ ‘ਹਿਜ਼ਰ ਦੇ ਘੁੱਟ’ ਦਾ ਲੋਕ ਅਰਪਣ ਸਮਾਗਮ

Tuesday, Oct 30, 2018 - 05:09 PM (IST)

ਕੁਲਵਿੰਦਰ ਜੰਡਾ ਦੇ ਕਾਵਿ ਸੰਗ੍ਰਹਿ ‘ਹਿਜ਼ਰ ਦੇ ਘੁੱਟ’ ਦਾ ਲੋਕ ਅਰਪਣ ਸਮਾਗਮ

ਹੁਸ਼ਿਆਰਪੁਰ (ਜਸਵਿੰਦਰਜੀਤ)— ਸ਼ਾਇਰ ਕੁਲਵਿੰਦਰ ਸਿੰਘ ਜੰਡਾ ਦੇ ਸੱਤਵੇਂ ਕਾਵਿ ਸੰਗ੍ਰਹਿ ‘ਹਿਜ਼ਰ ਦੇ ਘੁੱਟ’ ਦਾ ਲੋਕ ਅਰਪਣ ਸਮਾਗਮ ਕਰਵਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪ੍ਰਸਿੱਧ ਗੀਤਕਾਰ ਤੇ ਸੰਗੀਤਕਾਰ ਗੁਰਦੀਪ ਹੁਸ਼ਿਆਰਪੁਰੀ ਪਹੁੰਚੇ। ਇੰਡੀਅਨ ਕਲਚਰਲ ਸੋਸਾਇਟੀ ਹੁਸ਼ਿਆਰਪੁਰ ਅਤੇ ਹੋਰ ਸਾਹਿਤ ਸੰਸਥਾਵਾਂ ਵੱਲੋਂ ਕਰਵਾਏ ਗਏ ਸਮਾਗਮ ਦੀ ਪ੍ਰਧਾਨਗੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਪ੍ਰੇਮ ਸਿੰਘ, ਦਰਸ਼ਨ ਸਿੰਘ ਡਿਪਟੀ, ਮੇਜਰ ਰਘੁਵੀਰ ਸਿੰਘ ਅਤੇ ਮੈਨੇਜਰ ਫਕੀਰ ਸਿੰਘ ਨੇ ਕੀਤੀ। ਗੁਰਦੀਪ ਹੁਸ਼ਿਆਰਪੁਰੀ ਨੇ ਕਿਹਾ ਕਿ ਇਸ ਕਿਤਾਬ ਵਿਚ ਇਨਸਾਨੀ ਜ਼ਿੰਦਗੀ ਨਾਲ ਵਾਪਰਦੀਆਂ ਮਾਨਸਿਕ ਚਿੰਤਾਵਾਂ, ਵਿਲਕਦੀਆਂ ਰੂਹਾਂ ਦਾ ਸੰਤਾਪ, ਵੈਰਾਗ, ਠੇਸ, ਤਿਡ਼ਕਦੇ ਤੇ ਟੁੱਟੇ ਸੁਪਨਿਆਂ ਦੀ ਬਾਤ, ਹੂਕ, ਗਮ, ਬਿਰਹੋਂ, ਬੇਵਫ਼ਾਈ, ਹੰਝੂ-ਹੌਕੇ ਅਤੇ ਦਰਦ-ਵਿਛੋਡ਼ੇ ਦਾ ਜ਼ਿਕਰ ਬਹੁਤ ਹੀ ਨੇਡ਼ੇ ਹੋ ਕੇ ਕੀਤਾ ਗਿਆ ਹੈ। ਇਸ ਮੌਕੇ ਵੱਖ-ਵੱਖ ਹਾਜ਼ਰ ਪ੍ਰਮੁੱਖ ਸ਼ਖ਼ਸੀਅਤਾਂ ਵੱਲੋਂ ਸ. ਜੰਡਾ ਦੀ ਕਿਤਾਬ ਦੀ ਇਨਸਾਨ ਦੀ ਜਜ਼ਬਾਤੀ ਪ੍ਰਵਿਤੀ ਦੇ ਉਲੇਖ ਦੀ ਕਾਵਿਕ ਲਿਖਣ ਕਲਾ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਵਧਾਈ ਦਿੱਤੀ। ਇਸ ਦੌਰਾਨ ਮਾਸਟਰ ਕੁਲਵਿੰਦਰ ਸਿੰਘ ਜੰਡਾ ਨੂੰ ਸੋਸਾਇਟੀ ਵੱਲੋਂ ਸਨਮਾਨਤ ਕੀਤਾ ਗਿਆ। ਸਟੇਜ ਸਕੱਤਰ ਦੀ ਸੇਵਾ ਸ. ਦਰਸ਼ਨ ਸਿੰਘ ਨੇ ਬਾਖੂਬੀ ਨਿਭਾਈ। ਇਸ ਮੌਕੇ ਮੈਨੇਜਰ ਫਕੀਰ ਸਿੰਘ ਸਹੋਤਾ, ਡਿਪਟੀ ਕੁਲੈਕਟਰ ਮਨਪ੍ਰੀਤ ਸਿੰਘ ਮੰਨਾ, ਜਥੇਦਾਰ ਬਲਵੰਤ ਸਿੰਘ ਬਰਿਆਲ, ਸ. ਜਸਪਾਲ ਸਿੰਘ, ਬਲਵੀਰ ਸਿੰਘ, ਨਰਿੰਦਰ ਸਿੰਘ, ਜਸਵੀਰ ਸਿੰਘ ਗਰੇਵਾਲ, ਸੁਖਜੀਤ ਸਿੰਘ, ਹਰਜਿੰਦਰ ਹਰਗਡ਼੍ਹੀਆ, ਇੰਦਰਪ੍ਰੀਤ ਸਿੰਘ, ਜਤਿੰਦਰ ਸੂਦ, ਇੰਦਰਜੀਤ ਸਿੰਘ, ਜਗਜੀਵਨ ਲਾਲ, ਸਵਰਨ ਸਿੰਘ ਸੱਗੂ, ਗੁਰਪਾਲ ਸਹੋਤਾ, ਲਖਜੀਤ ਸਿੰਘ, ਮਨਿੰਦਰ ਸਿੰਘ, ਮਨਮੋਹਣ ਸਿੰਘ, ਤਰਲੋਕ ਕੁਮਾਰ, ਦਵਿੰਦਰ ਸਿੰਘ, ਗੁਰਦੇਵ ਸਿੰਘ ਜੰਡਾ, ਕੁਲਵੰਤ ਸਿੰਘ ਬਾਠ ਐੱਸ. ਡੀ. ਓ. ਵੀ ਸ਼ਾਮਲ ਹੋਏ।


Related News