ਕੁੰਭ ਰਾਸ਼ੀ ਵਾਲਿਆਂ ਦੀ ਵਪਾਰਕ ਅਤੇ ਕੰਮਕਾਜ ਦੀ ਦਸ਼ਾ ਚੰਗੀ, ਜਾਣੋ ਬਾਕੀ ਰਾਸ਼ੀਆਂ ਦਾ ਹਾਲ
Tuesday, Feb 21, 2023 - 12:37 AM (IST)

ਮੇਖ : ਲੋਹਾ-ਲੋਹਾ ਮਸ਼ੀਨਰੀ, ਲੋਹੇ ਦੇ ਕਲਪੁਰਜ਼ਿਆਂ, ਹਾਰਡ-ਵੇਅਰ, ਸਰੀਆ, ਗ੍ਰਿਲ ਆਦਿ ਦਾ ਕੰਮ ਕਰਨ ਵਾਲਿਆਂ ਦੀਆਂ ਕੰਮਕਾਜੀ ਕੋਸ਼ਿਸ਼ਾਂ ਚੰਗਾ ਨਤੀਜਾ ਦੇਣਗੀਆਂ।
ਬ੍ਰਿਖ : ਕਿਸੇ ਅਫਸਰ ਦੇ ਰੁਖ ’ਚ ਨਰਮੀ, ਆਪ ਦੀ ਕਿਸੇ ਸਮੱਸਿਆ ਨੂੰ ਸੁਲਝਾਉਣ ’ਚ ਮਦਦਗਾਰ ਸਾਬਿਤ ਹੋਵੇਗੀ, ਆਪਣੇ ਗੁੱਸੇ ’ਤੇ ਵੀ ਕਾਬੂ ਰੱਖੋ।
ਮਿਥੁਨ : ਧਾਰਮਿਕ ਕੰਮਾਂ ਨਾਲ ਜੁੜਣ, ਧਾਰਮਿਕ ਲਿਟਰੇਚਰ ਪੜ੍ਹਨ, ਕਥਾ-ਵਾਰਤਾ, ਭਜਨ-ਕੀਰਤਨ ਸੁਣਨ ’ਚ ਜੀਅ ਲੱਗੇਗਾ, ਜਨਰਲ ਤੌਰ ’ਤੇ ਵੀ ਬਿਹਤਰੀ ਹੋਵੇਗੀ।
ਕਰਕ : ਸਿਤਾਰਾ ਸਿਹਤ, ਖਾਸ ਕਰਕੇ ਪੇਟ ਲਈ ਕਮਜ਼ੋਰ, ਫਿਸਲਣ ਦਾ ਵੀ ਡਰ ਰਹੇਗਾ, ਮੌਸਮ ਦੇ ਐਕਸਪੋਜ਼ਰ ਤੋਂ ਆਪਣਾ ਬਚਾਅ ਰੱਖਣਾ ਜ਼ਰੂਰੀ।
ਸਿੰਘ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਸਫਲਤਾ ਸਾਥ ਦੇਵੇਗੀ, ਦੋਵੇਂ ਪਤੀ-ਪਤਨੀ ਇਕ-ਦੂਜੇ ਦੇ ਪ੍ਰਤੀ ਸਾਫਟ ਕੰਸੀਡ੍ਰੇਟ ਰਹਿਣਗੇ ਅਤੇ ਲਿਹਾਜ਼ ਕਰਨਗੇ।
ਕੰਨਿਆ : ਬੇਸ਼ੱਕ ਸ਼ਤਰੂ ਆਪ ਨੂੰ ਨੁਕਸਾਨ ਤਾਂ ਨਾ ਪਹੁੰਚਾ ਸਕਣਗੇ, ਤਾਂ ਵੀ ਆਪ ਨੂੰ ਉਨ੍ਹਾਂ ਦੇ ਪ੍ਰਤੀ ਲਾਪ੍ਰਵਾਹ ਨਹੀਂ ਰਹਿਣਗਾ ਚਾਹੀਦਾ, ਸਫਰ ਵੀ ਨਾ ਕਰੋ।
ਤੁਲਾ : ਸਟ੍ਰਾਂਗ ਸਿਤਾਰੇ ਕਰਕੇ ਹਰ ਫਰੰਟ ’ਤੇ ਆਪ ਦੀ ਪੈਠ-ਧਾਕ-ਬੋਲਬਾਲਾ ਬਣਿਆ ਰਹੇਗਾ, ਯਤਨ ਕਰਨ ’ਤੇ ਕੰਮਕਾਜੀ ਪਲਾਨਿੰਗ ਵੀ ਅੱਗੇ ਵਧੇਗੀ।
ਬ੍ਰਿਸ਼ਚਕ : ਜ਼ਮੀਨੀ ਜਾਇਦਾਦੀ ਕੰਮ ਨੂੰ ਹੱਥ ’ਚ ਲੈਣ ’ਤੇ ਸਫਲਤਾ ਮਿਲੇਗੀ, ਤੇਜ ਪ੍ਰਭਾਵ ਦਬਦਬਾ ਵੀ ਬਣਿਆ ਰਹੇਗਾ, ਤਬੀਅਤ ’ਚ ਤੇਜ਼ੀ ਰਹੇਗੀ।
ਧਨ : ਮਿੱਤਰਾਂ ਅਤੇ ਵੱਡੇ ਲੋਕਾਂ ਤੋਂ ਮਦਦ ਦੀ ਮੰਗ ਕਰਨ ’ਤੇ ਪੂਰਾ ਸਹਿਯੋਗ ਮਿਲੇਗਾ, ਕੰਮਕਾਜੀ ਭੱਜ-ਦੌੜ ਵੀ ਸਹੀ ਨਤੀਜਾ ਦੇਵੇਗੀ।
ਮਕਰ : ਸਿਤਾਰਾ ਵਪਾਰ, ਕਾਰੋਬਾਰ ’ਚ ਲਾਭ ਦੇਣ ਅਤੇ ਅਰਥ ਦਸ਼ਾ ਕੰਫਰਟੇਬਲ ਰੱਖਣ ਵਾਲਾ, ਸਿਤਾਰਾ ਚੰਗਾ ਪਰ ਠੰਡੀਆਂ ਵਸਤਾਂ ਦੀ ਵਰਤੋਂ ਘੱਟ ਕਰੋ।
ਕੁੰਭ : ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਜਿਹੜੇ ਕੰਮ ਲਈ ਸੋਚੋਗੇ, ਉਸ ’ਚ ਸਫਲਤਾ ਮਿਲੇਗੀ ਪਰ ਮਨ ਕਿਸੇ ਸਮੇਂ ਪ੍ਰੇਸ਼ਾਨ ਜ਼ਰੂਰ ਰਹੇਗਾ।
ਮੀਨ : ਉਲਝਣਾਂ, ਝਮੇਲਿਆਂ, ਪੇਚੀਦਗੀਆਂ ਦਾ ਜ਼ੋਰ ਰਹੇਗਾ, ਇਸ ਲਈ ਹਰ ਮੋਰਚੇ ’ਤੇ ਅਹਿਤਿਆਤ ਰੱਖਣੀ ਸਹੀ ਰਹੇਗੀ, ਆਪਣੀ ਪੇਮੈਂਟ ਵੀ ਕਿਸੇ ਹੇਠ ਨਾ ਫਸਣ ਦਿਓ।
21 ਫਰਵਰੀ 2023, ਮੰਗਲਵਾਰ
ਫੱਗਣ ਸੁਦੀ ਤਿੱਥੀ ਏਕਮ (ਸਵੇਰੇ 9.05 ਤੱਕ) ਅਤੇ ਮਗਰੋਂ ਤਿੱਥੀ ਦੂਜ (ਜਿਹੜੀ ਕਸ਼ੈਅ ਹੋ ਗਈ ਹੈ)।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਕੁੰਭ ’ਚ
ਚੰਦਰਮਾ ਕੁੰਭ ’ਚ
ਮੰਗਲ ਬ੍ਰਿਖ ’ਚ
ਬੁੱਧ ਮਕਰ ’ਚ
ਗੁਰੂ ਮੀਨ ’ਚ
ਸ਼ੁੱਕਰ ਮੀਨ ’ਚ
ਸ਼ਨੀ ਕੁੰਭ ’ਚ
ਰਾਹੂ ਮੇਖ ’ਚ
ਕੇਤੂ ਤੁਲਾ ’ਚ
ਬਿਕ੍ਰਮੀ ਸੰਮਤ : 2079, ਫੱਗਣ ਪ੍ਰਵਿਸ਼ਟੇ 9, ਰਾਸ਼ਟਰੀ ਸ਼ਕ ਸੰਮਤ :1944, ਮਿਤੀ : 2 (ਫੱਗਣ), ਹਿਜਰੀ ਸਾਲ 1444, ਮਹੀਨਾ : ਰਜਬ ਤਰੀਕ : 29, ਸੂਰਜ ਉਦੇ ਸਵੇਰੇ 7.08 ਵਜੇ, ਸੂਰਜ ਅਸਤ ਸ਼ਾਮ 6.15 ਵਜੇ (ਜਲੰਧਰ ਟਾਈਮ), ਨਕਸ਼ੱਤਰ : ਸ਼ਤਭਿਖਾ (ਸਵੇਰੇ 9 ਵਜੇ ਤੱਕ) ਅਤੇ ਮਗਰੋਂ ਨਕਸ਼ੱਤਰ ਪੁਰਵਾ ਭਾਦਰਪਦ, ਯੋਗ : ਸਿੱਧ (21-22 ਮੱਧ ਰਾਤ 3.08 ਤੱਕ) ਅਤੇ ਮਗਰੋਂ ਯੋਗ ਸਾਧਿਯ, ਚੰਦਰਮਾ : ਕੁੰਭ ਰਾਸ਼ੀ ’ਤੇ (21-22 ਮੱਧ ਰਾਤ 1.11 ਤੱਕ), ਅਤੇ ਮਗਰੋਂ ਮੀਨ ਰਾਸ਼ੀ ’ਤੇ ਪ੍ਰਵੇਸ਼ ਕਰੇਗਾ, ਪੰਚਕ ਲੱਗੀ ਰਹੇਗੀ (ਪੂਰਾ ਦਿਨ ਰਾਤ)। ਦਿਸ਼ਾ ਸ਼ੂਲ : ਉੱਤਰ ਅਤੇ ਵਾਯਿਵਯ ਦਿਸ਼ਾ ਲਈ, ਰਾਹੂ ਕਾਲ : ਬਾਅਦ ਦੁਪਹਿਰ ਤਿੰਨ ਤੋਂ ਸਾਢੇ ਚਾਰ ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਫੱਗਣ ਸੁਦੀ ਪੱਖ ਸ਼ੁਰੂ, ਸ਼੍ਰੀ ਰਾਮ ਕ੍ਰਿਸ਼ਨ ਪਰਮ ਹੰਸ ਜਯੰਤੀ, ਫੁਲੇਰਾ ਦੂਜ (ਮਥੁਰਾ, ਵਰਿੰਦਾਵਨ)।
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)