ਧਨ ਰਾਸ਼ੀ ਵਾਲਿਆਂ ਦੀ ਅਫ਼ਸਰ ਸੁਣਨਗੇ ਗੱਲ, ਬਾਕੀ ਵੀ ਦੇਖੋ ਆਪਣੀ ਰਾਸ਼ੀ ਦਾ ਹਾਲ

Sunday, Jun 16, 2024 - 03:53 AM (IST)

ਧਨ ਰਾਸ਼ੀ ਵਾਲਿਆਂ ਦੀ ਅਫ਼ਸਰ ਸੁਣਨਗੇ ਗੱਲ, ਬਾਕੀ ਵੀ ਦੇਖੋ ਆਪਣੀ ਰਾਸ਼ੀ ਦਾ ਹਾਲ

ਮੇਖ : ਡਰੇ-ਡਰੇ ਮਨ ਅਤੇ ਡਾਵਾਂਡੋਲ ਮਨੋਬਲ ਕਰਕੇ ਆਪ ਕਿਸੇ ਵੀ ਕੰਮ ਨੂੰ ਹੱਥ ’ਚ ਲੈਣ ਤੋਂ ਬਚੋਗੇ, ਸਫ਼ਰ ਵੀ ਟਾਲ ਦੇਣਾ ਚਾਹੀਦਾ ਹੈ।
ਬ੍ਰਿਖ : ਇਰਾਦਿਆਂ 'ਚ ਮਜ਼ਬੂਤੀ, ਹਰ ਫ੍ਰੰਟ ’ਤੇ ਭੱਜਦੌੜ ਚੰਗਾ ਨਤੀਜਾ ਦੇਵੇਗੀ, ਤੇਜ ਪ੍ਰਭਾਵ ਬਣਿਆ ਰਹੇਗਾ, ਕੰਮਕਾਜੀ ਦਸ਼ਾ ਪਹਿਲੇ ਦੀ ਤਰ੍ਹਾਂ ਠੀਕ ਠਾਕ ਬਣੀ ਰਹੇਗੀ।
ਮਿਥੁਨ : ਪ੍ਰਾਪਰਟੀ ਦੇ ਕੰਮਾਂ ਲਈ ਕੋਸ਼ਿਸ਼ ਸਹੀ ਰਹੇਗੀ ਪਰ ਜ਼ਰੂਰੀ ਹੈ ਕਿ ਕੋਸ਼ਿਸ਼ ਪੂਰੀ ਤਾਕਤ ਨਾਲ ਅਤੇ ਗੰਭੀਰਤਾ ਨਾਲ ਹੀ ਕਰੋ।
ਕਰਕ : ਸਿਤਾਰਾ ਆਪ ਨੂੰ ਹਿੰਮਤੀ-ਉਤਸ਼ਾਹੀ ਅਤੇ ਕੰਮਕਾਜੀ ਤੌਰ ’ਤੇ  ਐਕਟਿਵ ਰੱਖੇਗਾ, ਦੁਸ਼ਮਣ ਵੀ ਆਪ ਦੀ ਪਕੜ ਹੇਠ ਰਹਿਣਗੇ।
ਸਿੰਘ : ਕਾਰੋਬਾਰੀ ਕੰਮਾਂ ’ਚ ਬੇ-ਧਿਆਨੀ ਅਤੇ ਸੁਸਤੀ ਨੁਕਸਾਨ ਦੇਣ ਵਾਲੀ ਹੋਵੇਗੀ ਪਰ ਸਿਹਤ ਬਾਰੇ ਸੁਚੇਤ ਰਹਿਣਾ ਸਹੀ ਰਹੇਗਾ।
ਕੰਨਿਆ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਸਫ਼ਲਤਾ ਸਾਥ ਦੇਵੇਗੀ ਪਰ ਫੈਮਿਲੀ ਫ੍ਰੰਟ ’ਤੇ ਤਣਾਤਣੀ ਅਤੇ ਖਿਚੋਤਾਣ ਰਹਿਣ ਦੀ ਆਸ ਹੈ।
ਤੁਲਾ : ਸਿਤਾਰਾ ਕਿਉਂਕਿ ਨੁਕਸਾਨ ਦੇਣ ਵਾਲਾ ਹੈ, ਇਸ ਲਈ ਲੈਣ ਦੇਣ ਦੇ ਕੰਮ ਕਰਦੇ ਸਮੇਂ ਸਾਵਧਾਨੀ ਵਰਤੋਂ, ਕਿਸੇ ’ਤੇ ਜ਼ਿਆਦਾ ਭਰੋਸਾ ਵੀ ਨਾ ਕਰੋ।
ਬ੍ਰਿਸ਼ਚਕ : ਸਿਤਾਰਾ ਵਪਾਰ ਕਾਰੋਬਾਰ ’ਚ ਲਾਭ ਵਾਲਾ, ਕਾਰੋਬਾਰੀ ਟੂਰਿੰਗ ਵੀ ਚੰਗਾ ਨਤੀਜਾ ਦੇਵੇਗੀ ਪਰ ਸਿਹਤ ਦੇ ਵਿਗੜਨ ਅਤੇ ਪੈਰ ਫਿਸਲਣ ਦਾ ਡਰ।
ਧਨ : ਅਫਸਰ ਆਪ ਦੀ ਗੱਲ ਧਿਆਨ ਨਾਲ ਸੁਣਨਗੇ ਪਰ ਮਦਦ ਕਰਨ ਲਈ ਫਟਾਫਟ ਸ਼ਾਇਦ ਤਿਆਰ ਨਾ ਹੋਣਗੇ, ਪ੍ਰਭਾਵ ਦਬਦਬਾ ਬਣਿਆ ਰਹੇਗਾ।
ਮਕਰ  : ਕੰਮਕਾਜੀ ਵਿਅਸਤਤਾ ਅਤੇ ਭੱਜਦੌੜ ਰਹੇਗੀ, ਅਰਥ ਦਸ਼ਾ ਠੀਕ ਠਾਕ ਰਹੇਗੀ ਪਰ ਗਲਤ ਕੰਮਾਂ ਵਲ ਭਟਕਦੇ ਆਪਣੇ ਮਨ ’ਤੇ ਕਾਬੂ ਰੱਖੋ।
ਕੁੰਭ : ਸਿਤਾਰਾ ਕਿਉਂਕਿ ਢਿੱਡ 'ਚ ਗੜਬੜੀ ਰੱਖਣ ਅਤੇ ਮਨ ਨੂੰ ਡਿਸਟਰਬ ਕਰਨ ਵਾਲਾ ਹੈ, ਇਸ ਲਈ ਅਹਿਤਿਆਤ ਰੱਖਣੀ ਜ਼ਰੂਰੀ ਹੋਵੇਗੀ।
ਮੀਨ : ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਜਿਹੜੇ ਕੰਮ ਲਈ ਯਤਨ ਕਰੋਗੇ ਉਸ ’ਚ ਸਫ਼ਲਤਾ ਮਿਲੇਗੀ ਪਰ ਸੁਭਾਅ ’ਚ ਗੁੱਸੇ ਦਾ ਅਸਰ ਬਣਿਆ ਰਹੇਗਾ।

16 ਜੂਨ 2024, ਐਤਵਾਰ
ਜੇਠ ਸੁਦੀ ਤਿੱਥੀ ਦਸਮੀ (16-17 ਮੱਧ ਰਾਤ 4.44 ਤੱਕ) ਅਤੇ ਮਗਰੋਂ ਤਿੱਥੀ ਇਕਾਦਸ਼ੀ।

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ          ਮਿਥੁਨ 'ਚ
ਚੰਦਰਮਾ      ਕੰਨਿਆ 'ਚ
ਮੰਗਲ        ਮੇਖ 'ਚ
ਬੁੱਧ           ਮਿਥੁਨ 'ਚ
ਗੁਰੂ          ਬ੍ਰਿਖ 'ਚ
ਸ਼ੁੱਕਰ        ਮਿਥੁਨ 'ਚ
ਸ਼ਨੀ         ਕੁੰਭ 'ਚ
ਰਾਹੂ         ਮੀਨ 'ਚ
ਕੇਤੂ         ਕੰਨਿਆ 'ਚ

ਬਿਕ੍ਰਮੀ ਸੰਮਤ : 2081, ਹਾੜ੍ਹ ਪ੍ਰਵਿਸ਼ਟੇ 3, ਰਾਸ਼ਟਰੀ ਸ਼ਕ ਸੰਮਤ : 1946, ਮਿਤੀ : 25 (ਜੇਠ), ਹਿਜਰੀ ਸਾਲ 1445, ਮਹੀਨਾ : ਜ਼ਿਲਹਿਜ, ਤਰੀਕ: 9, ਸੂਰਜ ਉਦੇ ਸਵੇਰੇ 5.27 ਵਜੇ, ਸੂਰਜ ਅਸਤ ਸ਼ਾਮ 7.30 ਵਜੇ (ਜਲੰਧਰ ਟਾਈਮ), ਨਕਸ਼ੱਤਰ: ਹਸਤ (ਪੁਰਵ ਦੁਪਹਿਰ 11.13 ਤੱਕ) ਅਤੇ ਮਗਰੋਂ ਨਕਸ਼ੱਤਰ ਚਿਤਰਾ, ਯੋਗ : ਵਰਿਆਨ (ਰਾਤ 9.02 ਤੱਕ) ਅਤੇ ਮਗਰੋਂ ਯੋਗ ਪਰਿਧ, ਚੰਦਰਮਾ : ਕੰਨਿਆ ਰਾਸ਼ੀ 'ਤੇ (16-17 ਮੱਧ ਰਾਤ 12.35 ਤੱਕ) ਅਤੇ ਮਗਰੋਂ ਤੁਲਾ ਰਾਸ਼ੀ 'ਤੇ ਪ੍ਰਵੇਸ਼ ਕਰੇਗਾ। ਦਿਸ਼ਾ ਸ਼ੂਲ : ਪੱਛਮ ਅਤੇ ਨੇਰਿਤਿਯ ਦਿਸ਼ਾ ਲਈ ਰਾਹੂ ਕਾਲ : ਸ਼ਾਮ ਸਾਢੇ ਚਾਰ ਤੋਂ ਛੇ ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਸ੍ਰੀ ਗੰਗਾ ਦਸਹਿਰਾ (ਹਰਿਦੁਆਰ)। 
-(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)


author

Harpreet SIngh

Content Editor

Related News