ਧਨ ਰਾਸ਼ੀ ਵਾਲੇ ਸਿਹਤ ਬਾਰੇ ਰਹਿਣ ਸੁਚੇਤ, ਜਾਣੋ ਬਾਕੀ ਰਾਸ਼ੀਆਂ ਦਾ ਹਾਲ
Wednesday, Feb 21, 2024 - 06:21 AM (IST)
ਮੇਖ : ਕੋਰਟ-ਕਚਹਿਰੀ ’ਚ ਜਾਣ ’ਤੇ ਆਪ ਦੇ ਪੱਖ ਦੀ ਬਿਹਤਰ ਸੁਣਵਾਈ ਹੋ ਸਕਦੀ ਹੈ, ਤੇਜ ਪ੍ਰਭਾਵ ਦਬਦਬਾ ਬਣਿਆ ਰਹੇਗਾ, ਦੁਸ਼ਮਣ ਵੀ ਤੁਹਾਡੇ ਅੱਗੇ ਟਿਕ ਨਹੀਂ ਸਕਣਗੇ।
ਬ੍ਰਿਖ : ਮਿੱਤਰ-ਸੱਜਣ-ਸਾਥੀ ਤੁਹਾਡੇ ਨਾਲ ਸਹਿਯੋਗ ਕਰਨਗੇ ਅਤੇ ਤੁਹਾਡੀ ਗੱਲ ਧੀਰਜ ਧਿਆਨ ਨਾਲ ਸੁਣਨਗੇ, ਕੰਮਕਾਜੀ ਤੌਰ ’ਤੇ ਵੀ ਤੁਸੀਂ ਐਕਟਿਵ ਰਹੋਗੇ।
ਮਿਥੁਨ : ਡ੍ਰਿੰਕਸ, ਕੈਮੀਕਲਸ, ਰੰਗ-ਰੋਗਨ, ਪੈਟ੍ਰੋਲੀਅਮ ਅਤੇ ਸੀ.ਪ੍ਰੋਡਕਟਸ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ ’ਚ ਭਰਪੂਰ ਲਾਭ ਮਿਲੇਗਾ।
ਕਰਕ : ਵਪਾਰ ਅਤੇ ਕੰਮਕਾਜੀ ਦਸ਼ਾ ਚੰਗੀ, ਯਤਨਾਂ ਪ੍ਰੋਗਰਾਮਾਂ ’ਚ ਸਫ਼ਲਤਾ ਮਿਲੇਗੀ, ਤਬੀਅਤ ਅਤੇ ਮੂਡ ’ਚ ਜ਼ਿੰਦਾਦਿਲੀ ਰਹੇਗੀ, ਨੇਕ ਕੰਮਾਂ ’ਚ ਧਿਆਨ।
ਸਿੰਘ : ਜਨਰਲ ਸਿਤਾਰਾ ਕਿਉਂਕਿ ਉਲਝਣਾਂ-ਝਮੇਲਿਆਂ ਪੇਚੀਦਗੀਆਂ ਵਾਲਾ ਹੈ, ਇਸ ਲਈ ਤੁਹਾਨੂੰ ਨਾ ਤਾਂ ਕੋਈ ਨਵੀਂ ਕੋਸ਼ਿਸ਼ ਸ਼ੁਰੂ ਕਰਨੀ ਚਾਹੀਦੀ ਹੈ ਅਤੇ ਨਾ ਹੀ ਸਫਰ।
ਕੰਨਿਆ : ਸਿਤਾਰਾ ਧਨ ਲਾਭ ਵਾਲਾ, ਕਾਰੋਬਾਰੀ ਟੂਰਿੰਗ ਅਤੇ ਕਾਰੋਬਾਰੀ ਪਲਾਨਿੰਗ ਵੀ ਫਰੂਟਫੁੱਲ ਰਹੇਗੀ, ਮਾਣ-ਸਨਮਾਨ ਦੀ ਪ੍ਰਾਪਤੀ।
ਤੁਲਾ : ਰਾਜਕੀ ਕੰਮਾਂ ’ਚ ਕਦਮ ਬੜ੍ਹਤ ਵੱਲ, ਵੱਡੇ ਲੋਕ ਸਾਫਟ, ਮਿਹਰਬਾਨ, ਕੰਸੀਡ੍ਰੇਟ ਰਹਿਣਗੇ ਅਤੇ ਤੁਹਾਡੀ ਮਦਦ ਕਰਨ ਲਈ ਤਿਆਰ ਮਿਲਣਗੇ।
ਬ੍ਰਿਸ਼ਚਕ : ਕਿਸੇ ਧਾਰਮਿਕ ਕੰਮ ਨਾਲ ਜੁੜਣ, ਧਾਰਮਿਕ ਲਿਟਰੇਚਰ ਪੜ੍ਹਨ ਅਤੇ ਕਥਾ ਵਾਰਤਾ, ਭਜਨ-ਕੀਰਤਨ ਸੁਣਨ ’ਚ ਜੀਅ ਲੱਗੇਗਾ।
ਧਨ : ਸਿਹਤ ਬਾਰੇ ਸੁਚੇਤ ਰਹਿਣਾ ਸਹੀ ਰਹੇਗਾ, ਲਿਮਿਟ ’ਚ ਖਾਣਾ-ਪੀਣਾ ਚਾਹੀਦਾ ਹੈ, ਆਪਣੇ ਆਪ ਨੂੰ ਦੂਜਿਆਂ ਦੇ ਝਮੇਲਿਆਂ ਤੋਂ ਬਚਾ ਕੇ ਰੱਖੋ।
ਮਕਰ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਸਫਲਤਾ ਸਾਥ ਦੇਵੇਗੀ, ਹਰ ਮਾਮਲੇ ਦੇ ਪ੍ਰਤੀ ਦੋਵੇਂ ਪਤੀ-ਪਤਨੀ ਦੀ ਇਕੋ ਜਿਹੀ ਸੋਚ-ਅਪਰੋਚ ਰਹੇਗੀ।
ਕੁੰਭ : ਕਿਸੇ ਮਜ਼ਬੂਤ ਦੁਸ਼ਮਣ ਨਾਲ ਟਕਰਾਅ ਦਾ ਖ਼ਤਰਾ ਵਧ ਸਕਦਾ ਹੈ, ਇਸ ਲਈ ਤੁਹਾਡੇ ਲਈ ਹਰ ਤਰ੍ਹਾਂ ਦੇ ਟਕਰਾਅ ਤੋਂ ਬਚਣਾ ਸਹੀ ਰਹੇਗਾ।
ਮੀਨ : ਜਨਰਲ ਸਿਤਾਰਾ ਮਜ਼ਬੂਤ, ਜਿਹੜਾ ਤੁਹਾਨੂੰ ਹਰ ਫਰੰਟ ’ਤੇ ਹਾਵੀ-ਪ੍ਰਭਾਵੀ ਅਤੇ ਵਿਜਈ ਰੱਖੇਗਾ, ਸੰਤਾਨ ਦੀ ਮਦਦ ਨਾਲ ਤੁਹਾਡੀ ਕੋਈ ਸਮੱਸਿਆ ਸੁਲਝ ਸਕਦੀ ਹੈ।
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)