ਪੜ੍ਹੋ ਮੇਖ ਤੋਂ ਮੀਨ ਤੱਕ ਅੱਜ ਦਾ ਰਾਸ਼ੀਫਲ ਤੇ ਜਾਣੋ ਕਿਹੋ ਜਿਹਾ ਰਹੇਗਾ ਤੁਹਾਡਾ ਪੂਰਾ ਦਿਨ
Sunday, Jul 16, 2023 - 03:10 AM (IST)

ਮੇਖ : ਹਿੰਮਤ, ਸੰਘਰਸ਼ ਅਤੇ ਕੰਮਕਾਜੀ ਵਿਅਸਤਤਾ ਬਣੀ ਰਹੇਗੀ, ਸ਼ਤਰੂ ਵੀ ਆਪ ਅੱਗੇ ਟਿਕ ਨਾ ਸਕਣਗੇ, ਕੰਮਕਾਜੀ ਕੰਮਾਂ ਨੂੰ ਨਿਪਟਾਉਣ ਲਈ ਸਮਾਂ ਬਿਹਤਰ।
ਬ੍ਰਿਖ : ਖੇਤੀ ਉਤਪਾਦਾਂ, ਖੇਤੀ ਉਪਕਰਣਾਂ, ਖਾਦਾਂ-ਬੀਜਾਂ, ਕਰਿਆਨਾ ਵਸਤਾਂ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ ’ਚ ਲਾਭ ਮਿਲੇਗਾ, ਅਰਥ ਦਸ਼ਾ ਕੰਫਰਟੇਬਲ ਰਹੇਗੀ।
ਮਿਥੁਨ : ਵਪਾਰਕ ਅਤੇ ਕੰਮਕਾਜੀ ਦਸ਼ਾ ਚੰਗੀ, ਜਿਹੜੇ ਕੰਮ ਲਈ ਯਤਨ ਕਰੋਗੇ, ਉਸ ’ਚ ਸਫਲਤਾ ਮਿਲੇਗੀ, ਜਨਰਲ ਹਾਲਾਤ ਵੀ ਅਨੁਕੂਲ ਚੱਲਣਗੇ।
ਕਰਕ : ਜਨਰਲ ਸਿਤਾਰਾ ਕਿਉਂਕਿ ਉਲਝਣਾਂ-ਝਮੇਲਿਆਂ ਅਤੇ ਪੇਚੀਦਗੀਆਂ ਵਾਲਾ ਹੈ, ਇਸ ਲਈ ਕਿਸੇ ਵੀ ਇੰਪੋਰਟੈਂਟ ਕੰਮ ਨੂੰ ਹੱਥ ’ਚ ਨਾ ਲੈਣਾ ਸਹੀ ਰਹੇਗਾ।
ਸਿੰਘ : ਸਿਤਾਰਾ ਧਨ ਲਾਭ ਵਾਲਾ, ਕੰਮਕਾਜੀ ਪਲਾਨਿੰਗ ਪ੍ਰੋਗਰਾਮਿੰਗ ਨੂੰ ਅੱਗੇ ਵਧਾਉਣਾ ਫਰੂਟਫੁੱਲ ਰਹੇਗਾ ਪਰ ਆਪਣੇ ਗੁੱਸੇ ’ਤੇ ਕਾਬੂ ਰੱਖੋ।
ਕੰਨਿਆ : ਸਰਕਾਰੀ-ਗੈਰ ਸਰਕਾਰੀ ਕੰਮਾਂ ’ਚ ਸਫਲਤਾ ਮਿਲੇਗੀ, ਵੱਡੇ ਲੋਕ ਮਿਹਰਬਾਨ ਰਹਿਣਗੇ, ਸ਼ਤਰੂ ਵੀ ਆਪ ਅੱਗੇ ਟਿਕ ਨਾ ਸਕਣਗੇ।
ਤੁਲਾ : ਧਾਰਮਿਕ-ਸਮਾਜਿਕ ਕੰਮਾਂ ’ਚ ਧਿਆਨ, ਵੈਸੇ ਵੀ ਹਰ ਫਰੰਟ ’ਤੇ ਬਿਹਤਰੀ ਹੋਵੇਗੀ ਅਤੇ ਕਦਮ ਬੜ੍ਹਤ ਵੱਲ ਰਹੇਗਾ, ਇਰਾਦਿਆਂ ’ਚ ਮਜ਼ਬੂਤੀ।
ਬ੍ਰਿਸ਼ਚਕ : ਸਿਤਾਰਾ ਸਿਹਤ ਲਈ ਕਮਜ਼ੋਰ , ਧਿਆਨ ਰੱਖੋ ਕਿ ਪੈਰ ਫਿਸਲਣ ਕਰ ਕੇ ਕਿਧਰੇ ਸੱਟ ਨਾ ਲੱਗ ਜਾਵੇ, ਸਫਰ ਵੀ ਸੰਭਲ-ਸੰਭਾਲ ਕੇ ਕਰੋ।
ਧਨ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਸਫਲਤਾ ਸਾਥ ਦੇਵੇਗੀ, ਫੈਮਿਲੀ ਫਰੰਟ ’ਤੇ ਮਿਠਾਸ-ਤਾਲਮੇਲ ਰਹੇਗਾ, ਇੱਜ਼ਤਮਾਣ ਦੀ ਪ੍ਰਾਪਤੀ।
ਮਕਰ : ਕਮਜ਼ੋਰ ਦਿਸਣ ਵਾਲੇ ਸ਼ਤਰੂ ਨੂੰ ਵੀ ਨਾ ਤਾਂ ਕਮਜ਼ੋਰ ਸਮਝੋ ਅਤੇ ਨਾ ਹੀ ਉਸ ਦੀ ਅਣਦੇਖੀ ਕਰੋ ਪਰ ਜਨਰਲ ਹਾਲਾਤ ਅਨੁਕੂਲ ਚੱਲਣਗੇ।
ਕੁੰਭ : ਜਨਰਲ ਸਿਤਾਰਾ ਸਟ੍ਰਾਂਗ, ਜਿਹੜਾ ਆਪ ਨੂੰ ਹਰ ਫਰੰਟ ’ਤੇ ਹਾਵੀ-ਪ੍ਰਭਾਵੀ-ਵਿਜਈ ਰੱਖੇਗਾ ਪਰ ਸੁਭਾਅ ’ਤੇ ਗੁੱਸਾ ਬਣਿਆ ਰਹੇਗਾ।
ਮੀਨ : ਪ੍ਰਾਪਰਟੀ ਦੇ ਕਿਸੇ ਕੰਮ ਲਈ ਆਪ ਦੀ ਭੱਜਦੌੜ ਚੰਗਾ ਨਤੀਜਾ ਦੇਵੇਗੀ, ਮਾਣ-ਸਨਮਾਨ ਦੀ ਪ੍ਰਾਪਤੀ, ਜਨਰਲ ਹਾਲਾਤ ਅਨੁਕੂਲ ਚੱਲਣਗੇ।
16 ਜੁਲਾਈ 2023, ਐਤਵਾਰ
ਪ੍ਰਥਮ (ਸ਼ੁੱਧ) ਸਾਉਣ ਵਦੀ ਤਿੱਥੀ ਚੌਦਸ (ਰਾਤ 10.09 ਤੱਕ) ਅਤੇ ਮਗਰੋਂ ਤਿੱਥੀ ਮੱਸਿਆ
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਮਿਥੁਨ ’ਚ
ਚੰਦਰਮਾ ਮਿਥੁਨ ’ਚ
ਮੰਗਲ ਸਿੰਘ ’ਚ
ਬੁੱਧ ਕਰਕ ’ਚ
ਗੁਰੂ ਮੇਖ ’ਚ
ਸ਼ੁੱਕਰ ਸਿੰਘ ’ਚ
ਸ਼ਨੀ ਕੁੰਭ ’ਚ
ਰਾਹੂ ਮੇਖ ’ਚ
ਕੇਤੂ ਤੁਲਾ ’ਚ
ਬਿਕ੍ਰਮੀ ਸੰਮਤ : 2080,ਸਾਉਣ ਪ੍ਰਵਿਸ਼ਟੇ 1, ਰਾਸ਼ਟਰੀ ਸ਼ਕ ਸੰਮਤ :1945, ਮਿਤੀ : 25 (ਹਾੜ੍ਹ), ਹਿਜਰੀ ਸਾਲ 1944, ਮਹੀਨਾ : ਜਿਲਹਿਜ਼, ਤਰੀਕ : 27, ਸੂਰਜ ਉਦੇ ਸਵੇਰੇ 5.38 ਵਜੇ, ਸੂਰਜ ਅਸਤ ਸ਼ਾਮ 7.29 ਵਜੇ (ਜਲੰਧਰ ਟਾਈਮ), ਨਕਸ਼ੱਤਰ : ਆਰਦਰਾ (16-17 ਮੱਧ ਰਾਤ 2.39 ਤਕ) ਅਤੇ ਮਗਰੋਂ ਨਕਸ਼ੱਤਰ ਪੁਨਰਵਸੁ, ਯੋਗ : ਧਰੁਵ (ਸਵੇਰੇ 8.32ਤੱਕ) ਅਤੇ ਮਗਰੋਂ ਯੋਗ ਵਿਆਘਾਤ, ਚੰਦਰਮਾ : ਮਿਥੁਨ ਰਾਸ਼ੀ ’ਤੇ (ਪੂਰਾ ਦਿਨ ਰਾਤ), ਭਦਰਾ ਰਹੇਗੀ (ਸਵੇਰੇ 9.21 ਤਕ), ਦਿਸ਼ਾ ਸ਼ੂਲ : ਪੱਛਮ ਅਤੇ ਨੇਰਿਤਿਯ, ਦਿਸ਼ਾ ਲਈ, ਰਾਹੂ ਕਾਲ : ਸ਼ਾਮ ਸਾਢੇ ਚਾਰ ਤੋਂ ਛੇ ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਸਾਉਣ ਬ੍ਰਿਕਮੀ ਸੰਕ੍ਰਾਂਤੀ, ਸੂਰਜ ਨਿਰਯਣ ਦਕਸ਼ਨਾਯਨ ਸ਼ੁਰੂ, ਸੂਰਜ 17 ਜੁਲਾਈ ਸਵੇਰੇ 5.07 (ਜਲੰਧਰ ਟਾਈਮ) ’ਤੇ ਕਰਕ ਰਾਸ਼ੀ ’ਤੇ ਪ੍ਰਵੇਸ਼ ਕਰੇਗਾ, ਮੇਲਾ ਨਾਗਿਨੀ (ਨੂਰਪੁਰ, ਕਾਂਗੜਾ)
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)