ਪੜ੍ਹੋ ਮੇਖ ਤੋਂ ਮੀਨ ਤੱਕ ਅੱਜ ਦਾ ਰਾਸ਼ੀਫਲ ਤੇ ਜਾਣੋ ਕਿਹੋ ਜਿਹਾ ਰਹੇਗਾ ਤੁਹਾਡਾ ਪੂਰਾ ਦਿਨ

03/25/2023 4:38:38 AM

ਮੇਖ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ ਜਿਹੜੇ ਕੰਮ ਲਈ ਯਤਨ ਕਰੋਗੇ ਉਸ ’ਚ ਸਫਲਤਾ ਮਿਲੇਗੀ ਪਰ ਮੌਸਮ ਦੇ ਐਕਸਪੋਜ਼ਰ ਤੋਂ ਆਪਣਾ ਬਚਾਅ ਰੱਖੋ।

ਬ੍ਰਿਖ : ਸਿਤਾਰਾ ਖਰਚਿਆਂ ਨੂੰ ਵਧਾਉਣ, ਅਰਥ ਦਸ਼ਾ ਤੰਗ ਰੱਖਣ ਅਤੇ ਕਿਸੇ ਪੇਮੈਂਟ ਨੂੰ ਫਸਾਉਣ ਵਾਲਾ, ਵੈਸੇ ਵੀ ਹਰ ਫ੍ਰੰਟ ’ਤੇ ਸੁਚੇਤ ਰਹਿਣਾ ਸਹੀ ਰਹੇਗਾ।

ਮਿਥੁਨ : ਸਿਤਾਰਾ ਆਮਦਨ ਅਤੇ ਅਰਥ ਦਸ਼ਾ ਕੰਫਰਟੇਬਲ ਰੱਖਣ ਵਾਲਾ, ਕਿਸੇ ਕੰਮਕਾਜੀ ਪਲਾਨਿੰਗ ਨੂੰ ਅੱਗੇ ਵਧਾਉਣ ਲਈ ਸਮਾਂ ਚੰਗਾ।

ਕਰਕ : ਕਿਸੇ ਮਹੱਤਵਪੂਰਨ ਸਰਕਾਰੀ ਕੰਮ ਲਈ ਯਤਨ ਨਾ ਕਰਨਾ ਬਿਹਤਰ ਰਹੇਗਾ ਕਿਉਂਕਿ ਸਿਤਾਰਾ ਰੁਕਾਵਟਾਂ ਅਤੇ ਬਣੇ ਕੰਮਾਂ ਨੂੰ ਵਿਗਾੜਣ ਜਾਂ ਲਟਕਾਉਣ ਵਾਲਾ ਹੈ।

ਸਿੰਘ : ਕਿਸੇ ਵੀ ਕੰਮ ਲਈ ਯਤਨ ਅਨਮੰਨੇ ਮਨ ਨਾਲ ਨਾ ਕਰੋ ਕਿਉਂਕਿ ਸਿਤਾਰਾ ਕਮਜ਼ੋਰ ਹੈ, ਧਾਰਮਿਕ ਕੰਮਾਂ ’ਚ ਜੀਅ ਘੱਟ ਹੀ ਲੱਗੇਗਾ।

ਕੰਨਿਆ : ਪੂਰਾ ਪਰਹੇਜ਼ ਰੱਖਣ ਦੇ ਬਾਵਜੂਦ ਵੀ ਪੇਟ ਅਪਸੈੱਟ ਜਿਹਾ ਰਹੇਗਾ, ਖਾਣ-ਪੀਣ ’ਚ ਠੰਡੀਆਂ ਵਸਤਾਂ ਦੀ ਵਰਤੋਂ ਘੱਟ ਕਰੋ।

ਤੁਲਾ : ਵਪਾਰਕ ਅਤੇ ਕੰਮਕਾਜੀ ਕੰਮਾਂ ਦੀ ਦਸ਼ਾ ਚੰਗੀ ਪਰ ਫੈਮਿਲੀ ਫ੍ਰੰਟ ਲਈ ਸਿਤਾਰਾ ਪ੍ਰੇਸ਼ਾਨੀ ਦੇਣ ਵਾਲਾ ਹੋ ਸਕਦਾ ਹੈ।

ਬ੍ਰਿਸ਼ਚਕ : ਕਮਜ਼ੋਰ, ਟੈਂਸ ਅਤੇ ਡਾਵਾਂਡੋਲ ਮਨ ਕਰ ਕੇ ਕਿਸੇ ਵੀ ਕੰਮ ਨੂੰ ਹੱਥ ’ਚ ਲੈਣ ਲਈ ਮਨ ਰਾਜ਼ੀ ਨਾ ਹੋਵੇਗਾ।

ਧਨ : ਕਿਸੇ ਕੰਮ ਜਾਂ ਪ੍ਰੋਗਰਾਮ ਨੂੰ ਅੱਗੇ ਵਧਾਉਣ ਲਈ ਆਪ ਜਿਹੜਾ ਯਤਨ ਕਰੋਗੇ ਉਸ ਦਾ ਕੋਈ ਖਾਸ ਨਤੀਜਾ ਮਿਲਣ ਦੀ ਆਸ ਨਾ ਹੋਵੇਗੀ।

ਮਕਰ : ਪ੍ਰਾਪਰਟੀ ਨਾਲ ਜੁੜਿਆ ਕੋਈ ਕੰਮ ਜੇ ਸਿਰੇ ਚੜ੍ਹਣ ਦੇ ਨੇੜੇ ਹੋਵੇ ਤਾਂ ਉਸ ਦੇ ਲਈ ਕੋਈ ਵੀ ਯਤਨ ਨਾ ਕਰੋ ਕਿਉਂਕਿ ਸਿਤਾਰਾ ਪਾਜ਼ੇਟਿਵ ਨਤੀਜਾ ਨਾ ਦੇਵੇਗਾ।

ਕੁੰਭ : ਬੇਸ਼ੱੱਕ ਸੰਘਰਸ਼ ਸ਼ਕਤੀ ਤਾਂ ਬਣੀ ਰਹੇਗੀ ਪਰ ਕਿਸੇ ਵੀ ਕੰਮ ਜਾਂ ਪ੍ਰਾਜੈਕਟ ਦੇ ਸਿਰੇ ਚੜ੍ਹਣ ਦੀ ਜ਼ਿਆਦਾ ਉਮੀਦ ਨਹੀਂ ਰੱਖਣੀ ਚਾਹੀਦੀ।

ਮੀਨ : ਕੰਮਕਾਜੀ ਕੰਮਾਂ ਲਈ ਆਪ ਬੇਸ਼ੱਕ ਭਰਪੂਰ ਕੋਸ਼ਿਸ਼ ਤਾਂ ਕਰੋਗੇ ਤਾਂ ਵੀ ਉਸ ਦਾ ਕੋਈ ਪਾਜ਼ੇਟਿਵ ਨਤੀਜਾ ਨਾ ਮਿਲੇਗਾ, ਵੈਸੇ ਜਨਰਲ ਹਾਲਾਤ ਠੀਕ ਰਹਿਣਗੇ।

25 ਮਾਰਚ 2023, ਸ਼ੁੱਕਰਵਾਰ

ਚੇਤ ਸੁਦੀ ਤਿੱਥੀ ਚੌਥ (ਸ਼ਾਮ 4.24 ਤੱਕ) ਅਤੇ ਮਗਰੋਂ ਤਿੱਥੀ ਪੰਚਮੀ।

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ

ਸੂਰਜ ਮੀਨ ’ਚ

ਚੰਦਰਮਾ ਮੇਖ ’ਚ

ਮੰਗਲ ਮਿਥੁਨ ’ਚ

ਬੁੱਧ ਮੀਨ ’ਚ

ਗੁਰੂ ਮੀਨ ’ਚ

ਸ਼ੁੱਕਰ ਮੇਖ ’ਚ

ਸ਼ਨੀ ਕੁੰਭ ’ਚ

ਰਾਹੂ ਮੇਖ ’ਚ                                                 

ਕੇਤੂ ਤੁਲਾ ’ਚ

ਬਿਕ੍ਰਮੀ ਸੰਮਤ : 2080,ਚੇਤ ਪ੍ਰਵਿਸ਼ਟੇ 12, ਰਾਸ਼ਟਰੀ ਸ਼ਕ ਸੰਮਤ :1945, ਮਿਤੀ : 4 (ਚੇਤ), ਹਿਜਰੀ ਸਾਲ 1444, ਮਹੀਨਾ : ਰਮਜ਼ਾਨ, ਤਰੀਕ : 2, ਸੂਰਜ ਉਦੇ ਸਵੇਰੇ 6.30 ਵਜੇ, ਸੂਰਜ ਅਸਤ ਸ਼ਾਮ 6.38 ਵਜੇ (ਜਲੰਧਰ ਟਾਈਮ), ਨਕਸ਼ੱਤਰ : ਭਰਣੀ (ਦੁਪਹਿਰ 1.19 ਤੱਕ)ਅਤੇ ਮਗਰੋਂ ਨਕਸ਼ੱਤਰ ਕ੍ਰਿਤਿਕਾ, ਯੋਗ : ਵਿਸ਼ਕੁੰਭ (25-26 ਮੱਧ ਰਾਤ 12.19 ਤੱਕ) ਅਤੇ ਮਗਰੋਂ ਯੋਗ ਪ੍ਰੀਤੀ, ਚੰਦਰਮਾ : ਮੇਖ ਰਾਸ਼ੀ ’ਤੇ (ਸ਼ਾਮ 7.25 ਤੱਕ) ਅਤੇ ਮਗਰੋਂ ਬ੍ਰਿਖ ਰਾਸ਼ੀ ’ਤੇ ਪ੍ਰਵੇਸ਼ ਕਰੇਗਾ, ਭਦਰਾ ਰਵੇਗੀ (ਸ਼ਾਮ 4.24 ਤੱਕ)। ਦਿਸ਼ਾ ਸ਼ੂਲ : ਪੁਰਬ ਅਤੇ ਈਸ਼ਾਨ ਦਿਸ਼ਾ ਲਈ, ਰਾਹੂ ਕਾਲ : ਸਵੇਰੇ ਨੌਂ ਤੋਂ ਸਾਢੇ ਦਸ ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਦਮਨਕ ਚੌਥ, ਸ਼੍ਰੀ ਸਿੱਧੀ ਵਿਨਾਇਕ ਚੌਥ ਵਰਤ।

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)


Mukesh

Content Editor

Related News