ਮੇਖ ਰਾਸ਼ੀ ਵਾਲਿਆਂ ਦੀ ਅਰਥ ਤੇ ਕਾਰੋਬਾਰੀ ਦਸ਼ਾ ਚੰਗੀ, ਜਾਣੋ ਬਾਕੀ ਰਾਸ਼ੀਆਂ ਦਾ ਹਾਲ

Monday, Jan 02, 2023 - 01:07 AM (IST)

ਮੇਖ ਰਾਸ਼ੀ ਵਾਲਿਆਂ ਦੀ ਅਰਥ ਤੇ ਕਾਰੋਬਾਰੀ ਦਸ਼ਾ ਚੰਗੀ, ਜਾਣੋ ਬਾਕੀ ਰਾਸ਼ੀਆਂ ਦਾ ਹਾਲ

ਮੇਖ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਜਿਹੜੇ ਕੰਮ ਲਈ ਯਤਨ ਕਰੋਗੇ, ਉਸ ’ਚ ਸਫ਼ਲਤਾ ਮਿਲੇਗੀ ਪਰ ਦੋਵੇਂ ਪਤੀ-ਪਤਨੀ ਇਕ-ਦੂਜੇ ਦੀ ਸਿਹਤ ਬਾਰੇ ਚਿੰਤਤ ਰਹਿਣਗੇ।

ਬ੍ਰਿਖ : ਸਿਤਾਰਾ ਖਰਚਿਆਂ ਨੂੰ ਵਧਾਉਣ ਅਤੇ ਅਰਥ ਦਸ਼ਾ ਤੰਗ ਰੱਖਣ ਵਾਲਾ, ਧਿਆਨ ਰੱਖੋ ਕਿ ਲੈਣ-ਦੇਣ ਦੇ ਕੰਮ ਨਿਪਟਾਉਂਦੇ ਸਮੇਂ ਆਪ ਦੀ ਕੋਈ ਪੇਮੈਂਟ ਕਿਸੇ ਹੇਠ ਫਸ ਨਾ ਜਾਵੇ।

ਮਿਥੁਨ : ਸਿਤਾਰਾ ਧਨ ਲਾਭ ਦੇਣ ਅਤੇ ਕੰਮਕਾਜੀ ਪਲਾਨਿੰਗ ਨੂੰ ਅੱਗੇ ਵਧਾਉਣ ਵਾਲਾ, ਛੋਟੀ ਕਾਰੋਬਾਰੀ ਟੂਰਿੰਗ ਲਈ ਸਮਾਂ ਚੰਗਾ, ਇੱਜ਼ਤ-ਮਾਣ ਦੀ ਪ੍ਰਾਪਤੀ।

ਕਰਕ : ਕਿਸੇ ਅਫ਼ਸਰ ਦੇ ਸਖ਼ਤ ਅਤੇ ਨਾਰਾਜ਼ਗੀ ਵਾਲੇ ਰੁਖ਼ ਕਰਕੇ ਆਪ ਦੇ ਕਿਸੇ ਕੰਮ ਦੇ ਉਲਝਣ-ਵਿਗੜਨ ਦਾ ਡਰ ਰਹੇਗਾ, ਮਨ ਵੀ ਡਾਵਾਂਡੋਲ ਰਹੇਗਾ।

ਸਿੰਘ : ਮਨ ’ਤੇ ਗ਼ਲਤ ਅਤੇ ਨੈਗੇਟਿਵ ਸੋਚ ਪ੍ਰਭਾਵੀ ਰਹੇਗੀ, ਧਿਆਨ ਰੱਖੋ ਕਿ ਆਪ ਤੋਂ ਕੋਈ ਗ਼ਲਤ ਕੰਮ ਨਾ ਹੋ ਜਾਵੇ, ਉਂਝ ਸ਼ਤਰੂ ਆਪ ਦੀ ਪਕੜ ਹੇਠ ਰਹਿਣਗੇ।

ਕੰਨਿਆ : ਸਿਤਾਰਾ ਪੇਟ ’ਚ ਗੜਬੜੀ ਰੱਖਣ ਵਾਲਾ, ਇਸ ਲਈ ਸੀਮਾ ’ਚ ਖਾਣਾ-ਪੀਣਾ ਸਹੀ ਰਹੇਗਾ, ਕਿਸੇ ਦੀ ਜ਼ਿੰਮੇਵਾਰੀ ’ਚ ਵੀ ਫਸਣ ਤੋਂ ਬਚਣਾ ਚਾਹੀਦਾ ਹੈ।

ਤੁਲਾ : ਵਪਾਰਕ ਅਤੇ ਕੰਮਕਾਜ ਦੇ ਹਾਲਾਤ ਚੰਗੇ, ਯਤਨਾਂ-ਪ੍ਰੋਗਰਾਮਾਂ ’ਚ ਸਫ਼ਲਤਾ ਮਿਲੇਗੀ ਪਰ ਆਪਣੇ ਗੁੱਸੇ ’ਤੇ ਕਾਬੂ ਰੱਖਣਾ ਚਾਹੀਦਾ ਹੈ।

ਬ੍ਰਿਸ਼ਚਕ : ਕਿਉਂਕਿ ਜਨਰਲ ਸਿਤਾਰਾ ਕਮਜ਼ੋਰ ਹੈ, ਇਸ ਲਈ ਆਪ ਕਿਸੇ ਵੀ ਕੰਮ ਨੂੰ ਹੱਥ ’ਚ ਲੈਣ ਅਤੇ ਉਸ ਨੂੰ ਉਸ ਦੇ ਟਾਰਗੈੱਟ ਤੱਕ ਲੈ ਜਾਣ ’ਚ ਹਿਚਕਿਚਾਹਟ ਮਹਿਸੂਸ ਕਰੋਗੇ।

ਧਨ : ਜਨਰਲ ਤੌਰ ’ਤੇ ਆਪ ਦੂਜਿਆਂ ’ਤੇ ਹਰ ਪੱਖੋਂ ਹਾਵੀ, ਪ੍ਰਭਾਵੀ, ਵਿਜਈ ਰਹੋਗੇ, ਸ਼ਤਰੂ ਕਮਜ਼ੋਰ ਪਰ ਸੰਤਾਨ ਪੱਖੋਂ ਪ੍ਰੇਸ਼ਾਨੀ ਰਹਿ ਸਕਦੀ ਹੈ।

ਮਕਰ : ਕਮਜ਼ੋਰ ਸਿਤਾਰੇ ਕਰਕੇ ਕੋਰਟ-ਕਚਹਿਰੀ ਦੇ ਕਿਸੇ ਕੰਮ ’ਚ ਰੁਕਾਵਟ, ਮੁਸ਼ਕਲ ਉਭਰਣ ਦਾ ਡਰ, ਪਰ ਜਨਰਲ ਹਾਲਾਤ ਅਨੁਕੂਲ ਚੱਲਣਗੇ।

ਕੁੰਭ : ਕੰਮਕਾਜੀ ਭੱਜ-ਦੌੜ ਅਤੇ ਵਿਅਸਤਤਾ ਬਣੀ ਰਹੇਗੀ ਪਰ ਉਸ ਦਾ ਮਨਮਰਜ਼ੀ ਦਾ ਨਤੀਜਾ ਨਾ ਮਿਲੇਗਾ, ਉਂਝ ਸ਼ਤਰੂ ਕਮਜ਼ੋਰ, ਤੇਜਹੀਣ ਰਹਿਣਗੇ।

ਮੀਨ : ਕੰਮਕਾਜੀ ਯਤਨ ਬੇਧਿਆਨੀ ਨਾਲ ਨਾ ਕਰੋ ਕਿਉਂਕਿ ਆਪ ਦੀ ਕਿਸੇ ਪੇਮੈਂਟ ਦੇ ਫਸਣ ਅਤੇ ਕੰਮਕਾਜੀ ਪਲਾਨਿੰਗ ਦੇ ਲਟਕਣ ਦਾ ਡਰ ਰਹਿ ਸਕਦਾ ਹੈ, ਮਨ ਵੀ ਪ੍ਰੇਸ਼ਾਨ ਰਹੇਗਾ।
 
2 ਜਨਵਰੀ 2023, ਸੋਮਵਾਰ

ਪੋਹ ਸੁਦੀ ਤਿਥੀ ਇਕਾਦਸ਼ੀ (ਰਾਤ 8.24 ਤੱਕ) ਅਤੇ ਮਗਰੋਂ ਤਿੱਥੀ ਦੁਆਦਸ਼ੀ।

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ

ਸੂਰਜ ਧਨ ’ਚ

ਚੰਦਰਮਾ ਮੇਖ ’ਚ

ਮੰਗਲ ਬ੍ਰਿਖ ’ਚ

ਬੁੱਧ ਧਨ ’ਚ

ਗੁਰੂ ਮੀਨ ’ਚ

ਸ਼ੁੱਕਰ ਮਕਰ ’ਚ

ਸ਼ਨੀ ਮਕਰ ’ਚ

ਰਾਹੂ ਮੇਖ ’ਚ

ਕੇਤੂ ਤੁਲਾ ’ਚ

ਬਿਕ੍ਰਮੀ ਸੰਮਤ : 2079, ਪੋਹ ਪ੍ਰਵਿਸ਼ਟੇ 18, ਰਾਸ਼ਟਰੀ ਸ਼ਕ ਸੰਮਤ :1944, ਮਿਤੀ : 12 (ਪੋਹ), ਹਿਜਰੀ ਸਾਲ 1444, ਮਹੀਨਾ : ਜਮਾਦਿ ਉਲ ਸਾਨੀ, ਤਾਰੀਖ਼ : 9, ਸੂਰਜ ਉਦੇ ਸਵੇਰੇ 7.31 ਵਜੇ, ਸੂਰਜ ਅਸਤ ਸ਼ਾਮ 5.32 ਵਜੇ (ਜਲੰਧਰ ਟਾਈਮ), ਨਕਸ਼ੱਤਰ : ਭਰਣੀ (ਬਾਅਦ ਦੁਪਹਿਰ 2.24 ਤੱਕ) ਅਤੇ ਮਗਰੋਂ ਨਕਸ਼ੱਤਰ ਕ੍ਰਿਤਿਕਾ, ਯੋਗ : ਸਾਧਿਯ (2 ਜਨਵਰੀ ਦਿਨ-ਰਾਤ ਅਤੇ ਅਗਲੇ ਦਿਨ (3 ਜਨਵਰੀ) ਸਵੇਰੇ 6.53 ਤੱਕ) ਅਤੇ ਮਗਰੋਂ ਯੋਗ ਸ਼ੁੱਭ, ਚੰਦਰਮਾ : ਮੇਖ ਰਾਸ਼ੀ ’ਤੇ (ਰਾਤ 8.53 ਤੱਕ) ਅਤੇ ਮਗਰੋਂ ਬ੍ਰਿਖ ਰਾਸ਼ੀ ’ਤੇ ਪ੍ਰਵੇਸ਼ ਕਰੇਗਾ, ਭਦਰਾ ਰਹੇਗੀ (ਸਵੇਰੇ 7.48 ਤੋਂ ਲੈ ਕੇ ਰਾਤ 8.24 ਤੱਕ)। ਦਿਸ਼ਾ ਸ਼ੂਲ : ਪੂਰਬ ਅਤੇ ਈਸ਼ਾਨ ਦਿਸ਼ਾ ਲਈ, ਰਾਹੂ ਕਾਲ : ਸਵੇਰੇ ਸਾਢੇ ਸੱਤ ਤੋਂ ਨੌਂ ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਪੁਤਰਦਾ ਇਕਾਦਸ਼ੀ ਵਰਤ।

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ) 


author

Manoj

Content Editor

Related News