ਕੰਨਿਆ ਰਾਸ਼ੀ ਵਾਲੇ ਹਲਕੀ ਸੋਚ ਵਾਲੇ ਸਾਥੀਆਂ, ਮਿੱਤਰਾਂ ਤੋਂ ਫਾਸਲਾ ਬਣਾ ਕੇ ਰੱਖਣ

05/16/2022 2:33:21 AM

ਮੇਖ : ਸਿਤਾਰਾ ਸਿਹਤ ਲਈ ਠੀਕ ਨਹੀਂ, ਇਸ ਲਈ ਬੇਤੁਕੇ ਖਾਣ-ਪੀਣ ਤੋਂ ਬਚਣਾ ਚਾਹੀਦਾ ਹੈ, ਸਫਰ ਵੀ ਟਾਲ ਦੇਣਾ ਸਹੀ ਰਹੇਗਾ ਪਰ ਕਾਰੋਬਾਰੀ ਕੰਮਾਂ ਲਈ ਸਮਾਂ ਠੀਕ ਨਹੀਂ।

ਬ੍ਰਿਖ : ਵਪਾਰ ਅਤੇ ਕੰਮਕਾਜ ਦੀ ਦਸ਼ਾ ਸੰਤੋਖਜਨਕ, ਸਫਲਤਾ ਤਾਂ ਮਿਲੇਗੀ ਪਰ ਭਰਪੂਰ ਜ਼ੋਰ ਲਗਾਉਣਾ ਜ਼ਰੂਰੀ, ਫਿਰ ਫੈਮਿਲੀ ਫਰੰਟ ’ਤੇ ਵੀ ਕੁਝ ਨਾਰਾਜ਼ਗੀ ਦੇਖਣ ਨੂੰ ਮਿਲੇਗੀ।

ਮਿਥੁਨ : ਨਾ ਤਾਂ ਦੁਸ਼ਮਣਾਂ ਨੂੰ ਕਮਜ਼ੋਰ ਸਮਝੋ ਅਤੇ ਨਾ ਹੀ ਉਨ੍ਹਾਂ ਦੀ ਨੈਗੇਟਿਵ ਫੋਰਸ ਦਾ ਘੱਟ ਅੰਦਾਜ਼ਾ ਲਗਾਓ, ਮਨ ਵੀ ਟੈਂਸ, ਅਸਥਿਰ ਅਤੇ ਡਰਿਆ-ਡਰਿਆ ਰਹੇਗਾ।

ਕਰਕ : ਮਨ ਅਤੇ ਸੋਚ ’ਤੇ ਨੈਗੇਟਿਵ ਸੋਚ ਪ੍ਰਭਾਵੀ ਰਹੇਗੀ, ਇਸ ਲਈ ਸੋਚੇ ਸਮਝੇ ਅਤੇ ਪਲਾਨਿੰਗ ਦੇ ਬਗੈਰ ਕੋਈ ਕੰਮ ਹੱਥ ’ਚ ਨਾ ਲਓ, ਉਂਝ ਅਰਥ ਦਸ਼ਾ ਠੀਕ-ਠਾਕ ਰਹੇਗੀ।

ਸਿੰਘ : ਕੋਰਟ ਕਚਹਿਰੀ ’ਚ ਜਾਣ ਤੋਂ ਬਚਣਾ ਚਾਹੀਦਾ ਹੈ, ਕਿਉਂਕਿ ਉਥੇ ਨਾ ਤਾਂ ਆਪ ਦੀ ਗੱਲ ਸੁਣੀ ਜਾਵੇਗੀ ਅਤੇ ਨਾ ਹੀ ਆਪ ਆਪਣਾ ਪੱਖ ਸਾਫ ਤੌਰ ’ਤੇ ਰੱਖ ਸਕੋਗੇ।

ਕੰਨਿਆ : ਹਲਕੀ ਨੇਚਰ ਅਤੇ ਸੋਚ ਵਾਲੇ ਸਾਥੀਆਂ, ਮਿੱਤਰਾਂ ਤੋਂ ਫਾਸਲਾ ਬਣਾ ਕੇ ਰੱਖੋ ਕਿਉਂਕਿ ਉਹ ਕਿਸੇ ਵੀ ਸ਼ਕਲ ’ਚ ਆਪ ਲਈ ਹੈਲਪਫੁੱਲ ਸਾਬਿਤ ਨਾ ਹੋਣਗੇ, ਨੁਕਸਾਨ ਦਾ ਡਰ।

ਤੁਲਾ : ਕਾਰੋਬਾਰੀ ਕੰਮਾਂ ਨੂੰ ਧਿਆਨ ਅਤੇ ਸੁਚੇਤ ਰਹਿ ਕੇ ਅਟੈਂਡ ਕਰੋ, ਕਿਉਂਕਿ ਸਿਤਾਰਾ ਨੁਕਸਾਨ ਪਹੁੰਚਾਉਣ ਅਤੇ ਆਪ ਦੀ ਕਿਸੇ ਪੇਮੈਂਟ ਨੂੰ ਫਸਾਉਣ ਵਾਲਾ ਹੈ।

ਬ੍ਰਿਸ਼ਚਕ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ ਪਰ ਆਪ ਕੋਈ ਵੀ ਯਤਨ ਆਪਣੇ ਪੂਰੇ ਮਨ ਨਾਲ ਨਾ ਕਰ ਸਕੋਗੇ, ਨੇਕ ਕੰਮਾਂ ਵੱਲ ਜੀ ਨਾ ਲੱਗੇਗਾ।

ਧਨ : ਅਚਾਨਕ ਕੋਈ ਉਲਝਣ ਜਾਗ ਕੇ ਆਪ ਦੀ ਸਾਰੀ ਪਲਾਨਿੰਗ ਨੂੰ ਅਪਸੈੱਟ ਕਰ ਸਕਦੀ ਹੈ, ਇਸ ਲਈ ਪੂਰੀ ਅਹਿਤਿਆਤ ਵਰਤੋ, ਖਰਚਿਆਂ ਦਾ ਵੀ ਜ਼ੋਰ।

ਮਕਰ : ਮਿੱਟੀ, ਰੇਤਾ, ਬੱਜਰੀ, ਟਿੰਬਰ ਅਤੇ ਕੰਸਟ੍ਰਕਸ਼ਨ ਮਟੀਰੀਅਲ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ ’ਚ ਭਰਪੂਰ ਲਾਭ ਮਿਲੇਗਾ।

ਕੁੰਭ : ਧਿਆਨ ਰੱਖੋ ਕਿ ਕਿਸੇ ਅਫਸਰ ਦੇ ਸਖਤ ਅਤੇ ਨਾਰਾਜ਼ਗੀ ਵਾਲੇ ਰੁਖ ਕਰ ਕੇ ਆਪ ਦਾ ਕੋਈ ਸਰਕਾਰੀ ਕੰਮ ਉਖੜ ਵਿਗੜ ਨਾ ਜਾਵੇ ਪਰ ਕੰਮਕਾਜੀ ਦਸ਼ਾ ਠੀਕ।

ਮੀਨ : ਮਨ ’ਤੇ ਗਲਤ ਸੋਚ ਪ੍ਰਭਾਵੀ ਰਹੇਗੀ, ਇਸ ਲਈ ਜਿਹੜਾ ਵੀ ਯਤਨ ਕਰੋ ਪੂਰਾ ਜ਼ੋਰ ਲਗਾ ਕੇ ਕਰੋ, ਕਿਉਂਕਿ ਸਿਤਾਰਾ ਬਣਦੇ ਕੰਮ ਨੂੰ ਵਿਗਾੜਣ ਵਾਲਾ ਹੈ।

16 ਮਈ 2022, ਸੋਮਵਾਰ

ਵਿਸਾਖ ਸੁਦੀ ਤਿੱਥੀ ਪੁੰਨਿਆ (ਸਵੇਰੇ 9.44 ਤੱਕ) ਅਤੇ ਮਗਰੋਂ ਤਿਥੀ ਏਕਮ।

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ

ਸੂਰਜ ਬ੍ਰਿਖ ’ਚ

ਚੰਦਰਮਾ ਤੁਲਾ ’ਚ

ਮੰਗਲ ਕੁੰਭ ’ਚ

ਬੁੱਧ ਬ੍ਰਿਖ ’ਚ

ਗੁਰੂ ਮੀਨ ’ਚ

ਸ਼ੁੱਕਰ ਮੀਨ ’ਚ

ਸ਼ਨੀ ਕੁੰਭ ’ਚ

ਰਾਹੂ ਮੇਖ ’ਚ                                                 

ਕੇਤੂ ਤੁਲਾ ’ਚ

ਬਿਕ੍ਰਮੀ ਸੰਮਤ : 2079, ਜੇਠ ਪ੍ਰਵਿਸ਼ਟੇ 3, ਰਾਸ਼ਟਰੀ ਸ਼ਕ ਸੰਮਤ :1944, ਮਿਤੀ : 26 (ਵਿਸਾਖ) ਹਿਜਰੀ ਸਾਲ 1443, ਮਹੀਨਾ : ਸ਼ਵਾਲ ਤਰੀਕ : 14, ਸੂਰਜ ਉਦੇ ਸਵੇਰੇ 5.35 ਵਜੇ, ਸੂਰਜ ਅਸਤ ਸ਼ਾਮ 7.13 ਵਜੇ (ਜਲੰਧਰ ਟਾਈਮ) ਨਕਸ਼ੱਤਰ : ਵਿਸ਼ਾਖਾ (ਦੁਪਹਿਰ 1.18 ਤੱਕ) ਅਤੇ ਮਗਰੋਂ ਨਕਸ਼ੱਤਰ ਅਨੁਰਾਧਾ, ਯੋਗ : ਵਰਿਯਾਨ (ਸਵੇਰੇ 6.17 ਤੱਕ) ਅਤੇ ਮਗਰੋਂ ਯੋਗ ਪਰਿਧ, ਚੰਦਰਮਾ : ਤੁਲਾ ਰਾਸ਼ੀ ’ਤੇ (ਸਵੇਰੇ 7.54 ਤੱਕ) ਅਤੇ ਮਗਰੋਂ ਬ੍ਰਿਸ਼ਚਕ ਰਾਸ਼ੀ ’ਤੇ ਪ੍ਰਵੇਸ਼ ਕਰੇਗਾ। ਦਿਸ਼ਾ ਸ਼ੂਲ : ਪੂਰਬ ਅਤੇ ਈਸ਼ਾਨ ਦਿਸ਼ਾ ਲਈ, ਰਾਹੂ ਕਾਲ : ਸਵੇਰੇ ਸਾਢੇ ਸੱਤ ਤੋਂ ਨੌਂ ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਵਿਸ਼ਾਖ ਪੁੰਨਿਆ, ਸ਼੍ਰੀ ਬੁੱਧ ਪੁੰਨਿਆ, ਸ਼੍ਰੀ ਬੁੱਧ ਜਯੰਤੀ, ਵਿਸ਼ਾਖ ਸਨਾਨ ਸਮਾਪਤ, ਛਿਣ ਮਸਤਿਕਾ ਜਯੰਤੀ।

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)


Mukesh

Content Editor

Related News