ਰਾਸ਼ੀਫਲ : ਸਿਹਤ ਦਾ ਰੱਖੋ ਧਿਆਨ, ਖਾਣ-ਪੀਣ ’ਚ ਨਾ ਵਰਤੋਂ ਲਾਪਰਵਾਹੀ
Friday, Jul 23, 2021 - 03:15 AM (IST)

ਮੇਖ- ਧਾਰਮਿਕ ਅਤੇ ਸਮਾਜਿਕ ਕੰਮਾਂ ’ਚ ਧਿਆਨ, ਤੇਜ ਪ੍ਰਭਾਵ-ਦਬਦਬਾ ਬਣਿਆ ਰਹੇਗਾ, ਸਕੀਮਾਂ ਪ੍ਰੋਗਰਾਮ ਸਿਰੇ ਚੜ੍ਹਣਗੇ, ਹਰ ਪੱਖੋਂ ਬਿਹਤਰੀ ਹੋਵੋਗੀ।
ਬ੍ਰਿਖ- ਕਾਰੋਬਾਰੀ ਦਸ਼ਾ ਚੰਗੀ ਪਰ ਪੇਟ ਬਾਰੇ ਸੁਚੇਤ ਰਹਿਣਾ ਸਹੀ ਰਹੇਗਾ, ਲੈਣ-ਦੇਣ ਅਤੇ ਲਿਖਣ-ਪੜ੍ਹਨ ਦੇ ਕੰਮਾਂ ’ਚ ਅਹਿਤਿਆਤ ਰੱਖੋ।
ਮਿਥੁਨ- ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਸਫਲਤਾ ਸਾਥ ਦੇੇਵੇਗੀ, ਦੋਵੇਂ ਪਤੀ-ਪਤਨੀ ਇਕ ਦੂਜੇ ਦੇ ਪ੍ਰਤੀ ਸਾਫਟ-ਕੰਸੀਡ੍ਰੇਟ ਰਹਿਣਗੇ, ਇੱਜ਼ਤਮਾਣ ਦੀ ਪ੍ਰਾਪਤੀ।
ਕਰਕ- ਕਮਜ਼ੋਰ ਮਨੋਬਲ ਕਰ ਕੇ ਮਨ ਡਰਿਆ-ਡਰਿਆ ਜਿਹਾ ਰਹੇਗਾ ਅਤੇ ਕਿਸੇ ਵੀ ਕੰਮ ਨੂੰ ਹੱਥ ’ਚ ਲੈਣ ਤੋਂ ਕਤਰਾਉਣਗੇ, ਫਿਕਰ ਪ੍ਰੇਸ਼ਾਨੀ ਰਹੇਗੀ।
ਸਿੰਘ- ਜਨਰਲ ਸਿਤਾਰਾ ਸਟ੍ਰਾਂਗ, ਜਿਹੜਾ ਆਪ ਨੂੰ ਹਰ ਫਰੰਟ ’ਤੇ ਹਾਵੀ-ਪ੍ਰਭਾਵੀ-ਵਿਜਈ ਰੱਖੇਗਾ, ਸ਼ਤਰੂ ਕਮਜ਼ੋਰ ਰਹਿਣਗੇ, ਮੋਰੇਲ ਬੂਸਟਿੰਗ ਵੀ ਬਣੀ ਰਹੇਗੀ।
ਕੰਨਿਆ- ਜ਼ਮੀਨੀ ਜਾਇਦਾਦੀ ਕੰਮਾਂ ਲਈ ਸਿਤਾਰਾ ਬਿਹਤਰ, ਤੇਜ ਪ੍ਰਭਾਵ ਰਹੇਗਾ, ਕੰਮਕਾਜੀ ਦਸ਼ਾ ਸੰਤੋਖਜਨਕ, ਜਨਰਲ ਹਾਲਾਤ ਪਹਿਲੇ ਦੀ ਤਰ੍ਹਾਂ ਰਹਿਣਗੇ।
ਤੁਲਾ- ਵੱਡੇ ਲੋਕ ਮਿਹਰਬਾਨ ਅਤੇ ਕੰਸੀਡ੍ਰੇਟ ਰਹਿਣਗੇ ਅਤੇ ਆਪ ਦੀ ਮਦਦ ਲਈ ਹਰ ਸਮੇਂ ਐਕਟਿਵ ਰਹਿਣਗੇ, ਕੰਮਕਾਜੀ ਦਸ਼ਾ ਸੰਤੋਖਜਨਕ।
ਬ੍ਰਿਸ਼ਚਕ- ਸਿਤਾਰਾ ਧਨ ਲਾਭ ਲਈ ਚੰਗਾ, ਯਤਨ ਕਰਨ ’ਤੇ ਕੋਈ ਕੰਮਕਾਜੀ ਪਲਾਨਿੰਗ ਚੰਗਾ ਨਤੀਜਾ ਦੇਵੇਗੀ ਪਰ ਸੁਭਾਅ ’ਚ ਗੁੱਸਾ ਰਹੇਗਾ।
ਧਨ- ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਕੋਸ਼ਿਸ਼ਾਂ ਪ੍ਰੋਗਰਾਮਾਂ ’ਚ ਸਫਲਤਾ ਮਿਲੇਗੀ ਪਰ ਠੰਡੀਆਂ ਵਸਤਾਂ ਦੀ ਵਰਤੋਂ ਘੱਟ ਕਰਨਾ ਸਹੀ ਰਹੇਗਾ।
ਮਕਰ- ਸਿਤਾਰਾ ਖਰਚਿਆਂ ਨੂੰ ਵਧਾਉਣ ਅਤੇ ਅਰਥ ਦਸ਼ਾ ਤੰਗ ਰੱਖਣ ਵਾਲਾ, ਕੋਈ ਵੀ ਫੈਸਲਾ ਜਲਦਬਾਜ਼ੀ ’ਚ ਨਾ ਕਰੋ, ਕਿਉਂਕਿ ਹਰ ਕੰਮ ਗਲਤ ਹੋ ਸਕਦਾ ਹੈ।
ਕੁੰਭ- ਸਿਤਾਰਾ ਆਮਦਨ ਵਾਲਾ, ਅਰਥ ਦਸ਼ਾ ਕੰਫਰਟੇਬਲ ਬਣੀ ਰਹੇਗੀ, ਟੀਚਿੰਗ , ਕੋਚਿੰਗ, ਮੈਡੀਸਨ ਨਾਲ ਜੁੜੇ ਲੋਕਾਂ ਦੇ ਯਤਨ ਚੰਗਾ ਨਤੀਜਾ ਦੇਣਗੇ।
ਮੀਨ- ਸਰਕਾਰੀ ਅਤੇ ਗੈਰ ਸਰਕਾਰੀ ਕੰਮਾਂ ’ਚ ਸਫਲਤਾ ਮਿਲੇਗੀ, ਅਫਸਰ ਨਰਮ, ਸਾਫਟ, ਸੁਪਰੋਟਿਵ ਰੁਖ ਰੱਖਣਗੇ, ਜਨਰਲ ਹਾਲਾਤ ਵੀ ਬਿਹਤਰ ਬਣੇ ਰਹਿਣਗੇ, ਸ਼ਤਰੂ ਕਮਜ਼ੋਰ ਰਹਿਣਗੇ।
23 ਜੁਲਾਈ 2021, ਸ਼ੁੱਕਰਵਾਰ ਹਾੜ੍ਹ ਸੁਦੀ ਤਿਥੀ ਚੌਦਸ (ਸਵੇਰੇ 10.44 ਤੱਕ) ਅਤੇ ਮਗਰੋਂ ਿਤੱਥੀ ਪੰੁਨਿਆ
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਕਰਕ ’ਚ
ਚੰਦਰਮਾ ਧਨ ’ਚ
ਮੰਗਲ ਸਿੰਘ ਚ
ਬੁੱੱਧ ਮਿਥੁਨ ’ਚ
ਗੁਰੂ ਕੁੰਭ ’ਚ
ਸ਼ੁੱਕਰ ਸਿੰਘ ’ਚ
ਸ਼ਨੀ ਮਕਰ ’ਚ
ਰਾਹੂ ਬ੍ਰਿਖ ’ਚ
ਕੇਤੂ ਬ੍ਰਿਸ਼ਚਕ ’ਚ
ਬਿਕ੍ਰਮੀ ਸੰਮਤ : 2078, ਹਾੜ੍ਹ ਪ੍ਰਵਿਸ਼ਟੇ 8, ਰਾਸ਼ਟਰੀ ਸ਼ਕ ਸੰਮਤ :1943, ਮਿਤੀ : 1(ਹਾੜ੍ਹ), ਹਿਜਰੀ ਸਾਲ 1442, ਮਹੀਨਾ : ਜਿਲਹਿਜ਼ ਤਰੀਕ : 12, ਸੂਰਜ ਉਦੇ ਸਵੇਰੇ 5.43 ਵਜੇ, ਸੂਰਜ ਅਸਤ ਸ਼ਾਮ 7.26 ਵਜੇ (ਜਲੰਧਰ ਟਾਈਮ) ਨਕਸ਼ੱਤਰ : ਪੁਰਵਾ ਖਾੜਾ (ਬਾਅਦ ਦੁਪਹਿਰ 2.26 ਤੱਕ) ਅਤੇ ਮਗਰੋਂ ਨਕਸ਼ੱਤਰ ਉੱਤਰਾ ਖਾੜਾ, ਯੋਗ : ਵੈਧ੍ਰਿਤੀ (ਸਵੇਰੇ 9.23 ਤੱਕ) ਅਤੇ ਮਗਰੋਂ ਯੋਗ ਵਿਸ਼ਕੰੁਭ ਚੰਦਰਮਾ : ਧਨ ਰਾਸ਼ੀ ’ਤੇ (ਰਾਤ 7.58 ਤਕ) ਅਤੇ ਮਗਰੋਂ ਮਕਰ ਰਾਸ਼ੀ ’ਤੇ ਪ੍ਰਵੇਸ਼ ਕਰੇਗਾ, ਭਦਰਾ ਰਵੇਗੀ (ਸਵੇਰੇ 10.44 ਤੋਂ ਲੈ ਕੇ ਰਾਤ 9.26 ਤਕ ਦਿਸ਼ਾ ਸ਼ੂਲ : ਪੱਛਮ ਅਤੇ ਨੇਰਿਤਿਯ ਦਿਸ਼ਾ ਲਈ, ਰਾਹੂ ਕਾਲ : ਸਵੇਰੇ ਸਾਢੇ ਦਸ ਤੋਂ ਦੁਪਹਿਰ 12 ਵਜੇ ਤਕ। ਪੁਰਬ, ਦਿਵਸ ਅਤੇ ਤਿਓਹਾਰ : ਸ਼੍ਰੀ ਸਤਿ ਨਾਰਾਇਣ ਵਰਤ, ਸ਼ਿਵ ਸ਼ਯਨ ਉਤਸਵ, ਅੰਬਿਕਾ ਵਰਤ, ਕੋਕਿਲਾ ਵਰਤ, ਰਾਸ਼ਟਰੀ ਸ਼ਕ ਸਾਉਣ ਮਹੀਨਾ ਸ਼ੁਰੂ, ਗੁਰੂ ਪੁੰਨਿਆ, ਵਿਆਸ ਪੂਜਾ, (ਸਵੇਰੇ 10.44 ਤੋਂ ਬਾਅਦ ਜਲੰਧਰ ਟਾਈਮ) ਲੋਕ ਮਾਨਿਆ ਬਾਲ ਗੰਗਾਧਰ ਤਿਲਕ ਜਯੰਤੀ, ਸ੍ਰੀ ਗੁਰੂ ਹਰਕਿਸ਼ਨ ਜੀ ਪ੍ਰਕਾਸ਼ ਦਿਵਸ (ਨਾਨਕਸ਼ਾਹੀ ਕੈਲੰਡਰ)।
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)