ਰਾਸ਼ੀਫਲ : ਸਿਹਤ ਦਾ ਰੱਖੋ ਧਿਆਨ, ਖਾਣ-ਪੀਣ ’ਚ ਨਾ ਵਰਤੋਂ ਲਾਪਰਵਾਹੀ

Thursday, May 20, 2021 - 03:15 AM (IST)

ਮੇਖ- ਧਾਰਮਿਕ ਅਤੇ ਸਮਾਜਿਕ ਕੰਮਾਂ ’ਚ ਧਿਆਨ, ਹਰ ਫਰੰਟ ’ਤੇ ਸਫਲਤਾ ਮਿਲੇਗੀ ਅਤੇ ਬਿਹਤਰੀ ਹੋਵੇਗੀ, ਮੋਰੇਲ ਬੂਸਟਿੰਗ ਵੀ ਰਹੇਗੀ, ਸ਼ਤਰੂ ਕਮਜ਼ੋਰ।

ਬ੍ਰਿਖ- ਕੋਰਟ-ਕਚਹਿਰੀ ਨਾਲ ਜੁੜੇ ਕਿਸੇ ਕੰਮ ਨੂੰ ਹੱਥ ’ਚ ਲੈਣ ’ਤੇ ਬਿਹਤਰ ਨਤੀਜਾ ਿਮਲਣ ਦੀ ਆਸ, ਤੇਜ ਪ੍ਰਭਾਵ ਬਣਿਆ ਰਹੇਗਾ, ਸ਼ਤਰੂ ਕਮਜ਼ੋਰ ਰਹਿਣਗੇ।

ਮਿਥੁਨ- ਮਿੱਤਰ-ਕੰਮਕਾਜੀ ਸਾਥੀ ਸਹਿਯੋਗ ਦੇਣਗੇ, ਸੁਪੋਰਟ ਕਰਨਗੇ ਅਤੇ ਆਪ ਦੇ ਨਾਲ ਤਾਲਮੇਲ ਰੱਖਣਗੇ ਪਰ ਸਿਹਤ ’ਚ ਗੜਬੜੀ ਦਾ ਡਰ, ਨੁਕਸਾਨ ਦਾ ਵੀ ਡਰ।

ਕਰਕ- ਖੇਤੀ ਉਤਪਾਦਾਂ, ਕਰਿਆਨਾ ਵਸਤਾਂ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ ’ਚ ਭਰਪੂਰ ਲਾਭ ਿਮਲੇਗਾ ਪਰ ਆਪਣੇ ਗੁੱਸੇ ’ਤੇ ਕਾਬੂ ਰੱਖਣਾ ਸਹੀ ਰਹੇਗਾ।

ਸਿੰਘ- ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਕੋਸ਼ਿਸ਼ਾਂ, ਮਨੋਰਥਾਂ, ਇਰਾਦਿਆਂ ’ਚ ਸਫਲਤਾ ਮਿਲੇਗੀ ਪਰ ਠੰਡੀਆਂ ਵਸਤਾਂ ਦੀ ਵਰਤੋਂ ਸੰਭਲ-ਸੰਭਾਲ ਕੇ ਕਰੋ।

ਕੰਨਿਆ- ਉਲਝਣਾਂ ਕਰ ਕੇ ਆਪ ਦੀਆਂ ਮੁਸ਼ਕਲਾਂ ਪ੍ਰੇਸ਼ਾਨੀਅਾਂ ਵਧ ਸਕਦੀਆਂ ਹਨ, ਇਸ ਲਈ ਉਨ੍ਹਾਂ ਤੋਂ ਬਚਾਅ ਰੱਖੋ ਪਰ ਜਨਰਲ ਹਾਲਾਤ ਅਨੁਕੂਲ ਚੱਲਣਗੇ।

ਤੁਲਾ- ਵਪਾਰ ਕਾਰੋਬਾਰ ਦੇ ਕੰਮਾਂ ’ਚ ਲਾਭ, ਕੰਮਕਾਜੀ ਟੂਰਿੰਗ ਵੀ ਚੰਗੀ ਰਿਟਰਨ ਦੇ ਸਕਦੀ ਹੈ, ਜਨਰਲ ਤੌਰ ’ਤੇ ਆਪ ਹਰ ਫਰੰਟ ’ਤੇ ਹਾਵੀ -ਪ੍ਰਭਾਵੀ ਰਹੋਗੇ।

ਬ੍ਰਿਸ਼ਚਕ- ਸਰਕਾਰੀ ਅਤੇ ਗੈਰ ਸਰਕਾਰੀ ਕੰਮਾਂ ’ਚ ਵਿਜੇ ਮਿਲੇਗੀ ਅਫਸਰ ਅਤੇ ਵੱਡੇ ਲੋਕ ਮਿਹਰਬਾਨ ਰਹਿਣਗੇ ਅਤੇ ਉਹ ਆਪ ਦੀ ਗੱਲ ਧਿਆਨ ਨਾਲ ਸੁਣਨਗੇ।

ਧਨ- ਧਾਰਮਿਕ ਕੰਮ ਕਰਨ ਅਤੇ ਧਾਰਮਿਕ ਲਿਟਰੇਚਰ ਪੜ੍ਹਨ ’ਚ ਰੂਚੀ ਰਹੇਗੀ, ਜਨਰਲ ਤੌਰ ’ਤੇ ਆਪ ਹਰ ਫਰੰਟ ’ਤੇ ਹਾਵੀ, ਪ੍ਰਭਾਵੀ ਵਿਜਈ ਰਹੋਗੇ।

ਮਕਰ- ਸਿਤਾਰਾ ਸਿਹਤ ਲਈ ਕਮਜ਼ੋਰ, ਇਸ ਲਈ ਖਾਣ-ਪੀਣ ’ਚ ਲਾਪਰਵਾਹੀ ਨਾ ਵਰਤੋਂ ,ਸਫਰ ਵੀ ਟਾਲ ਦਿਓ, ਕਿਸੇ ’ਤੇ ਜ਼ਿਆਦਾ ਭਰੋਸਾ ਵੀ ਨਾ ਕਰੋ।

ਕੁੰਭ- ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਜਿਹੜੇ ਕੰਮ ਲਈ ਯਤਨ ਕਰੋਗੇ, ਉਹ ਹੋ ਜਾਵੇਗਾ, ਫੈਮਿਲੀ ਫਰੰਟ ’ਤੇ ਸਹਿਯੋਗ, ਸਦਭਾਅ, ਤਾਲਮੇਲ ਰਹੇਗਾ।

ਮੀਨ- ਸ਼ਤਰੂ ਆਪ ਨੂੰ ਨੁਕਸਾਨ ਪਹੁੰਚਾਉਣ ਲਈ ਹੱਥ ’ਚੋਂ ਕੋਈ ਮੌਕਾ ਨਾ ਜਾਣ ਦੇਣਗੇ, ਸਫਰ ਟਾਲ ਦਿਓ, ਨੁਕਸਾਨ ਅਤੇ ਧਨ ਹਾਨੀ ਦਾ ਡਰ ਰਹੇਗਾ।

20 ਮਈ 2021, ਵੀਰਵਾਰ ਵਿਸਾਖ ਵਦੀ ਤਿਥੀ ਅਸ਼ਟਮੀ (ਦੁ.12.23 ਤੱਕ) ਅਤੇ ਮਗਰੋਂ ਤਿਥੀ ਨੌਮੀ।

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ

ਸੂਰਜ ਬ੍ਰਿਖ ’ਚ

ਚੰਦਰਮਾ ਸਿੰਘ ’ਚ

ਮੰਗਲ ਮਿਥੁਨ ’ਚ

ਬੁੱੱਧ ਬ੍ਰਿਖ ’ਚ

ਗੁਰੂ ਕੁੰਭ ’ਚ

ਸ਼ੁੱਕਰ ਬ੍ਰਿਖ ’ਚ

ਸ਼ਨੀ ਮਕਰ ’ਚ

ਰਾਹੂ ਬ੍ਰਿਖ ’ਚ                                                 

ਕੇਤੂ ਬ੍ਰਿਸ਼ਚਕ ’ਚ

ਬਿਕ੍ਰਮੀ ਸੰਮਤ : 2078, ਵਿਸਾਖ ਪ੍ਰਵਿਸ਼ਟੇ 7, ਰਾਸ਼ਟਰੀ ਸ਼ਕ ਸੰਮਤ :1943, ਮਿਤੀ : 30 (ਵਿਸਾਖ), ਹਿਜਰੀ ਸਾਲ 1442, ਮਹੀਨਾ : ਸ਼ਵਾਲ, ਤਰੀਕ : 7, ਸੂਰਜ ਉਦੇ ਸਵੇਰੇ 5.33 ਵਜੇ, ਸੂਰਜ ਅਸਤ ਸ਼ਾਮ 7.16 ਵਜੇ (ਜਲੰਧਰ ਟਾਈਮ) ਨਕਸ਼ੱਤਰ : ਮੱਘਾ (ਬਾਅਦ ਦੁਪਹਿਰ 3.57 ਤਕ) ਅਤੇ ਮਗਰੋਂ ਨਕਸ਼ੱਤਰ ਪੁਰਵਾ ਫਾਲਗੁਣੀ। ਯੋਗ : ਵਿਆਘਾਤ (ਰਾਤ 11.27 ਤੱਕ)­ ਅਤੇ ਮਗਰੋਂ ਯੋਗ ਹਰਸ਼ਣ ਚੰਦਰਮਾ : ਸਿੰਘ ਰਾਸ਼ੀ ’ਤੇ (ਪੂਰਾ ਦਿਨ ਰਾਤ) ਬਾਅਦ ਦੁਪਹਿਰ 3.57 ਤਕ ਜੰਮੇ ਬੱਚੇ ਨੂੰ ਮੱਘਾ ਨਛੱਤਰ ਦੀ ਪੂਜਾ ਲੱਗੇਗੀ,ਦਿਸ਼ਾ ਸ਼ੂਲ : ਦੱਖਣ ਅਤੇ ਆਗਨੇਯ ਦਿਸ਼ਾ ਲਈ, ਰਾਹੂ ਕਾਲ : ਦੁਪਹਿਰ ਡੇਢ ਤੋਂ ਤਿੰਨ ਵਜੇ ਤਕ, ਪੁਰਬ, ਦਿਵਸ ਅਤੇ ਤਿਓਹਾਰ : ਸ਼੍ਰੀ ਬਗੁਲਾ ਮੁਖੀ ਜਯੰਤੀ, ਸ਼੍ਰੀ ਜਾਨਕੀ ਜਯੰਤੀ।

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)


Bharat Thapa

Content Editor

Related News