ਭਵਿੱਖਫਲ: ਜਾਣੋਂ ਅੱਜ ਦੇ ਰਾਸ਼ੀਫਲ ''ਚ ਕੀ ਹੈ ਤੁਹਾਡੇ ਲਈ ਸਪੈਸ਼ਲ

Thursday, Mar 04, 2021 - 03:02 AM (IST)

ਭਵਿੱਖਫਲ: ਜਾਣੋਂ ਅੱਜ ਦੇ ਰਾਸ਼ੀਫਲ ''ਚ ਕੀ ਹੈ ਤੁਹਾਡੇ ਲਈ ਸਪੈਸ਼ਲ

ਮੇਖ- ਸਿਤਾਰਾ ਸ਼ਾਮ ਤਕ ਬਿਹਤਰ, ਅਰਥ ਅਤੇ ਕਾਰੋਬਾਰੀ ਦਸ਼ਾ ਸੰਤੋਖਜਨਕ, ਮਾਣ-ਯਸ਼ ਦੀ ਪ੍ਰਾਪਤੀ ਪਰ ਮੌਸਮ ਦੇ ਐਕਸਪੋਜ਼ਰ ਤੋਂ ਆਪਣਾ ਬਚਾਅ ਰੱਖਣਾ ਜ਼ਰੂਰੀ।

ਬ੍ਰਿਖ- ਸਿਤਾਰਾ ਸ਼ਾਮ ਤਕ ਬਗੈਰ ਕਿਸੇ ਕਾਰਨ ਕੋਈ ਵਿਰੋਧੀ ਟਕਰਾਵੀ ਮੂਡ ’ਚ ਨਜ਼ਰ ਆਵੇਗਾ ਪਰ ਬਾਅਦ ’ਚ ਜਨਰਲ ਹਾਲਾਤ ਅਨੁਕੂਲ ਚੱਲਣਗੇ।

ਮਿਥੁਨ- ਸਿਤਾਰਾ ਸ਼ਾਮ ਤਕ ਬਿਹਤਰ, ਉਦੇਸ਼ ਮਨੋਰਥਾਂ ’ਚ ਸਫਲਤਾ ਮਿਲੇਗੀ, ਸ਼ੁਭ ਕੰਮਾਂ ’ਚ ਧਿਆਨ ਪਰ ਬਾਅਦ ’ਚ ਸਮਾਂ ਕੰਪਲੀਕੇਸ਼ਨਜ਼ ਵਾਲਾ ਬਣ ਸਕਦਾ ਹੈ।

ਕਰਕ- ਸਿਤਾਰਾ ਸ਼ਾਮ ਤਕ ਪ੍ਰਾਪਰਟੀ ਦੇ ਕਿਸੇ ਕੰਮ ਨੂੰ ਸੰਵਾਰਨ ਵਾਲਾ, ਜਨਰਲ ਤੌਰ ’ਤੇ ਵੀ ਕਦਮ ਬੜ੍ਹਤ ਵੱਲ ਪਰ ਬਾਅਦ ’ਚ ਸਮਾਂ ਮਨ ਨੂੰ ਪਰੇਸ਼ਾਨ ਅਪਸੈੱਟ ਰੱਖੇਗਾ।

ਸਿੰਘ- ਜਨਰਲ ਸਿਤਾਰਾ ਸ਼ਾਮ ਤਕ ਉਤਸ਼ਾਹ-ਹਿੰਮਤ ਅਤੇ ਸੰਘਰਸ਼ ਸ਼ਕਤੀ ਬਣਾਈ ਰੱਖੇਗਾ ਪਰ ਬਾਅਦ ’ਚ ਸਮਾਂ ਬਾਧਾਵਾਂ ਮੁਸ਼ਕਲਾਂ ਅਤੇ ਪਰੇਸ਼ਾਨੀਅਾਂ ਵਾਲਾ ਬਣੇਗਾ।

ਕੰਨਿਆ- ਸਿਤਾਰਾ ਸ਼ਾਮ ਤਕ ਆਮਦਨ ਵਾਲਾ ਅਤੇ ਕਾਰੋਬਾਰੀ ਕੰਮਾਂ ਨੂੰ ਸੰਵਾਰਨ ਵਾਲਾ ਪਰ ਬਾਅਦ ’ਚ ਆਪ ਦੇ ਭਰੋਸੇ ਵਾਲੇ ਲੋਕ ਵੀ ਆਪ ਦੀ ਗੱਲ ਬੇਧਿਆਨੀ ਨਾਲ ਸੁਣਨਗੇ।

ਤੁਲਾ- ਸਿਤਾਰਾ ਸ਼ਾਮ ਤਕ ਕੰਮਕਾਜੀ ਸਥਿਤੀ ਸੰਵਾਰਨ ਅਤੇ ਹਰ ਮੋਰਚੇ ’ਤੇ ਕਦਮ ਬੜ੍ਹਤ ਵੱਲ ਰੱਖਣ ਵਾਲਾ ਪਰ ਬਾਅਦ ’ਚ ਕਾਰੋਬਾਰੀ ਕੰਮਾਂ ਨੂੰ ਲਾਪਰਵਾਹੀ ਨਾਲ ਅਟੈਂਡ ਨਾ ਕਰੋ।

ਬ੍ਰਿਸ਼ਚਕ- ਜਨਰਲ ਸਿਤਾਰਾ ਸ਼ਾਮ ਤਕ ਕਮਜ਼ੋਰ ਕਿਸੇ ਨਾ ਕਿਸੇ ਪੰਗੇ ਨੂੰ ਜਗਾਉਣ ਅਤੇ ਆਪੋਜ਼ਿਟ ਹਾਲਾਤ ਬਣਾਉਣ ਵਾਲਾ ਪਰ ਬਾਅਦ ’ਚ ਟੈਨਸ਼ਨ ਪਰੇਸ਼ਾਨੀ ਬਣੀ ਰਹੇਗੀ।

ਧਨ- ਸਿਤਾਰਾ ਸ਼ਾਮ ਤਕ ਕਾਰੋਬਾਰੀ ਕੰਮਾਂ ’ਚ ਲਾਭ ਦੇਣ ਅਤੇ ਕਾਰੋਬਾਰੀ ਕੰਮ ਸੰਵਾਰਨ ਵਾਲਾ ਪਰ ਬਾਅਦ ’ਚ ਕੋਈ ਨਾ ਕੋਈ ਪੇਚਦਗੀ ਉਭਰਦੀ ਰਹੇਗੀ।

ਮਕਰ- ਸਿਤਾਰਾ ਸ਼ਾਮ ਤਕ ਅਫਸਰਾਂ ਦੇ ਰੁਖ ਨੂੰ ਸਾਫਟ ਰੱਖਣ ਅਤੇ ਬਾਧਾਵਾਂ, ਮੁਸ਼ਕਲਾਂ ਨੂੰ ਹਟਾਉਣ ਵਾਲਾ ਪਰ ਬਾਅਦ ’ਚ ਅਰਥ ਦਸ਼ਾ ਕੰਫਰਟੇਬਲ ਬਣੇਗੀ।

ਕੁੰਭ- ਸਿਤਾਰਾ ਸ਼ਾਮ ਤਕ ਹਰ ਫਰੰਟ ’ਤੇ ਹਾਵੀ-ਪ੍ਰਭਾਵੀ ਵਿਜਈ ਰੱਖੇਗਾ, ਸ਼ਤਰੂ ਵੀ ਕਮਜ਼ੋਰ ਤੇਜਹੀਣ ਰਹਿਣਗੇ ਪਰ ਬਾਅਦ ’ਚ ਸਮਾਂ ਬਾਧਾਵਾਂ ਮੁਸ਼ਕਲਾਂ ਵਾਲਾ।

ਮੀਨ- ਸਿਤਾਰਾ ਸ਼ਾਮ ਤਕ ਪੇਟ ਲਈ ਅਹਿਤਿਆਤ ਵਾਲਾ, ਨੁਕਸਾਨ ਦਾ ਵੀ ਡਰ ਰਹੇਗਾ ਪਰ ਬਾਅਦ ’ਚ ਮਨ ’ਤੇ ਨੈਗੇਟਿਵ ਸੋਚ ਹਾਵੀ-ਪ੍ਰਭਾਵੀ ਰਹੇਗੀ।

4 ਮਾਰਚ 2021, ਵੀਰਵਾਰ ਫੱਗਣ ਵਦੀ ਤਿਥੀ ਛੱਠ (ਰਾਤ 9.59 ਤਕ) ਅਤੇ ਮਗਰੋਂ ਿਤੱਥੀ ਸਪਤਮੀ।

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ

ਸੂਰਜ ਕੁੰਭ ’ਚ

ਚੰਦਰਮਾ ਤੁਲਾ ’ਚ

ਮੰਗਲ ਬ੍ਰਿਖ ’ਚ

ਬੁੱੱਧ ਮਕਰ ’ਚ

ਗੁਰੂ ਮਕਰ ’ਚ

ਸ਼ੁੱਕਰ ਕੁੰਭ ’ਚ       

ਸ਼ਨੀ ਮਕਰ ’ਚ                                   

ਰਾਹੂ ਬ੍ਰਿਖ ’ਚ                                                        

ਕੇਤੂ ਬ੍ਰਿਸ਼ਚਕ ’ਚ

ਬਿਕ੍ਰਮੀ ਸੰਮਤ : 2077, ਫੱਗਣ ਪ੍ਰਵਿਸ਼ਟੇ 21, ਰਾਸ਼ਟਰੀ ਸ਼ਕ ਸੰਮਤ :1942, ਮਿਤੀ : 13 (ਫੱਗਣ), ਹਿਜਰੀ ਸਾਲ 1442, ਮਹੀਨਾ : ਰਜਬ, ਤਰੀਕ : 19, ਸੂਰਜ ਉਦੇ ਸਵੇਰੇ 6.55 ਵਜੇ, ਸੂਰਜ ਅਸਤ ਸ਼ਾਮ 6.24 ਵਜੇ (ਜਲੰਧਰ ਟਾਈਮ) ਨਕਸ਼ੱਤਰ : ਵਿਸ਼ਾਖਾ (ਰਾਤ 11.57 ਤਕ) ਅਤੇ ਮਗਰੋਂ ਨਕਸ਼ੱਤਰ ਅਨੁਰਾਧਾ, ਯੋਗ : ਵਿਆਘਾਤ (ਰਾਤ 11.34 ਤਕ) ਅਤੇ ਮਗਰੋਂ ਯੋਗ ਹਰਸ਼ਮ,ਚੰਦਰਮਾ : ਤੁਲਾ ਰਾਸ਼ੀ ’ਤੇ ਸ਼ਾਮ 6.20 ਤਕ) ਅਤੇ ਮਗਰੋਂ ਬ੍ਰਿਸ਼ਚਕ ਰਾਸ਼ੀ ’ਤੇ ਪ੍ਰਵੇਸ਼ ਕਰੇਗਾ, ਭਦਰਾ ਸ਼ੁਰੂ ਹੋਵੇਗੀ (ਰਾਤ 9.59’ਤੇ)ਦਿਸ਼ਾ ਸ਼ੂਲ : ਦੱਖਣ ਅਤੇ ਆਗਨੇਯ, ਦਿਸ਼ਾ ਲਈ, ਰਾਹੂ ਕਾਲ : ਦੁਪਹਿਰ ਡੇਢ ਤੋਂ ਤਿੰਨ ਵਜੇ ਤਕ।

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)


author

Bharat Thapa

Content Editor

Related News