ਭਵਿੱਖਫਲ: ਜਾਣੋ ਅੱਜ ਦੀ ਰਾਸ਼ੀ ''ਚ ਤੁਹਾਡੇ ਲਈ ਕੀ ਹੈ ਖਾਸ

10/11/2020 1:51:34 AM

ਮੇਖ- ਜਨਰਲ ਸਿਤਾਰਾ ਪ੍ਰਾਪਰਟੀ ਨਾਲ ਜੁੜੇ ਕਿਸੇ ਕੰਮ ਨੂੰ ਸੰਵਾਰਨ, ਹਰ ਫਰੰਟ ’ਤੇ ਕਦਮ ਬੜ੍ਹਤ ਵੱਲ ਰੱਖਣ ਵਾਲਾ, ਹਰ ਮੋਰਚੇ ’ਤੇ ਆਪ ਪ੍ਰਭਾਵੀ ਰਹੋਗੇ।

ਬ੍ਰਿਖ- ਕਿਸੇ ਸੱਜਣ ਮਿੱਤਰ ਦਾਂ ਕਿਸੇ ਵੱਡੇ ਆਦਮੀ ਦੀ ਮਦਦ ਪਾਉਣ ਲਈ ਜੇ ਆਪ ਉਸ ਨੂੰ ਅਪਰੋਚ ਕਰੋਗੇ, ਤਾਂ ਉਹ ਆਪ ਦੀ ਗੱਲ ਧਿਆਨ ਨਾਲ ਸੁਣੇਗਾ।

ਮਿਥੁਨ- ਸਿਤਾਰਾ ਧਨ ਲਾਭ ਵਾਲਾ, ਯਤਨ ਕਰਨ ’ਤੇ ਕੋਈ ਕਾਰੋਬਾਰੀ ਮੁਸ਼ਕਿਲ ਹਟ ਸਕਦੀ ਹੈ ਪਰ ਸਿਹਤ ਬਾਰੇ ਲਾਪ੍ਰਵਾਹ ਨਾ ਰਹਿਣਾ ਸਹੀ ਰਹੇਗਾ।

ਕਰਕ- ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਕੋਸ਼ਿਸ਼ਾਂ ਅਤੇ ਇਰਾਦਿਆਂ ’ਚ ਸਫਲਤਾ ਮਿਲਗੀ, ਮੂਡ ’ਚ ਖੁਸ਼ਦਿਲੀ, ਰੰਗੀਨੀ, ਸਵਛੰਦਤਾ ਬਣੀ ਰਹੇਗੀ।

ਸਿੰਘ- ਕੋਈ ਵੀ ਕੰਮ ਬਗੈਰ ਤਿਆਰੀ ਦੇ ਹੱਥ ’ਚ ਨਾ ਲੈਣਾ ਸਹੀ ਰਹੇਗਾ, ਕਿਉਂਕਿ ਪੂਰਾ ਯਤਨ ਅਤੇ ਭੱਜਦੌੜ ਕਰਨ ਦੇ ਬਾਵਜੂਦ ਵੀ ਉਸ ਦੇ ਸਿਰੇ ਚੜ੍ਹਨ ਦੀ ਆਸ ਨਾ ਹੋਵੇਗੀ।

ਕੰਨਿਆ- ਕਾਰੋਬਾਰੀ ਕੰਮਾਂ ਲਈ ਆਪ ਦੀ ਭੱਜਦੌੜ, ਪਲਾਨਿੰਗ ਚੰਗਾ ਨਤੀਜਾ ਦੇ ਸਕਦੀ ਹੈ, ਵੈਸੇ ਜਨਰਲ ਹਾਲਾਤ ਵੀ ਫ੍ਰੰਟ ’ਤੇ ਬਿਹਤਰ ਰਹਿਣਗੇ।

ਤੁਲਾ- ਸਰਕਾਰੀ ਕੰਮਾਂ ਲਈ ਆਪ ਦੀਆਂ ਕੋਸ਼ਿਸ਼ਾਂ ਸਿਰੇ ਚੜ੍ਹ ਸਕਦੀਆਂ ਹਨ, ਵੱਡੇ ਲੋਕ ਵੀ ਸਾਫਟ, ਮਿਹਰਬਾਨ ਰਹਿਣਗੇ, ਵਿਰੋਧੀ ਕਮਜ਼ੋਰ ਰਹਿਣਗੇ।

ਬ੍ਰਿਸ਼ਚਕ- ਧਾਰਮਿਕ ਕੰਮਾਂ ਨੂੰ ਕਰਨ, ਕਥਾ-ਵਾਰਤਾ, ਕੀਰਤਨ-ਸਤਿਸੰਗ ਸੁਣਨ ’ਚ ਜੀ ਲੱਗੇਗਾ, ਸੋਚ-ਅਪਰੋਚ ’ਚ ਗੰਭੀਰਤਾ, ਸਾਤਵਿਕਤਾ ਬਣੀ ਰਹੇਗੀ।

ਧਨ- ਸਿਤਾਰਾ ਸਿਹਤ ਲਈ ਢਿੱਲਾ, ਮੌਸਮ ਦੇ ਐਕਸਪੋਜ਼ਰ ਤੋਂ ਆਪਣਾ ਬਚਾਅ ਰੱਖਣਾ ਜ਼ਰੂਰੀ ਹੋਵੇਗਾ ਪਰ ਅਰਥ ਦਸ਼ਾ ਠੀਕ-ਠਾਕ ਰਹੇਗੀ।

ਮਕਰ- ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਸਫਲਤਾ ਸਾਥ ਦੇਵੇਗੀ, ਦੋਨੋਂ ਪਤੀ-ਪਤਨੀ ਦੇ ਰਿਸ਼ਤਿਆਂ ’ਚ ਮਿਠਾਸ, ਸਦਭਾਅ, ਸਹਿਯੋਗ ਅਤੇ ਨੇੜਤਾ ਬਣੀ ਰਹੇਗੀ।

ਕੁੰਭ- ਕਿਸੇ ਪ੍ਰਬਲ ਸ਼ਤਰੂ ਨਾਲ ਟਕਰਾਅ ਦਾ ਖਤਰਾ ਬਣਿਆ ਰਹੇਗਾ, ਇਸ ਲਈ ਉਨ੍ਹਾਂ ਤੋਂ ਫਾਸਲਾ ਰੱਖਣਾ ਸਹੀ, ਮਨ ਵੀ ਅਸ਼ਾਂਤ, ਪ੍ਰੇਸ਼ਾਨ ਜਿਹਾ ਰਹੇਗਾ।

ਮੀਨ- ਸੰਤਾਨ ਨਾਲ ਤਾਲਮੇਲ, ਸਹਿਯੋਗ, ਆਪਣਾਪਨ ਬਣਿਆ ਰਹੇਗਾ, ਉਸ ਦੀ ਮਦਦ ਆਪ ਦੀ ਿਕਸੇ ਉਲਝਣ, ਸਮੱਸਿਆ ਸੰਵਾਰਨ ’ਚ ਮਦਦਗਾਰ ਹੋ ਸਕਦੀ ਹੈ।

11 ਅਕਤੂਬਰ 2020, ਐਤਵਾਰ

ਦਵੀਤਿਯ (ਅਧਿਕ) ਅੱਸੂ ਵਦੀ ਤਿੱਥੀ ਨੌਮੀ (ਸ਼ਾਮ 5.54 ਤੱਕ) ਅਤੇ ਮਗਰੋਂ ਤਿੱਥੀ ਦਸ਼ਮੀ।

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ

ਸੂਰਜ ਕੰਨਿਆ ’ਚ

ਚੰਦਰਮਾ ਕਰਕ ’ਚ

ਮੰਗਲ ਮੀਨ ’ਚ

ਬੁੱੱਧ ਤੁਲਾ ’ਚ

ਗੁਰੂ ਧਨ ’ਚ

ਸ਼ੁੱਕਰ ਸਿੰਘ ’ਚ

ਸ਼ਨੀ ਮਕਰ ’ਚ

ਰਾਹੂ ਬ੍ਰਿਖ ’ਚ

ਕੇਤੂ ਬ੍ਰਿਸ਼ਚਕ ’ਚ

ਬਿਕ੍ਰਮੀ ਸੰਮਤ : 2077,ਅੱਸੂ ਪ੍ਰਵਿਸ਼ਟੇ 26, ਰਾਸ਼ਟਰੀ ਸ਼ਕ ਸੰਮਤ :1942, ਮਿਤੀ 19(ਅੱਸੂ), ਹਿਜਰੀ ਸਾਲ 1442, ਮਹੀਨਾ : ਸਫਰ, ਤਰੀਕ :23, ਨਕਸ਼ੱਤਰ : ਪੱਖ (11-12 ਮੱਧ ਰਾਤ 1.19 ਤੱਕ) ਅਤੇ ਮਗਰੋਂ ਨਕਸ਼ੱਤਰ ਅਸ਼ਲੇਖਾ, ਯੋਗ : ਸਿੱਧ (ਰਾਤ 10.53 ਤੱਕ) ਅਤੇ ਮਗਰੋਂ ਯੋਗ ਸਾਧਿਯ। ਚੰਦਰਮਾ : ਕਰਕ ਰਾਸ਼ੀ ’ਤੇ (ਪੂਰਾ ਦਿਨ-ਰਾਤ) ਅਤੇ ਮਗਰੋਂ 11-12 ਮੱਧ ਰਾਤ 1.19 ਤੋਂ ਬਾਅਦ ਜੰਮੇ ਬੱਚੇ ਨੂੰ ਅਸ਼ਲੇਖਾ ਨਕਸ਼ੱਤਰ ਦੀ ਪੂਜਾ ਲੱਗੇਗੀ, ਭਦਰਾ ਸ਼ੁਰੂ ਹੋਵੇਗੀ (12 ਅਕਤੂਬਰ ਸਵੇਰੇ 5.16 ’ਤੇ ਰਵੀ ਪੱਖ ਯੋਗ)। ਦਿਸ਼ਾ ਸ਼ੂਲ : ਪੱਛਮ ਅਤੇ ਨੇਰਿਤਿਯ ਦਿਸ਼ਾ ਲਈ, ਰਾਹੂਕਾਲ : ਸ਼ਾਮ ਸਾਢੇ ਚਾਰ ਤੋਂ ਛੇ ਵਜੇ ਤੱਕ।

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)


Bharat Thapa

Content Editor

Related News