ਰਾਸ਼ੀਫਲ: ਜਨਰਲ ਸਿਤਾਰਾ ਵਪਾਰ ਕਾਰੋਬਾਰ ’ਚ ਲਾਭ ਦੇਣ ਵਾਲਾ

09/23/2020 3:20:52 AM

ਮੇਖ- ਸਿਤਾਰਾ ਸ਼ਾਮ ਤਕ ਪੇਟ ਲਈ ਵੀਕ, ਇਸ ਲਈ ਬੇਤੁਕੇ ਖਾਣ-ਪੀਣ ਤੋਂ ਬਚਣਾ ਠੀਕ ਰਹੇਗਾ ਪਰ ਬਾਅਦ ’ਚ ਜਨਰਲ ਹਾਲਾਤ ਸੁਧਰਨਗੇ।

ਬ੍ਰਿਖ- ਸ਼ਾਮ ਤਕ ਕਾਰੋਬਾਰੀ ਠੀਕ-ਠਾਕ ਰਹੇਗੀ, ਫਿਰ ਵੀ ਜਿਹੜਾ ਵੀ ਕੰਮ ਕਰੋ, ਸੁਚੇਤ ਰਹਿ ਕੇ ਹੀ ਕਰੋ ਪਰ ਬਾਅਦ ’ਚ ਸਿਹਤ ਕੁਢ ਵਿਗੜ ਸਕਦੀ ਹੈ।

ਮਿਥੁਨ- ਸਿਤਾਰਾ ਸ਼ਾਮ ਤਕ ਕਮਜ਼ੋਰ, ਇਸ ਲਈ ਆਪਣੇ ਆਪ ਨੂੰ ਵਿਰੋਧੀਅਾਂ ਦੇ ਝਾਂਸਿਅਾ ਤੋਂ ਬਚਾ ਕੇ ਰੱਖੋ ਪਰ ਬਾਅਦ ’ਚ ਸਮਾਂ ਸਫਲਤਾ ਅਤੇ ਇੱਜ਼ਤਮਾਣ ਵਾਲਾ ਬਣੇਗਾ।

ਕਰਕ- ਸੰਤਾਨ ਦਾ ਰੁਖ ਕੁਝ ਉਖੜਿਅਾ-ਉਖੜਿਆ ਅਤੇ ਸਹਿਯੋਗ ਨਾ ਕਰਨ ਵਾਲਾ ਦਿਸੇਗਾ, ਧਾਰਮਿਕ ਕੰਮਾਂ ਅਤੇ ਕਥਾ ਵਾਰਤਾ, ਕੀਰਤਨ ਸਤਿਸੰਗ ’ਚ ਜੀਅ ਘੱਟ ਹੀ ਲੱਗੇਗਾ।

ਸਿੰਘ- ਸਿਤਾਰਾ ਸ਼ਾਮ ਤਕ ਪ੍ਰਾਪਰਟੀ ਨਾਲ ਜੁੜੇ ਕਿਸੇ ਕੰਮ ਨੂੰ ਵਿਗਾੜ ਸਕਦਾ ਹੈ, ਇਸ ਲਈ ਕਿਸੇ ਜਾਇਦਾਦੀ ਕੰਮ ਨੂੰ ਹੱਥ ’ਚ ਲੈਣ ਤੋਂ ਬਚੋ ਪਰ ਬਾਅਦ ’ਚ ਹਰ ਫਰੰਟ ’ਤੇ ਬਿਹਤਰੀ ਹੋਵੇਗੀ।

ਕੰਨਿਆ- ਕੰਮਕਾਜੀ ਸਾਥੀਆਂ ਨਾਲ ਸ਼ਾਮ ਤਕ ਤਾਲਮੇਲ ਕਮੀ ਨਜ਼ਰ ਆਵੇਗੀ ਪਰ ਬਾਅਦ ’ਚ ਹਰ ਫਰੰਟ ’ਤੇ ਸਫਲਤਾ ਮਿਲੇਗੀ, ਤਾਲਮੇਲ ਵਧੇਗਾ।

ਤੁਲਾ- ਕੰਮਕਾਜ ਨਾਲ ਜੁੜੇ ਕੰਮਾਂ ’ਚ ਸ਼ਾਮ ਤਕ ਪਰੇਸ਼ਾਨੀਅਾਂ-ਮੁਸ਼ਕਲਾਂ ਪੈਦਾ ਹੁੰਦੀਅਾਂ ਰਹਿ ਸਕਦੀਅਾਂ ਹਨ ਪਰ ਬਾਅਦ ’ਚ ਕੰਮਕਾਜੀ ਭੱਜ-ਦੌੜ ਵਧੇਗੀ।

ਬ੍ਰਿਸ਼ਚਕ- ਸ਼ਾਮ ਤਕ ਮਨ ਅਸ਼ਾਂਤ-ਪਰੇਸ਼ਾਨ-ਡਿਸਟਰਬ ਜਿਹਾ ਰਹਿਣ ਦਾ ਡਰ, ਮਨ ਵੀ ਗਲਤ ਸੋਚ ਦੇ ਪ੍ਰਭਾਵ ’ਚ ਰਹੇਗਾ ਪਰ ਬਾਅਦ ’ਚ ਸਮਾਂ ਬਿਹਤਰ ਬਣੇਗਾ।

ਧਨ- ਸਿਤਾਰਾ ਸ਼ਾਮ ਤਕ ਉਲਝਣਾਂ-ਝਮੇਲਿਆਂ, ਖਰਚਿਅਾਂ ਵਾਲਾ, ਇਸ ਲਈ ਕੋਈ ਵੀ ਨਵਾਂ ਯਤਨ ਜਾਂ ਕੰਮ ਹੱਥ ’ਚ ਨਾ ਲਵੋ ਪਰ ਬਾਅਦ ’ਚ ਅਰਥ ਦਸ਼ਾ ਸੁਧਰੇਗੀ।

ਮਕਰ- ਸਿਤਾਰਾ ਸ਼ਾਮ ਤਕ ਕੰਮਕਾਜੀ ਸਹਿਤ ਹਰ ਮੋਰਚੇ ’ਤੇ ਬਿਹਤਰੀ ਕਰਨ ਵਾਲਾ ਪਰ ਬਾਅਦ ’ਚ ਸਮਾਂ ਪੇਚੀਦਗੀਅਾਂ-ਪਰੇਸ਼ਾਨੀਅਾਂ ਵਾਲਾ ਹੋਵੇਗਾ।

ਕੁੰਭ- ਅਫਸਰਾਂ ਦੇ ਸਖਤ ਅਤੇ ਨਾਰਾਜ਼ਗੀ ਵਾਲੇ ਰੁਖ ਕਰ ਕੇ ਸ਼ਾਮ ਤਕ ਰੁਕਾਵਟਾਂ ਜਾਗਦੀਅਾਂ ਰਹਿਣਗੀਅਾਂ, ਪਰ ਬਾਅਦ ’ਚ ਅਰਥ ਦਸ਼ਾ ਸੁਧਰੇਗੀ।

ਮੀਨ- ਸ਼ਾਮ ਤਕ ਸਮਾਂ ਕੁਝ ਕਮਜ਼ੋਰ, ਕਿਸੇ ਨਾ ਕਿਸੇ ਕੰਪਲੀਕੇਸ਼ਨ ਨਾਲ ਵਾਸਤਾ ਬਣਿਆ ਰਹੇਗਾ ਪਰ ਬਾਅਦ ’ਚ ਸਮਾਂ ਸਫਲਤਾ ਇੱਜ਼ਤਮਾਣ ਵਾਲਾ ਬਣੇਗਾ।

23 ਸਤੰਬਰ 2020, ਬੁੱਧਵਾਰ ਪ੍ਰਥਮ (ਅਧਿਕ) ਅੱਸੂ ਸੁਦੀ ਤਿੱਥੀ ਸਪਤਮੀ (ਰਾਤ 7.58 ਤੱਕ) ਅਤੇ ਮਗਰੋਂ ਤਿਥੀ ਅਸ਼ਟਮੀ

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ ਸੂਰਜ ਕੰਨਿਆ ’ਚ

ਚੰਦਰਮਾ ਬ੍ਰਿਸ਼ਚਕ ’ਚ

ਮੰਗਲ ਮੇਖ ’ਚ

ਬੁੱੱਧ ਤੁਲਾ ’ਚ

ਗੁਰੂ ਧਨ ’ਚ

ਸ਼ੁੱਕਰ ਕਰਕ ’ਚ

ਸ਼ਨੀ ਮਕਰ ’ਚ                            

ਰਾਹੂ ਮਿਥੁਨ ’ਚ                                                        

ਕੇਤੂ ਧਨ ’ਚ

ਬਿਬਿਕ੍ਰਮੀ ਸੰਮਤ : 2077,ਅੱਸੂ ਪ੍ਰਵਿਸ਼ਟੇ 8, ਰਾਸ਼ਟਰੀ ਸ਼ਕ ਸੰਮਤ :1942, ਮਿਤੀ 1(ਭਾਦੋਂ), ਹਿਜਰੀ ਸਾਲ 1442, ਮਹੀਨਾ : ਸਫਰ, ਤਰੀਕ :5, ਨਕਸ਼ੱਤਰ : ਜੇਸ਼ਠਾ (ਸ਼ਾਮ 6.25 ਤੱਕ) ਅਤੇ ਮਗਰੋਂ ਨਕਸ਼ੱਤਰ ਮੂਲਾ, ਯੋਗ : ਆਯੁਸ਼ਮਾਨ ( ਰਾਤ 11.40 ਤੱਕ) ਅਤੇ ਮਗਰੋਂ ਯੋਗ ਸੌਭਾਗਿਯ , ਚੰਦਰਮਾ : ਬ੍ਰਿਸ਼ਚਕ ਰਾਸ਼ੀ ’ਤੇ (ਸ਼ਾਮ 6.25 ਤਕ) ਅਤੇ ਮਗਰੋਂ ਧਨ ਰਾਸ਼ੀ ’ਤੇ ਪ੍ਰਵੇਸ਼ ਕਰੇਗਾ, ਭਦਰਾ ਸ਼ੁੂਰੂ ਹੋਵੇਗੀ (ਰਾਤ 7.58 ’ਤੇ) ਸ਼ਾਮ 6.25 ਤਕ ਜੰਮੇ ਬੱਚੇ ਨੂੰ ਜੇਸ਼ਠਾ ਨਕਸ਼ੱਤਰ ਦੀ ਅਤੇ ਮਗਰੋਂ ਮੂਲਾ ਨਕਸ਼ੱਤਰ ਦੀ ਪੂਜਾ ਲੱਗੇਗੀ। ਦਿਸ਼ਾ ਸ਼ੂਲ : ਉੱਤਰ ਅਤੇ ਵਾਯਿਵਯ ਦਿਸ਼ਾ ਲਈ, ਰਾਹੂ ਕਾਲ : ਦੁਪਹਿਰ 12 ਤੋਂ ਡੇਢ ਵਜੇ ਤਕ। ਪੁਰਬ, ਦਿਵਸ ਅਤੇ ਤਿਉਹਾਰ : ਰਾਸ਼ਟਰੀ ਸ਼ਕ ਸਾਉਣ ਮਹੀਨਾ ਸ਼ੁਰੂ,ਰਾਓ ਤੁਲਾ ਰਾਮ ਪੁੰਨ ਤਿੱਥੀ।

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)


Bharat Thapa

Content Editor

Related News