ਰਾਸ਼ੀਫਲ: ਜਨਰਲ ਸਿਤਾਰਾ ਵਪਾਰ ਕਾਰੋਬਾਰ ’ਚ ਲਾਭ ਦੇਣ ਵਾਲਾ

08/30/2020 3:36:33 AM

ਮੇਖ- ਸਮਾਂ ਸਰਕਾਰੀ ਅਤੇ ਗੈਰ-ਸਰਕਾਰੀ ਕੰਮਾਂ ਨੂੰ ਸੰਵਾਰਨ, ਮਾਣ-ਸਨਮਾਨ ਦੇਣ ਵਾਲਾ, ਵੱਡੇ ਲੋਕਾਂ ’ਚ ਲਿਹਾਜ਼ਦਾਰੀ ਬਣੀ ਰਹੇਗੀ ਅਤੇ ਉਹ ਆਪ ਦੀ ਗੱਲ ਧਿਆਨ ਨਾਲ ਸੁਨਣਗੇ।

ਬ੍ਰਿਖ- ਧਾਰਮਿਕ ਕੰਮਾਂ, ਕਥਾ ਵਾਰਤਾ, ਕੀਰਤਨ ਸਤਿਸੰਗ, ਸੁਣਨ ’ਚ ਜੀਅ ਲੱਗੇਗਾ, ਹਾਈ-ਮੋਰੇਲ ਕਰ ਕੇ ਆਪ ਹਰ ਕੰਮ ਨੂੰ ਹੱਥ ’ਚ ਲੈਣ ਦਾ ਹੌਸਲਾ ਰੱਖੋਗੇ।

ਮਿਥੁਨ- ਸਿਤਾਰਾ ਸਿਹਤ ਲਈ ਕਮਜ਼ੋਰ, ਖਾਣ-ਪੀਣ ’ਚ ਲਾਪ੍ਰਵਾਹੀ ਨਾ ਵਰਤੋ, ਸਰੀਰ ਸੁਸਤ ਅਤੇ ਮਨ ਕੁਝ ਡਰਿਆ -ਡਰਿਆ ਜਿਹਾ ਰਹੇਗਾ ਪਰ ਜਨਰਲ ਹਾਲਾਤ ਅਨੁਕੂਲ ਚੱਲਣਗੇ।

ਕਰਕ- ਵਪਾਰ ਅਤੇ ਕੰਮਕਾਜ ਦੇ ਹਾਲਾਤ ਚੰਗੇ, ਕੋਸ਼ਿਸ਼ਾਂ, ਇਰਾਦਿਆਂ ’ਚ ਸਫਲਤਾ ਮਿਲੇਗੀ, ਫੈਮਿਲੀ ਫਰੰਟ ’ਤੇ ਆਪ ਦੀ ਪੈਠ ਬਣੀ ਰਹੇਗੀ।

ਸਿੰਘ- ਦੁਸ਼ਮਣਾਂ ਦੀਆਂ ਸ਼ਰਾਰਤਾਂ-ਹਰਕਤਾਂ ’ਤੇ ਨਜ਼ਰ ਰੱਖਣੀ ਜ਼ਰੂਰੀ, ਕਿਉਂਕਿ ਉਹ ਆਪ ਨੂੰ ਨੁਕਸਾਨ ਪਹੁੰਚਾਉਣ ਲਈ ਕੋਈ ਨਾ ਕੋਈ ਬਹਾਨਾ ਭਾਲਦੇ ਰਹਿਣਗੇ।

ਕੰਨਿਆ- ਜਨਰਲ ਸਿਤਾਰਾ ਸਟ੍ਰਾਂਗ, ਸੰਤਾਨ ਸਾਥ ਦੇਵੇਗੀ, ਸੁਪਰੋਟ ਕਰੇਗੀ, ਤਾਲਮੇਲ ਰੱਖੇਗੀ, ਆਪ ਦੀ ਕਿਸੇ ਸਮੱਸਿਆ ਨੂੰ ਸੁਲਝਾਉਣ ’ਚ ਆਪ ਦੀ ਮਦਦ ਕਰ ਸਕਦੀ ਹੈ।

ਤੁਲਾ- ਜ਼ਮੀਨੀ ਜਾਇਦਾਦੀ ਕੰਮਾਂ ਲਈ ਆਪ ਦੀ ਭੱਜ-ਦੌੜ ਚੰਗਾ ਨਤੀਜਾ ਦੇਵੇਗੀ, ਸ਼ਤਰੂ ਆਪ ਅੱਗੇ ਠਹਿਰਨ ਦੀ ਹਿੰਮਤ ਨਾ ਕਰ ਸਕਣਗੇ, ਮਾਣ-ਯਸ਼ ਦੀ ਪ੍ਰਾਪਤੀ।

ਬ੍ਰਿਸ਼ਚਕ- ਵੱਡੇ ਲੋਕ ਆਪ ਦੇ ਪ੍ਰਤੀ ਸਾਫਟ, ਸੁਪੋਰਟਿਵ ਰੁਖ ਰੱਖਣਗੇ ਅਤੇ ਉਹ ਆਪ ਦੀ ਕਿਸੇ ਸਮੱਸਿਆ ਨੂੰ ਸੁਲਝਾਉਣ ’ਚ ਮਦਦਗਾਰ ਹੋ ਸਕਦੇ ਹਨ।

ਧਨ- ਵਪਾਰ ਅਤੇ ਕਾਰੋਬਾਰ ਦੇ ਕੰਮਾਂ ਲਈ ਆਪ ਦੀ ਪ੍ਰੋਗਰਾਮਿੰਗ, ਪਲਾਨਿੰਗ ਕੁਝ ਬੈਟਰ ਨਤੀਜਾ ਦੇ ਸਕਦੀ ਹੈ, ਧਾਰਮਿਕ ਕੰਮਾਂ ’ਚ ਰੁਚੀ ਬਣੀ ਰਹੇਗੀ।

ਮਕਰ- ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਮਨੋਬਲ ਹਾਈ ਰਹੇਗਾ ਪਰ ਪੈਰ ਫਿਸਲਣ ਕਰ ਕੇ ਕਿਧਰੇ ਸੱਟ ਲੱਗਣ ਦਾ ਡਰ ਅਤੇ ਸਿਹਤ ਦੇ ਵਿਗੜਣ ਦਾ ਵੀ ਡਰ ਰਹੇਗਾ।

ਕੁੰਭ- ਕਿਉਂਕਿ ਸਮਾਂ ਉਲਝਣਾਂ,ਝਗੜਿਆਂ ਵਾਲਾ ਹੈ, ਇਸ ਲਈ ਨਾ ਤਾਂ ਕੋਈ ਨਵਾਂ ਯਤਨ ਸ਼ੁਰੂ ਕਰੋ ਅਤੇ ਨਾ ਹੀ ਕਿਸੇ ’ਤੇ ਜ਼ਿਆਦਾ ਭਰੋਸਾ ਕਰੋ, ਕਿਉਂਕਿ ਸਿਤਾਰਾ ਕਮਜ਼ੋਰ ਹੈ।

ਮੀਨ- ਸਿਤਾਰਾ ਆਮਦਨ ਵਾਲਾ, ਅਰਥ ਦਸ਼ਾ ਕੰਫਰਟੇਬਲ ਰਹੇਗੀ, ਯਤਨ ਕਰਨ ’ਤੇ ਆਪ ਦੀ ਕੋਈ ਕਾਰੋਬਾਰੀ ਪਲਾਨਿੰਗ ਕੁਝ ਅੱਗੇ ਵਧ ਸਕਦੀ ਹੈ, ਇੱਜ਼ਤਮਾਣ ਦੀ ਪ੍ਰਾਪਤੀ ਰਹੇਗੀ।

30 ਅਗਸਤ 2020, ਐਤਵਾਰ ਭਾਦੋਂ ਸੁਦੀ ਤਿੱਥੀ ਦੁਆਦਸ਼ੀ (ਸਵੇਰੇ 8.22 ਤਕ) ਅਤੇ ਮਗਰੋਂ ਿਤੱਥੀ ਤਰੋਦਸ਼ੀ

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ

ਸੂਰਜ ਿਸੰਘ ’ਚ

ਚੰਦਰਮਾ ਮਕਰ ’ਚ

ਮੰਗਲ ਮੇਖ ’ਚ

ਬੁੱੱਧ ਸਿੰਘ ’ਚ

ਗੁਰੂ ਧਨ ’ਚ

ਸ਼ੁੱਕਰ ਿਮਥੁਨ ’ਚ       

ਸ਼ਨੀ ਮਕਰ ’ਚ                                   

ਰਾਹੂ ਮਿਥੁਨ ’ਚ                                                        

ਕੇਤੂ ਧਨ ’ਚ

ਬਿਕ੍ਰਮੀ ਸੰਮਤ 2077,ਭਾਦੋਂ ਪ੍ਰਵਿਸ਼ਟੇ 15, ਰਾਸ਼ਟਰੀ ਸ਼ਕ ਸੰਮਤ 1942, ਮਿਤੀ 8(ਭਾਦੋਂ), ਹਿਜਰੀ ਸਾਲ 1442, ਮਹੀਨਾ ਮੁਹੱਰਮ ਤਰੀਕ 10,, ਨਕਸ਼ੱਤਰ : ਉੱਤਰਾ ਖਾੜਾ (ਦੁਪਹਿਰ 1.52 ਤਕ) ਅਤੇ ਮਗਰੋਂ ਨਕਸ਼ੱਤਰ ਸ਼੍ਰਵਣ ਯੋਗ : ਸੋਭਾਗਿਆ ( ਦੁਪਹਿਰ 1.57 ਤਕ) ਅਤੇ ਮਗਰੋਂ ਯੋਗ ਸ਼ੋਭਨ , ਚੰਦਰਮਾ : ਮਕਰ ਰਾਸ਼ੀ ’ਤੇ (ਪੂਰਾ ਦਿਨ ਰਾਤ) ਦਿਸ਼ਾ ਸ਼ੂਲ : ਪੱਛਮ ਅਤੇ ਨੇਰਿਤਯ ਦਿਸ਼ਾ ਲਈ, ਰਾਹੂ ਕਾਲ : ਸ਼ਾਮ ਸਾਢੇ 4 ਵਜੇ ਤੋਂ ਛੇ ਵਜੇ ਤਕ। ਪੁਰਬ, ਦਿਵਸ ਅਤੇ ਤਿਉਹਾਰ : ਪ੍ਰਦੋਸ਼ ਵਰਤ, ਸ਼੍ਰੀ ਭੁਵਨੇਸ਼ਵਰੀ ਜਯੰਤੀ, ਨਾਰਦ ਉਤਸਵ ਦਰਬਾਰ, ਸ਼੍ਰੀ ਬਦਰੀ ਨਾਥ ਧਾਮ), ਮੁਹੱਰਮ ਮੁਸਲਿਮ)।

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)


Bharat Thapa

Content Editor

Related News