ਰਾਸ਼ੀਫਲ: ਵਪਾਰ ਤੇ ਕੰਮਕਾਰ ਦੀ ਦਸ਼ਾ ਰਹੇਗੀ ਚੰਗੀ

Sunday, Aug 09, 2020 - 03:13 AM (IST)

ਮੇਖ- ਸਿਤਾਰਾ ਸ਼ਾਮ ਤਕ ਅਹਿਤਿਆਤ ਵਾਲਾ, ਕਿਸੇ ਨਾ ਕਿਸੇ ਪ੍ਰਾਬਲਮ ਨਾਲ ਵਾਸਤਾ ਰਹਿ ਸਕਦਾ ਹੈ ਪਰ ਬਾਅਦ ’ਚ ਹਰ ਫਰੰਟ ’ਤੇ ਬਿਹਤਰੀ ਹੋਵੇਗੀ, ਇੱਜ਼ਤਮਾਣ ਦੀ ਪ੍ਰਾਪਤੀ।

ਬ੍ਰਿਖ- ਸਿਤਾਰਾ ਸ਼ਾਮ ਤਕ ਵਪਾਰ ਕਾਰੋਬਾਰ ਦੇ ਕੰਮਾਂ ’ਚ ਲਾਭ ਦੇਣ ਅਤੇ ਜਨਰਲ ਤੌਰ ’ਤੇ ਕਦਮ ਬੜ੍ਹਤ ਵੱਲ ਰੱਖਣ ਵਾਲਾ ਪਰ ਬਾਅਦ ’ਚ ਕੰਪਲੀਕੇਸ਼ਨਜ਼ ਜਾਗਣਗੀਅਾਂ।

ਮਿਥੁਨ- ਸਿਤਾਰਾ ਸ਼ਾਮ ਤਕ ਸਫਲਤਾ ਦੇਣ, ਇੱਜ਼ਤਮਾਣ ਵਧਾਉਣ ਅਤੇ ਹਰ ਫਰੰਟ ’ਤੇ ਬਿਹਤਰੀ ਰੱਖਣ ਵਾਲਾ ਪਰ ਬਾਅਦ ’ਚ ਕਾਰੋਬਾਰੀ ਪ੍ਰੋਗਰਾਮਾਂ ’ਚ ਸਫਲਤਾ ਮਿਲੇਗੀ।

ਕਰਕ- ਜਨਰਲ ਸਿਤਾਰਾ ਮਜ਼ਬੂਤ ਜਿਹੜਾ ਆਪ ਨੂੰ ਹਰ ਪੱਖੋਂ ਹਾਵੀ-ਪ੍ਰਭਾਵੀ-ਵਿਜਈ ਰੱਖੇਗਾ ਧਾਰਮਿਕ ਕੰਮਾਂ ’ਚ ਰੁਚੀ,ਕਥਾ-ਵਾਰਤਾ, ਕੀਰਤਨ-ਸਤਿਸੰਗ ’ਚ ਜੀਅ ਲੱਗੇਗਾ।

ਸਿੰਘ- ਸਿਤਾਰਾ ਸ਼ਾਮ ਤਕ ਪੇਟ ਨੂੰ ਖਰਾਬ ਰੱਖਣ ਵਾਲਾ, ਡਰਾਈਵਿੰਗ ਵੀ ਸੁਚੇਤ ਰਹਿ ਕੇ ਕਰਨੀ ਸਹੀ ਰਹੇਗੀ ਪਰ ਬਾਅਦ ’ਚ ਹਰ ਫਰੰਟ ’ਤੇ ਬਿਹਤਰੀ, ਤੇਜ਼ ਪ੍ਰਭਾਅ ਬਣਿਆ ਰਹੇਗਾ।

ਕੰਨਿਆ- ਸਿਤਾਰਾ ਸ਼ਾਮ ਤਕ ਕਾਰੋਬਾਰੀ ਕੰਮਾਂ ਲਈ ਚੰਗਾ, ਸ਼ੁਭ ਕੰਮਾਂ ’ਚ ਧਿਆਨ ਪਰ ਬਾਅਦ ’ਚ ਸਮਾਂ ਕਮਜ਼ੋਰ ਬਣੇਗਾ, ਮਨ ਵੀ ਅਪਸੈੱਟ ਪ੍ਰੇਸ਼ਾਨ ਰਹੇਗਾ।

ਤੁਲਾ- ਸਿਤਾਰਾ ਸ਼ਾਮ ਤਕ ਠੀਕ ਨਹੀਂ, ਕੋਈ ਨਵਾਂ ਯਤਨ ਜਾਂ ਕਿਸੇ ਨਵੇਂ ਕੰਮ ਲਈ ਪਹਿਲ ਨਾ ਕਰੋ, ਪਰ ਬਾਅਦ ’ਚ ਜਨਰਲ ਹਾਲਾਤ ਸੁਧਰਨਗੇ, ਇੱਜ਼ਤਮਾਣ ਦੀ ਪ੍ਰਾਪਤੀ।

ਬ੍ਰਿਸ਼ਚਕ- ਸ਼ਾਮ ਤਕ ਯਤਨ ਕਰਨ ’ਤੇ ਆਪ ਦੀ ਪਲਾਨਿੰਗ ਕੁਝ ਅੱਗੇ ਵਧੇਗੀ, ਤੇਜ਼ ਪ੍ਰਭਾਵ ਬਣਿਆ ਰਹੇਗਾ ਪਰ ਬਾਅਦ ’ਚ ਕਿਸੇ ਨਾ ਕਿਸੇ ਪੰਗੇ ਦੇ ਜਾਗਣ ਦਾ ਡਰ ਰਹੇਗਾ।

ਧਨ- ਸਿਤਾਰਾ ਜਨਰਲ ਤੌਰ ’ਤੇ ਸਫਲਤਾ ਦੇਣ ਅਤੇ ਬਿਹਤਰੀ ਦੇ ਰਸਤੇ ਖੋਲ੍ਹਣ ਵਾਲਾ, ਕਿਸੇ ਸਕੀਮ ਪ੍ਰੋਗਰਾਮ ’ਚੋਂ ਕੋਈ ਪੇਚੀਦਗੀ ਹਟੇਗੀ, ਸ਼ਤਰੂ ਕਮਜ਼ੋਰ।

ਮਕਰ- ਆਪਣੇ ਕੰਮਕਾਜੀ ਕੰਮਾਂ ਨੂੰ ਨਿਪਟਾਉਣ ਲਈ, ਜਿਹੜੀ ਭੱਜ-ਦੌੜ ਕਰੋਗੇ, ਉਸ ਦੀ ਚੰਗੀ ਰਿਟਰਨ ਮਿਲੇਗੀ, ਮਾਣ ਸਨਮਾਨ ਦੀ ਪ੍ਰਾਪਤੀ ਪਰ ਸੁਭਾਅ ’ਚ ਗੁੱਸਾ ਬਣਿਆ ਰਹੇਗਾ।

ਕੁੰਭ- ਸਿਤਾਰਾ ਸ਼ਾਮ ਤਕ ਆਮਦਨ ਵਾਲਾ, ਕੰਮਕਾਜੀ ਕੋਸ਼ਿਸ਼ਾਂ ਚੰਗਾ ਨਤੀਜਾ ਦੇਣਗੀਅਾਂ ਫਿਰ ਬਾਅਦ ’ਚ ਕੰਮਕਾਜੀ ਕੰਮਾਂ ਲਈ ਸਿਤਾਰਾ ਠੀਕ ਬਣਿਆ ਰਹੇਗਾ।

ਮੀਨ- ਜਿਹੜੇ ਲੋਕ ਆਪਣਾ ਖੁਦ ਦਾ ਕੰਮ ਧੰਦਾ ਕਰਦੇ ਹਨ, ਉਨ੍ਹਾਂ ਨੂੰ ਆਪਣੀ ਕੰਮਕਾਜੀ ਮਿਹਨਤ ਵੀ ਚੰਗਾ ਨਤੀਜਾ ਦੇਵੇਗੀ, ਕਾਰੋਬਾਰੀ ਟੂਰਿੰਗ ਵੀ ਲਾਭਕਾਰੀ ਰਹੇਗੀ।

9 ਅਗਸਤ 2020, ਐਤਵਾਰ ਭਾਦੋਂ ਵਦੀ ਤਿੱਥੀ ਛੱਠ (ਪੂਰਾ ਦਿਨ ਰਾਤ)

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ

ਸੂਰਜ ਕਰਕ ’ਚ

ਚੰਦਰਮਾ ਮੀਨ ’ਚ

ਮੰਗਲ ਮੀਨ ’ਚ

ਬੁੱੱਧ ਕਰਕ ’ਚ

ਗੁਰੂ ਧਨ ’ਚ

ਸ਼ੁੱਕਰ ਿਮਥੁਨ ’ਚ       

ਸ਼ਨੀ ਮਕਰ ’ਚ                                   

ਰਾਹੂ ਮਿਥੁਨ ’ਚ                                                        

ਕੇਤੂ ਧਨ ’ਚ

ਬਿਕ੍ਰਮੀ ਸੰਮਤ 2077, ਸਾਉਣ ਪ੍ਰਵਿਸ਼ਟੇ 25, ਰਾਸ਼ਟਰੀ ਸ਼ਕ ਸੰਮਤ 1942, ਮਿਤੀ 18 (ਸਾਉਣ), ਹਿਜਰੀ ਸਾਲ 1441, ਮਹੀਨਾ ਜਿਲਹਿਜ ਤਰੀਕ 18, ਨਕਸ਼ੱਤਰ :ਰੇਵਤੀ (ਸ਼ਾਮ 7.06 ਤੱਕ) ਅਤੇ ਮਗਰੋਂ ਨਕਸ਼ੱਤਰ ਅਸ਼ਵਨੀ, ਯੋਗ : ਧ੍ਰਿਤੀ (ਸਵੇਰੇ 6.45 ਤਕ) ਅਤੇ ਮਗਰੋਂ ਯੋਗ ਸ਼ੂਲ, ਚੰਦਰਮਾ : ਮੀਨ ਰਾਸ਼ੀ ’ਤੇ (ਸ਼ਾਮ 7.06 ਤਕ) ਅਤੇ ਮਗਰੋਂ ਮੇਖ ਰਾਸ਼ੀ ’ਤੇ ਪ੍ਰਵੇਸ਼ ਕਰੇਗਾ, ਪੰਚਕ ਰਹੇਗੀ,(ਸ਼ਾਮ 7.06 ਤਕ) ਸ਼ਾਮ 7.06 ਤਕ ਜੰਮੇ ਬੱਚੇ ਨੂੰ ਰੇਵਤੀ ਨਕਸ਼ੱਤਰ ਦੀ ਅਤੇ ਮਗਰੋਂ ਅਸ਼ਵਨੀ ਨਕਸ਼ੱਤਰ ਦੀ ਪੂਜਾ ਲੱਗੇਗੀ। ਦਿਸ਼ਾ ਸ਼ੂਲ : ਪੱਛਮ ਅਤੇ ਨੇਰਿਤਿਯ ਦਿਸ਼ਾ ਲਈ, ਰਾਹੂਕਾਲ : ਸ਼ਾਮ ਸਾਢੇ ਚਾਰ ਤੋਂ ਛੇ ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਚੰਦਨ ਛੱਠ ਵਰਤ, ਭਲ ਛੱਠ।

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)


Bharat Thapa

Content Editor

Related News