ਰਾਸ਼ੀਫਲ: ਵਪਾਰ ਤੇ ਕੰਮਕਾਰ ਦੀ ਦਸ਼ਾ ਰਹੇਗੀ ਚੰਗੀ

08/05/2020 3:19:43 AM

ਮੇਖ- ਸਿਤਾਰਾ ਧਨ ਲਾਭ ਲਈ ਚੰਗਾ, ਯਤਨ ਕਰਨ ’ਤੇ ਕੋਈ ਪੈਂਡਿੰਗ ਪਈ ਕਾਰੋਬਾਰੀ ਪ੍ਰਾਬਲਮ ਸਿਰੇ ਚੜ੍ਹ ਸਕਦੀ ਹੈ, ਕਾਰੋਬਾਰੀ ਟੂਰਿੰਗ ਲਾਭਕਾਰੀ ਰਹੇਗੀ।

ਬ੍ਰਿਖ- ਕੋਈ ਸਰਕਾਰੀ ਕੰਮ ਹੱਥ ’ਚ ਲੈਣ ’ਤੇ ਉਤਸ਼ਾਹਜਨਕ ਨਤੀਜਾ ਮਿਲਣ ਦੀ ਆਸ ਪਰ ਕੇਤੂ ਦੀ ਸਥਿਤੀ ਸਿਹਤ, ਖਾਸ ਕਰ ਕੇ ਪੇਟ ਲਈ ਠੀਕ ਨਹੀਂ।

ਮਿਥੁਨ- ਜਨਰਲ ਤੌਰ ’ਤੇ ਕਦਮ ਬੜ੍ਹਤ ਵੱਲ ਆਪ ਆਪਣੇ ਉਤਸ਼ਾਹੀ ਮਨ ਕਰਕੇ ਹਰ ਕੰਮ ਨੂੰ ਹੱਥ ’ਚ ਲੈਣ ਦੀ ਹਿੰਮਤ ਰੱਖੋਗੇ।

ਕਰਕ- ਸਿਤਾਰਾ ਪੇਟ ਲਈ ਕਮਜ਼ੋਰ, ਇਸ ਲਈ ਸੰਭਲ-ਸੰਭਾਲ ਕੇ ਖਾਣਾ-ਪੀਣਾ ਕਰਨਾ ਸਹੀ ਰਹੇਗਾ, ਕਿਸੇ ’ਤੇ ਜ਼ਿਆਦਾ ਭਰੋਸਾ ਕਰਨਾ ਮਹਿੰਗਾ ਪੈ ਸਕਦਾ ਹੈ।

ਸਿੰਘ- ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਸਫਲਤਾ ਸਾਥ ਦੇਵੇਗੀ ਪਰ ਆਪੋਜ਼ਿਟ ਸੈਕਸ ਦੇ ਪ੍ਰਤੀ ਅਟ੍ਰੈਕਟ ਹੁੰਦੇ ਆਪਣੇ ਮਨ ’ਤੇ ਕਾਬੂ ਰੱਖਣਾ ਚਾਹੀਦਾ ਹੈ।

ਕੰਨਿਆ- ਸਿਤਾਰਾ ਕਿਉਂਕਿ ਜਨਰਲ ਤੌਰ ’ਤੇ ਕਮਜ਼ੋਰ ਹੈ, ਇਸ ਲਈ ਪੂਰੀ ਸੰਭਾਲ ਰੱੱਖਣ ਦੇ ਬਾਵਜੂਦ ਵੀ ਕਿਸੇ ਨਾ ਕਿਸੇ ਸਮੱਸਿਆ ਨਾਲ ਵਾਸਤਾ ਬਣਿਆ ਰਹਿਣ ਦੀ ਆਸ ਹੋਵੇਗੀ।

ਤੁਲਾ- ਆਪ ਆਪਣੀ ਭੱਜ-ਦੌੜ ਕਰ ਕੇ ਆਪਣੀ ਪਲਾਨਿੰਗ ਨੂੰ ਕੁਝ ਅੱਗੇ ਵਧਾਉਣ ’ਚ ਸਫਲ ਹੋ ਸਕਦੇ ਹੋ, ਵੇਸੇ ਮਨੋਬਲ-ਪ੍ਰਭਾਵ ਦਬਦਬਾ ਬਣਿਆ ਰਹੇਗਾ।

ਬ੍ਰਿਸ਼ਚਕ- ਪ੍ਰਾਪਰਟੀ ਨਾਲ ਜੁੜੇ ਕਿਸੇ ਕੰਮ ’ਚ ਆਪ ਦਾ ਕਦਮ ਕੁਝ ਅੱਗੇ ਵਧ ਸਕਦਾ ਹੈ, ਵੱਡੇ ਲੋਕਾਂ ਦਾ ਰੁਖ ਸਾਫਟ ਅਤੇ ਹਮਦਰਦਾਨਾ ਬਣਿਆ ਰਹੇਗਾ।

ਧਨ- ਕਾਰੋਬਾਰੀ ਭਾਗੀਦਾਰ ਸਹਿਯੋਗ ਦੇਣਗੇ, ਤਾਲ ਮੇਲ ਰੱਖਣਗੇ ਅਤੇ ਹਰ ਮਾਮਲੇ ’ਤੇ ਆਪ ਨਾਲ ਇਤਫਾਕ ਕਰਨਗੇ ਪਰ ਪੈਰ ਫਿਸਲਣ ਦਾ ਡਰ ਰਹੇਗਾ।

ਮਕਰ- ਸਿਤਾਰਾ ਕਾਰੋਬਾਰ, ਵਪਾਰ ’ਚ ਲਾਭ ਦੇਣ ਅਤੇ ਬਿਹਤਰੀ ਦੇ ਰਸਤੇ ਖੋਲ੍ਹਣ ਵਾਲਾ, ਸ਼ਤਰੂ ਆਪ ਅੱਗੇ ਠਹਿਰ ਨਾ ਸਕਣਗੇ ਪਰ ਸੁਭਾਅ ’ਚ ਗੱੁਸਾ ਬਣਿਆ ਰਹੇਗਾ।

ਕੁੰਭ- ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਜਿਸ ਕੰਮ ਲਈ ਮਨ ਬਣਾਓਗੇ, ਉਸ ’ਚ ਕੁਝ ਨਾ ਕੁਝ ਬਿਹਤਰੀ ਹੋਵੇਗੀ ਪਰ ਗਲੇ ’ਚ ਖਰਾਬੀ ਦਾ ਡਰ ਰਹੇਗਾ।

ਮੀਨ- ਸਿਤਾਰਾ ਹਾਨੀ ਪਰੇਸ਼ਾਨੀ ਦੇਣ, ਖਰਚਿਆਂ ਨੂੰ ਵਧਾਉਣ ਅਤੇ ਮਨ ਨੂੰ ਅਸ਼ਾਂਤ, ਡਿਸਟਰਬ ਅਤੇ ਅਪਸੈੱਟ ਰੱਖਣ ਵਾਲਾ, ਅਰਥ ਦਸ਼ਾ ਤੰਗ ਰਹੇਗੀ, ਲੈਣ-ਦੇਣ ਦੇ ਕੰਮਾਂ ’ਚ ਸਾਵਧਾਨੀ ਵਰਤੋ।

5 ਅਗਸਤ 2020, ਬੁੱਧਵਾਰ ਭਾਦੋਂ ਵਦੀ ਤਿੱਥੀ ਦੂਜ (ਰਾਤ 10.51) ਅਤੇ ਮਗਰੋਂ ਤਿੱਥੀ ਤੀਜ।

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ

ਸੂਰਜ ਕਰਕ ’ਚ

ਚੰਦਰਮਾ ਕੁੰਭ ’ਚ

ਮੰਗਲ ਮੀਨ ’ਚ

ਬੁੱੱਧ ਕਰਕ ’ਚ

ਗੁਰੂ ਧਨ ’ਚ

ਸ਼ੁੱਕਰ ਿਮਥੁਨ ’ਚ       

ਸ਼ਨੀ ਮਕਰ ’ਚ                                   

ਰਾਹੂ ਮਿਥੁਨ ’ਚ                                                        

ਕੇਤੂ ਧਨ ’ਚ

ਬਿਕ੍ਰਮੀ ਸੰਮਤ 2077, ਸਾਉਣ ਪ੍ਰਵਿਸ਼ਟੇ 21, ਰਾਸ਼ਟਰੀ ਸ਼ਕ ਸੰਮਤ 1942, ਮਿਤੀ 14 (ਸਾਉਣ), ਹਿਜਰੀ ਸਾਲ 1441, ਮਹੀਨਾ ਜਿਲਹਿਜ ਤਰੀਕ 14, ਨਕਸ਼ੱਤਰ : ਧਨਿਸ਼ਠਾ (ਸਵੇਰੇ9.30 ਤੱਕ) ਅਤੇ ਮਗਰੋਂ ਨਕਸ਼ੱਤਰ ਸ਼ਤਭਿਖਾ, ਯੋਗ : ਸ਼ੋਭਨ (5 ਅਗਸਤ ਦਿਨ ਰਾਤ ਅਤੇ ਅਗਲੇ ਦਿਨ (6 ਅਗਸਤ) ਸਵੇਰੇ 5.07 ਤਕ)। ਚੰਦਰਮਾ : ਕੁੰਭ ਰਾਸ਼ੀ ’ਤੇ (ਪੂਰਾ ਦਿਨ ਰਾਤ), ਪੰਚਕ ਲੱਗੀ ਰਹੇਗੀ (ਪੂਰਾ ਦਿਨ ਰਾਤ)। ਦਿਸ਼ਾ ਸ਼ੂਲ : ਉੱਤਰ ਅਤੇ ਵਾਯਿਵਯ ਦਿਸ਼ਾ ਲਈ, ਰਾਹੂਕਾਲ : ਬਾਅਦ ਦੁਪਹਿਰ ਤਿੰਨ ਤੋਂ ਸਾਢੇ ਚਾਰ ਵਜੇ ਤਕ।

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)


Bharat Thapa

Content Editor

Related News