ਰਾਸ਼ੀਫਲ: ਜਨਰਲ ਸਿਤਾਰਾ ਬਿਹਤਰ, ਯਤਨ ਕਰਨ ''ਤੇ ਬਣਨਗੇ ਕੰਮ
Friday, Jul 31, 2020 - 03:18 AM (IST)

ਮੇਖ- ਜਨਰਲ ਤੌਰ ’ਤੇ ਸਟ੍ਰਾਂਗ ਸਿਤਾਰਾ ਆਪ ਨੂੰ ਹਰ ਪੱਖੋਂ ਹਾਵੀ-ਪ੍ਰਭਾਵੀ-ਵਿਜਈ ਰੱਖੇਗਾ, ਮਨੋਬਲ-ਦਬਦਬਾ ਬਣਿਆ ਰਹੇਗਾ, ਸਿਹਤ ਵੀ ਬਿਹਤਰ ਬਣੇਗੀ, ਚੁਸਤੀ ਵਧੇਗੀ।
ਬ੍ਰਿਖ- ਸਿਹਤ ਦੇ ਮਾਮਲੇ ’ਚ ਸੁਚੇਤ ਰਹਿਣਾ ਸਹੀ ਰਹੇਗਾ, ਲਿਖਣ-ਪੜ੍ਹਨ ਦਾ ਕੋਈ ਕੰਮ ਵੀ ਜਲਦਬਾਜ਼ੀ ’ਚ ਫਾਈਨਲ ਨਹੀਂ ਕਰਨਾ ਚਾਹੀਦਾ, ਸਫਰ ਟਾਲ ਦਿਓ।
ਮਿਥੁਨ- ਵਪਾਰਕ ਅਤੇ ਕੰਮਕਾਜੀ ਕੰਮਾਂ ਦੀ ਦਸ਼ਾ ਚੰਗੀ, ਕੋਸ਼ਿਸ਼ਾਂ, ਇਰਾਦਿਅਾਂ ’ਚ ਸਫਲਤਾ ਮਿਲੇਗੀ, ਦੋਨੋਂ ਪਤੀ-ਪਤਨੀ ਇਕ ਦੂਜੇ ਪ੍ਰਤੀ ਸਾਫਟ, ਕੰਸੀਡ੍ਰੇਟ ਰਹਿਣਗੇ।
ਕਰਕ- ਦੁਸ਼ਮਣਾਂ ਨਾਲ ਨੇੜਤਾ ਪਰੇਸ਼ਾਨੀਅਾਂ ਵਧਾ ਸਕਦੀ ਹੈ, ਇਸ ਲਈ ਉਨ੍ਹਾਂ ਤੋਂ ਫਾਸਲਾ ਰੱਖਣਾ ਸਹੀ ਰਹੇਗਾ ਪਰ ਜਨਰਲ ਹਾਲਾਤ ਠੀਕ-ਠਾਕ ਬਣੇ ਰਹਿਣਗੇ।
ਸਿੰਘ- ਸੰਤਾਨ ਸਾਥ ਦੇੇਵੇਗੀ, ਤਾਲਮੇਲ ਰੱਖੇਗੀ, ਸੁਪਰੋਟ ਕਰੇਗੀ ਅਤੇ ਆਪ ਦੀ ਕਿਸੇ ਪ੍ਰਾਬਲਮ ਨੂੰ ਸੈਟਲ ਕਰਨ ’ਚ ਮਦਦਗਾਰ ਹੋਵੇਗੀ, ਧਾਰਮਿਕ ਕੰਮਾਂ ’ਚ ਧਿਆਨ।
ਕੰਨਿਆ- ਵਕੋਰਟ-ਕਚਹਿਰੀ ’ਚ ਜਾਣ ’ਤੇ ਆਪ ਦੇ ਪੱਖ ਦੀ ਬਿਹਤਰ ਸੁਣਵਾਈ ਹੋਵੇਗੀ, ਵੱਡੇ ਲੋਕ ਮਿਹਰਬਾਨ ਰਹਿਣਗੇ ਅਤੇ ਆਪ ਦੀ ਗੱਲ ਧਿਆਨ ਨਾਲ ਸੁਣਨਗੇ।
ਤੁਲਾ- ਮਿੱਤਰਾਂ, ਸੱਜਣ, ਸਾਥੀਅਾਂ ਨਾਲ ਸਹਿਯੋਗ ਅਤੇ ਤਾਲਮੇਲ ਰਹੇਗਾ, ਸ਼ਤਰੂ ਕਮਜ਼ੋਰ ਰਹਿਣਗੇ, ਕੰਮਕਾਜੀ ਕੰਮਾਂ ਲਈ ਸਿਤਾਰਾ ਚੰਗਾ, ਮਾਣ-ਸਨਮਾਨ ਦੀ ਪ੍ਰਾਪਤੀ।
ਬ੍ਰਿਸ਼ਚਕ- ਟੀਚਿੰਗ ਮੈਡੀਸਨ, ਪ੍ਰਕਾਸ਼ਨ, ਕੰਸਲਟੈਂਸੀ ਦੇ ਕੰਮ ਧੰਦੇ ਨਾਲ ਜੁੜੇ ਲੋਕਾਂ ਨੂੰ ਆਪਣੇ ਕੰਮਾਂ ’ਚ ਚੰਗਾ ਲਾਭ ਮਿਲੇਗਾ, ਇੱਜ਼ਤ ਵਧੇਗੀ।
ਧਨ- ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਜਿਸ ਕੰਮ ਲਈ ਸੋਚੋਗੇ ਜਾਂ ਮਨ ਬਣਾਓਗੇ ਉਸ ’ਚ ਸਫਲਤਾ ਮਿਲੇਗੀ ਪਰ ਮਨ ਕੁਝ ਟੈਂਸ ਅਪਸੈੱਟ ਜਿਹਾ ਰਹੇਗਾ।
ਮਕਰ- ਸਿਤਾਰਾ ਉਲਝਣਾਂ-ਝਗੜਿਆਂ ਵਾਲਾ, ਇਸ ਲਈ ਹਰ ਸਮੇਂ ਕੋਈ ਨਾ ਕੋਈ ਪੰਗਾ ਤਿਆਰ ਮਿਲਿਆ ਕਰੇਗਾ, ਕੋਈ ਵੀ ਨਵਾਂ ਕੰਮ ਜਾਂ ਯਤਨ ਹੱਥ ’ਚ ਨਹੀਂ ਲੈਣਾ ਚਾਹੀਦਾ।
ਕੁੰਭ- ਸਿਤਾਰਾ ਧਨ ਲਾਭ ਲਈ ਚੰਗਾ, ਕਾਰੋਬਾਰੀ ਟੂਰਿੰਗ ਵੀ ਲਾਭਕਾਰੀ ਰਹੇਗੀ, ਕਿਸੇ ਉਲਝੇ ਰੁਕੇ ਕੰਮ ਨੂੰ ਹੱਥ ’ਚ ਲੈਣ ਲਈ ਸਮਾਂ ਚੰਗਾ।
ਮੀਨ- ਰਾਜਕੀ ਕੰਮਾਂ ’ਚ ਸਫਲਤਾ ਮਿਲੇਗੀ, ਅਫਸਰ ਆਪ ਦੇ ਕਿਸੇ ਕੰਮ ਨੂੰ ਸੰਵਾਰਨ ’ਚ ਆਪਣਾ ਪੂਰਾ ਸਹਿਯੋਗ ਦੇਣਗੇ, ਵਿਰੋਧੀ ਚਾਹ ਕੇ ਵੀ ਆਪ ਦਾ ਕੁਝ ਵਿਗਾੜ ਨਾ ਸਕਣਗੇ।
31 ਜੁਲਾਈ 2020, ਸ਼ੁੱਕਰਵਾਰ ਸਾਉਣ ਸੁਦੀ ਤਿਥੀ ਦੁਆਦਸ਼ੀ (ਰਾਤ 10.43 ਤਕ) ਅਤੇ ਮਗਰੋਂ ਤਿਥੀ ਤਰੋਦਸ਼ੀ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਕਰਕ ’ਚ
ਚੰਦਰਮਾ ਬ੍ਰਿਸ਼ਚਕ ’ਚ
ਮੰਗਲ ਮੀਨ ’ਚ
ਬੁੱੱਧ ਿਮਥੁਨ ’ਚ
ਗੁਰੂ ਧਨ ’ਚ
ਸ਼ੁੱਕਰ ਬ੍ਰਿਖ ’ਚਸ਼ਨੀ ਮਕਰ ’ਚ
ਰਾਹੂ ਮਿਥੁਨ ’ਚ
ਕੇਤੂ ਧਨ ’ਚ
ਬਿਕ੍ਰਮੀ ਸੰਮਤ 2077, ਸਾਉਣ ਪ੍ਰਵਿਸ਼ਟੇ 16, ਰਾਸ਼ਟਰੀ ਸ਼ਕ ਸੰਮਤ 1942, ਮਿਤੀ 9 (ਸਾਉਣ) ਹਿਜਰੀ ਸਾਲ 1441, ਮਹੀਨਾ ਜਿਲਹਿਜ ਤਰੀਕ 97, ਨਕਸ਼ੱਤਰ : ਜੇਸ਼ਠਾ (ਸਵੇਰੇ 7.05 ਤੱਕ) ਅਤੇ ਮਗਰੋਂ ਨਕਸ਼ੱਤਰ ਮੂਲਾ। ਯੋਗ :ਏਂਦਰ (ਪੂਰਵ ਦੁਪਹਿਰ 11.12 ਤੱਕ) ਅਤੇ ਮਗਰੋਂ ਯੋਗ ਵੈਧ੍ਰਿਤੀ। ਚੰਦਰਮਾ : ਬ੍ਰਿਸ਼ਚਕ ਰਾਸ਼ੀ ’ਤੇ (ਸਵੇਰੇ 7.05 ਤਕ) ਅਤੇ ਮਗਰੋਂ ਧਨ ਰਾਸ਼ੀ ’ਤੇ ਪ੍ਰਵੇਸ਼ ਕਰੇਗਾ, ਸਵੇਰੇ 7.05 ਤਕ ਜੰਮੇ ਬੱਚੇ ਨੂੰ ਜੇਸ਼ਠਾ ਨਕਸ਼ੱਤਰ ਦੀ ਅਤੇ ਮਗਰੋਂ ਮੂਲਾ ਨਕਸ਼ੱਤਰ ਦੀ ਪੂਜਾ ਲੱਗੇਗੀ। ਦਿਸ਼ਾ ਸ਼ੂਲ : ਪੱਛਮ ਅਤੇ ਨੇਰਿਤਿਯ ਦਿਸ਼ਾ ਲਈ, ਰਾਹੂਕਾਲ : ਸਵੇਰੇ ਸਾਢੇ ਦਸ ਤੋਂ ਦੁਪਹਿਰ 12 ਵਜੇ ਤਕ। ਪੁਰਬ, ਦਿਵਸ ਤੇ ਤਿਉਹਾਰ : ਪਵਿਤਰਤਾ ਇਕਾਦਸ਼ੀ ਵਰਤ। ਪੁਰਬ, ਦਿਵਸ ਅਤੇ ਤਿਉਹਾਰ : ਸ਼ਹੀਦ ਊਧਮ ਸਿੰਘ ਸ਼ਹੀਦੀ ਦਿਵਸ, ਸ਼ੋਪੀਆਂ ਯਾਤਰਾ (ਜੰਮੂ-ਕਸ਼ਮੀਰ)
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)