ਵਰਤ ਦੌਰਾਨ ਸਰੀਰ 'ਚ ਹੋ ਰਹੀ ਹੈ 'ਕਮਜ਼ੋਰੀ', ਤਾਂ ਖਾਓ ਸਟ੍ਰਾਬੇਰੀ ਸਣੇ ਇਹ ਫਲ

03/25/2023 5:40:19 PM

ਨਵੀਂ ਦਿੱਲੀ- ਨਰਾਤਿਆਂ ਦੇ ਵਰਤ ਚੱਲ ਰਹੇ ਹਨ। ਇਸ ਦੌਰਾਨ ਮਾਂ ਦੁਰਗਾ ਨੂੰ ਖੁਸ਼ ਕਰਨ ਲਈ ਭਗਤ ਨੌ ਦਿਨਾਂ ਤੱਕ ਵਰਤ ਰੱਖਦੇ ਹਨ। ਵਰਤ ਰੱਖਣ ਨਾਲ ਸਰੀਰ ਦਾ ਭਾਰ ਬਹੁਤ ਘੱਟ ਹੁੰਦਾ ਹੈ। ਇਸ ਦੇ ਨਾਲ ਹੀ ਲੋਕ ਭਾਰ ਘੱਟ ਕਰਨ ਲਈ ਵੀ ਵਰਤ ਕਰਦੇ ਹਨ। ਅਜਿਹੇ 'ਚ ਜੇਕਰ ਤੁਸੀਂ ਵੀ ਭਾਰ ਘੱਟ ਕਰਨ ਲਈ ਵਰਤ ਰੱਖ ਰਹੇ ਹੋ ਤਾਂ ਹੈਵੀ ਖਾਣ ਤੋਂ ਪਰਹੇਜ਼ ਕਰੋ। ਹੈਵੀ ਖਾਣਾ ਖਾਣ ਦੀ ਬਜਾਏ ਤੁਸੀਂ ਕੁਝ ਫਲ ਆਪਣੀ ਨਰਾਤਿਆਂ ਦੀ ਖੁਰਾਕ 'ਚ ਸ਼ਾਮਲ ਕਰ ਸਕਦੇ ਹੋ। ਇਨ੍ਹਾਂ 'ਚ ਕੈਲੋਰੀ ਵੀ ਘੱਟ ਹੁੰਦੀ ਹੈ ਜੋ ਭਾਰ ਘਟਾਉਣ 'ਚ ਸਹਾਇਤਾ ਕਰਦੀ ਹੈ। ਇਸ ਦਾ ਸੇਵਨ ਕਰਕੇ ਸਰੀਰ 'ਚ ਐਨਰਜੀ ਵੀ ਰਹਿੰਦੀ ਹੈ। ਤਾਂ ਆਓ ਤੁਹਾਨੂੰ ਦੱਸਦੇ ਹਾਂ ਅਜਿਹੇ ਫਲ ਜਿਨ੍ਹਾਂ ਦਾ ਤੁਸੀਂ ਸੇਵਨ ਕਰ ਸਕਦੇ ਹੋ। 

ਇਹ ਵੀ ਪੜ੍ਹੋ-Hurun Rich List : ਇੰਨੀ ਅਮੀਰ ਹੋ ਗਈ ਬਿਗ ਬੁਲ ਰਾਕੇਸ਼ ਝੁਨਝੁਨਵਾਲਾ ਦੀ ਪਤਨੀ, ਕਈ ਅਰਬਪਤੀ ਛੱਡੇ ਪਿੱਛੇ
ਸਟ੍ਰਾਬੇਰੀ
ਸਟ੍ਰਾਬੇਰੀ ਦਾ ਸੇਵਨ ਕਰਕੇ ਤੁਸੀਂ ਫਿੱਟ ਰਹਿ ਸਕਦੇ ਹੋ। ਇਸ 'ਚ ਕੈਲੋਰੀ ਵੀ ਘੱਟ ਮਾਤਰਾ 'ਚ ਪਾਈ ਜਾਂਦੀ ਹੈ। ਇਸ ਦੇ ਨਾਲ ਹੀ ਇਸ 'ਚ ਫਾਈਬਰ ਕਾਫ਼ੀ ਚੰਗੀ ਮਾਤਰਾ 'ਚ ਪਾਇਆ ਜਾਂਦਾ ਹੈ ਜੋ ਭੁੱਖ ਕੰਟਰੋਲ ਕਰਨ 'ਚ ਸਹਾਇਆ ਕਰਦਾ ਹੈ। ਰੋਜ਼ ਦਿਨ 'ਚ ਤੁਸੀਂ 5-6 ਸਟ੍ਰਾਬੇਰੀ ਦਾ ਸੇਵਨ ਕਰ ਸਕਦੇ ਹੋ। ਇਹ ਤੁਹਾਡੇ ਸਰੀਰ 'ਚ ਐਨਰਜੀ ਬਣਾਏ ਰੱਖਣ 'ਚ ਮਦਦ ਕਰੇਗੀ। 

PunjabKesari
ਐਵੋਕਾਡੋ
ਐਵੋਕਾਡੋ ਨੂੰ ਵੀ ਤੁਸੀਂ ਆਪਣੀ ਨਰਾਤਿਆਂ ਦੀ ਖੁਰਾਕ 'ਚ ਸ਼ਾਮਲ ਕਰ ਸਕਦੇ ਹੋ। ਇਸ 'ਚ ਫਾਈਬਰ ਅਤੇ ਪ੍ਰੋਟੀਨ ਕਾਫ਼ੀ ਚੰਗੀ ਮਾਤਰਾ 'ਚ ਪਾਇਆ ਜਾਂਦਾ ਹੈ। ਇਹ ਤੁਹਾਡੇ ਸਰੀਰ ਨੂੰ ਐਨਰਜੀ ਦੇਣ 'ਚ ਮਦਦ ਕਰੇਗਾ। ਇਸ ਤੋਂ ਇਲਾਵਾ ਐਵੋਕਾਡੋ ਖਾਣ ਨਾਲ ਸਰੀਰ ਦੀਆਂ ਹੋਰ ਵੀ ਸਮੱਸਿਆਵਾਂ ਦੂਰ ਹੋਣਗੀਆਂ। 

ਇਹ ਵੀ ਪੜ੍ਹੋ-ਵੋਟਰ ID ਕਾਰਡ ਨਾਲ ਆਧਾਰ ਲਿੰਕ ਕਰਨ ਦਾ ਇੱਕ ਹੋਰ ਮੌਕਾ, ਕੇਂਦਰ ਨੇ ਵਧਾਈ ਸਮਾਂ ਸੀਮਾ
ਤਰਬੂਜ
ਨਰਾਤਿਆਂ ਦੇ ਵਰਤ ਦੌਰਾਨ ਤੁਸੀਂ ਤਰਬੂਜ ਦਾ ਸੇਵਨ ਕਰ ਸਕਦੇ ਹੋ। ਇਸ 'ਚ ਕੈਲੋਰੀ ਘੱਟ ਮਾਤਰਾ 'ਚ ਪਾਈ ਜਾਂਦੀ ਹੈ। ਤਰਬੂਜ ਦਾ ਸੇਵਨ ਕਰਨ ਨਾਲ ਤੁਹਾਡੇ ਸਰੀਰ ਨੂੰ ਐਨਰਜੀ ਵੀ ਮਿਲਦੀ ਹੈ ਅਤੇ ਜੇਕਰ ਤੁਸੀਂ ਵਰਤ ਦੇ ਦੌਰਾਨ ਭਾਰ ਕੰਟਰੋਲ ਰੱਖਣਾ ਚਾਹੁੰਦੇ ਹੋ ਤਾਂ ਇਸ ਦਾ ਸੇਵਨ ਕਰ ਸਕਦੇ ਹੋ। ਇਸ 'ਚ ਮੌਜੂਦ ਫਾਈਬਰ ਅਤੇ ਪਾਣੀ ਸਰੀਰ ਨੂੰ ਹਾਈਡ੍ਰੇਟ ਰੱਖਣ ਦੇ ਨਾਲ-ਨਾਲ ਭੁੱਖ ਕੰਟਰੋਲ ਰੱਖਣ 'ਚ ਵੀ ਮਦਦ ਕਰਦਾ ਹੈ।

PunjabKesari
ਕੀਵੀ
ਕੀਵੀ ਵੀ ਵਰਤ 'ਚ ਤੁਹਾਡੇ ਸਰੀਰ ਨੂੰ ਐਨਰਜੀ ਦੇਣ 'ਚ ਮਦਦ ਕਰੇਗਾ। ਇਸ 'ਚ ਮੌਜੂਦ ਵਿਟਾਮਿਨ-ਸੀ ਸਰੀਰ ਨੂੰ ਹੈਲਦੀ ਰੱਖਣ 'ਚ ਮਦਦ ਕਰੇਗਾ। ਇਸ ਤੋਂ ਇਲਾਵਾ ਇਸ 'ਚ ਵੀ ਕੈਲੋਰੀ ਘੱਟ ਅਤੇ ਫਾਈਬਰ ਜ਼ਿਆਦਾ ਪਾਇਆ ਜਾਂਦਾ ਹੈ ਜੋ ਭਾਰ ਅਤੇ ਭੁੱਖ ਨੂੰ ਕੰਟਰੋਲ ਕਰਨ 'ਚ ਸਹਾਇਤਾ ਕਰਦੀ ਹੈ। 

ਇਹ ਵੀ ਪੜ੍ਹੋ-ਕਿਵੇਂ ਸ਼ੁਰੂ ਹੋਇਆ ਕੈਡਬਰੀ ਚਾਕਲੇਟ ਦਾ ਸਫ਼ਰ, ਜਾਣੋ ਇਸ ਦੀ ਸਫ਼ਲਤਾ ਦੀ ਕਹਾਣੀ
ਬਲੂਬੇਰੀ
ਬਲੂਬੇਰੀ ਦਾ ਸੇਵਨ ਤੁਸੀਂ ਸਰੀਰ ਨੂੰ ਊਰਜਾਵਾਨ ਰੱਖਣ ਲਈ ਕਰ ਸਕਦੇ ਹੋ। ਇਹ ਐਂਟੀ-ਆਕਸੀਡੈਂਟਸ ਦਾ ਬਹੁਤ ਚੰਗਾ ਸਰੋਤ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ ਇਸ 'ਚ ਕੈਲੋਰੀ ਅਤੇ ਕਾਰਬਸ ਘੱਟ ਮਾਤਰਾ 'ਚ ਮੌਜੂਦ ਹੁੰਦੇ ਹਨ। ਬਲੂਬੇਰੀ 'ਚ ਫੈਟ ਵੀ ਘੱਟ ਪਾਈ ਜਾਂਦੀ ਹੈ। ਵਰਤ 'ਚ ਇਸ ਦਾ ਸੇਵਨ ਕਰਨ ਨਾਲ ਤੁਹਾਡਾ ਭਾਰ ਕੰਟਰੋਲ ਰਹੇਗਾ। ਇਸ ਤੋਂ ਇਲਾਵਾ ਵਰਤ 'ਚ ਸਰੀਰ ਨੂੰ ਊਰਜਾਵਾਨ ਬਣਾਉਣ ਲਈ ਤੁਸੀਂ ਇਸ ਦਾ ਸੇਵਨ ਕਰ ਸਕਦੇ ਹੋ। 

PunjabKesari

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ। 

 


Aarti dhillon

Content Editor

Related News