ਘਰੇਲੂ ਨੁਸਖਿਆਂ ਦੁਆਰਾ ਕਰੋ ਇਨ੍ਹਾਂ ਬੀਮਾਰੀਆਂ ਦਾ ਇਲਾਜ

05/25/2017 1:55:59 PM


ਨਵੀਂ ਦਿੱਲੀ— ਦਾਦੀ ਮਾਂ ਦੇ ਘਰੇਲੂ ਨੁਸਖੇ ਬਹੁਤ ਕੰਮ ਦੇ ਹੁੰਦੇ ਹਨ। ਅੱਜ-ਕਲ੍ਹ ਅਸੀਂ ਜ਼ਿਆਦਾਤਰ ਐਲੋਪੈਥਿਕ ਦਵਾਈਆਂ ਦੀ ਵਰਤੋਂ ਕਰਦੇ ਹਾਂ ਪਰ ਤੁਹਾਨੂੰ ਇਹ ਜਾਣ ਕ ਖੁਸ਼ੀ ਹੋਵੇਗੀ ਕਿ ਅਜਿਹੀਆਂ ਬਹੁਤ ਸਾਰੀਆਂ ਛੋਟੀਆਂ-ਛੋਟੀਆਂ ਬੀਮਾਰੀਆਂ ਹਨ ਜਿਨ੍ਹਾਂ ਦੀ ਇਲਾਜ ਤੁਸੀਂ ਘਰ 'ਚ ਮੌਜੂਦ ਚੀਜ਼ਾਂ ਨਾਲ ਆਸਾਨੀ ਨਾਲ ਕਰ ਸਕਦੇ ਹੋ। ਅੱਜ ਅਸੀਂ ਤੁਹਾਨੂੰ ਅਜਿਹੇ ਹੀ ਕੁਝ ਨੁਸਖੇ ਦੱਸ ਰਹੇ ਹਾਂ।
1. ਖੰਘ
ਜੇ ਤੁਹਾਡੀ ਖੰਘ ਠੀਕ ਨਹੀਂ ਹੋ ਰਹੀ ਤਾਂ ਤੁਸੀਂ ਵੰਸ਼ਲੋਸ਼ਨ ਪੀਸ ਕੇ ਸ਼ਹਿਦ ਨਾਲ ਚੱਟੋ। ਇਸ ਨਾਲ ਕੁਝ ਹੀ ਦਿਨਾਂ 'ਚ ਖੰਘ ਠੀਕ ਹੋ ਜਾਵੇਗੀ।
2. ਪਸਲੀ ਦਾ ਦਰਦ
ਅੱਕ ਦੇ ਦੁੱਧ 'ਚ ਕਾਲੇ ਤਿਲ ਪੀਸ ਕੇ ਇਸ ਦਾ ਲੇਪ ਲਗਾਉਣ ਨਾਲ ਪਸਲੀ ਦਾ ਦਰਦ ਦੂਰ ਹੁੰਦਾ ਹੈ। 
3. ਬਦਹਜ਼ਮੀ
ਕੈਥੇ ਦੇ ਗੁਦੇ 'ਚ ਥੋੜ੍ਹੀ ਸੋਂਠ, ਕਾਲੀ ਮਿਰਚ, ਪਿੱਪਲ ਦਾ ਚੂਰਨ, ਸ਼ਹਿਦ ਅਤੇ ਚੀਨੀ ਨਾਲ ਮਿਲਾ ਕੇ ਖਾਣ ਨਾਲ ਬਦਹਜ਼ਮੀ ਦੂਰ ਹੁੰਦੀ ਹੈ।
4. ਚੇਚਕ
ਜਿਹੜੇ ਬੱਚਿਆਂ ਦੇ ਚੇਚਕ ਨਿਕਲ ਆਉਂਦੀ ਹੈ ਉਨ੍ਹਾਂ ਦੇ ਸਰੀਰ ਤੋਂ ਬਹੁਤ ਦਿਨਾਂ ਤੱਕ ਵੀ ਗਰਮੀ ਨਹੀਂ ਜਾਂਦੀ। ਇਸ ਅਵਸਥਾ 'ਚ ਉਨ੍ਹਾਂ ਨੂੰ ਗੂਲਰ ਦੇ ਰਸ 'ਚ ਮਿਸ਼ਰੀ ਮਿਲਾ ਕੇ ਪਿਲਾਉਣ ਨਾਲ ਆਰਾਮ ਮਿਲਦਾ ਹੈ।
5. ਹੈਜਾ
ਵੇਲ, ਸੋਂਠ, ਜਾਇਫਲ ਦਾ ਕਾੜਾ ਬਣਾ ਕੇ ਪੀਣ ਨਾਲ ਹੈਜਾ ਦੂਰ ਹੁੰਦਾ ਹੈ।
6. ਮੋਚ
ਮੋਚ ਆਉਣ 'ਤੇ ਨਾਰੀਅਲ ਦੀ ਗਿਰੀ ਨੂੰ ਬਾਰੀਕ ਪੀਸ ਕੇ ਉਸ 'ਚ ਚੌਥਾਈ ਭਾਗ ਹਲਦੀ ਦਾ ਚੂਰਨ ਮਿਲਾ ਕੇ ਪੋਟਲੀ 'ਚ ਬੰਨ ਕੇ ਅੱਗ 'ਤੇ ਗਰਮ ਕਰ ਕੇ ਮੋਚ ਵਾਲੇ ਹਿੱਸੇ ਨੂੰ ਸੇਕੋ। ਤੁਰੰਤ ਰਾਹਤ ਮਿਲੇਗੀ।
7. ਹੱਥ-ਪੈਰ ਦੀ ਸੋਜ
ਜੇ ਡਿੱਗਣ ਕਾਰਨ ਜਾਂ ਮੋਚ ਕਾਰਨ ਬੱਚੇ ਦੇ ਹੱਥ-ਪੈਰ ਸੁੱਜ ਗਏ ਹਨ ਤਾਂ ਇਸ ਲਈ ਉਬਲੇ ਹੋਏ ਬਥੂਏ ਦਾ ਤਿੰਨ-ਚਾਰ ਵਾਰੀ ਲੇਪ ਲਗਾਓ।
8. ਜਲ ਜਾਣ 'ਤੇ
ਜਲੇ ਹੋਏ ਭਾਗ 'ਤੇ ਤੁਰੰਤ ਸ਼ਹਿਦ ਲਗਾਉਣ ਨਾਲ ਛਾਲਾ ਨਹੀਂ ਪੈਂਦਾ। 
9. ਬੁੱਲ੍ਹ ਫੱਟ ਜਾਣ 'ਤੇ
ਜੇ ਤੁਹਾਡੇ ਬੁੱਲ੍ਹ ਫੱਟ ਰਹੇ ਹੋਣ ਤਾਂ ਤੁਸੀਂ ਆਪਣੀ ਧੁੰਨੀ 'ਚ ਸਰੋਂ ਦਾ ਤੇਲ ਲਗਾਓ। ਇਸ ਨਾਲ ਬੁੱਲ੍ਹ ਨਹੀਂ ਫੱਟਣਗੇ ਅਤੇ ਜੇ ਫੱਟੇ ਹੋਏ ਹਨ ਤਾਂ ਠੀਕ ਹੋ ਜਾਣਗੇ।
10. ਸੱਟ ਲਗ ਜਾਣ 'ਤੇ
ਸੱਟ ਲੱਗਣ 'ਤੇ ਸੱਟ ਵਾਲੀ ਜਗ੍ਹਾ 'ਤੇ ਤਾਰਪੀਨ ਦੇ ਤੇਲ ਦਾ ਫਾਹਾ ਰੱਖਣ ਨਾਲ ਆਰਾਮ ਮਿਲਦਾ ਹੈ।
11. ਦੰਦ ਦਰਦ ਹੋਣ 'ਤੇ
ਦੰਦ ਦਰਦ ਹੋਣ 'ਤੇ ਪਾਣੀ 'ਚ ਮੈਥੀ ਉਬਾਲ ਕੇ ਉਸ ਦੀ ਕੁਰਲੀ ਕਰੋ।
12. ਕੰਨ ਦਰਦ 'ਚ
ਕੰਨ 'ਚ ਦਰਦ ਹੋਣ 'ਤੇ ਗੁਲਾਬ ਜਲ ਦੇ ਅਸਲੀ ਪਰਫਊਮ ਦੀਆਂ ਇਕ-ਦੋ ਬੂੰਦਾਂ ਕੰਨ 'ਚ ਪਾਓ। ਦਰਦ ਦੂਰ ਹੋ ਜਾਵੇਗਾ। ਸੁਦਰਸ਼ਨ ਦੇ ਪੱਤਿਆਂ ਦਾ ਰਸ ਕੋਸਾ ਕਰ ਕੇ ਕੰਨ 'ਚ ਪਾਉਣ ਨਾਲ ਕੰਨ ਦਰਦ ਤੋਂ ਰਾਹਤ ਮਿਲਦੀ ਹੈ।
13. ਜੁਕਾਮ
ਜੁਕਾਮ ਹੋਣ 'ਤੇ ਲੌਂਗ ਦਾ ਤੇਲ ਸੁੰਘਣ ਨਾਲ ਆਰਾਮ ਮਿਲਦਾ ਹੈ।
14. ਕਬਜ਼
ਸੁੱਕੇ ਨਿੰਬੂ ਨੂੰ ਜਲਾ ਕੇ ਉਬਾਲ ਕੇ ਪੀਣ ਨਾਲ ਕਬਜ਼ ਦੂਰ ਹੁੰਦੀ ਹੈ।
15. ਮਲੇਰੀਆ
ਮਲੇਰੀਆ ਦੇ ਬੁਖਾਰ 'ਚ ਮਿੱਠਾ ਨਿੰਹਬੂ ਖਾਣ ਨਾਲ ਆਰਾਮ ਮਿਲਦਾ ਹੈ।
16. ਛੋਟੇ ਬੱਚੇ ਲਈ
ਨਵਜੰਮੇ ਬੱਚੇ ਦਾ ਕੰਨ ਵੱਗਣ 'ਤੇ ਮਾਂ ਦੇ ਦੁੱਧ 'ਚ ਥੋੜ੍ਹੀ ਜਿਹਾ ਲੌਂਗ ਪੀਸ ਕੇ ਕੰਨ 'ਚ ਪਾਉਣ ਨਾਲ ਬੱਚੇ ਨੂੰ ਆਰਾਮ ਮਿਲਦਾ ਹੈ।


Related News