ਐਸੀਡਿਟੀ ਤੋਂ ਰਾਹਤ ਦਿਵਾਉਂਦੀ ਹੈ ਤੋਰੀ, ਖਾਣ ਨਾਲ ਹੋਣਗੇ ਸਰੀਰ ਨੂੰ ਹੋਰ ਵੀ ਲਾਭ

Sunday, Sep 26, 2021 - 06:04 PM (IST)

ਐਸੀਡਿਟੀ ਤੋਂ ਰਾਹਤ ਦਿਵਾਉਂਦੀ ਹੈ ਤੋਰੀ, ਖਾਣ ਨਾਲ ਹੋਣਗੇ ਸਰੀਰ ਨੂੰ ਹੋਰ ਵੀ ਲਾਭ

ਨਵੀਂ ਦਿੱਲੀ- ਤੋਰੀ ਇੱਕ ਤਰ੍ਹਾਂ ਦੀ ਸਬਜ਼ੀ ਹੈ। ਇਸਦੀ ਖੇਤੀ ਭਾਰਤ ਦੇ ਸਾਰੇ ਸੂਬਿਆਂ ਵਿੱਚ ਕੀਤੀ ਜਾਂਦੀ ਹੈ। ਸਵਾਦ ਨੂੰ ਦੇਖਦੇ ਹੋਏ ਬਹੁਤੇ ਲੋਕ ਇਸ ਨੂੰ ਖਾਣਾ ਪਸੰਦ ਨਹੀਂ ਕਰਦੇ ਪਰ ਪੋਸ਼ਕਤਾ ਦੇ ਅਨੁਸਾਰ ਇਸ ਨੂੰ ਸੁਪਰਫੂਡ ਦਾ ਦਰਜਾ ਹਾਸਲ ਹੈ। ਬਰਸਾਤ ਦੇ ਮੌਸਮ ਵਿੱਚ ਇਸ ਸਬਜ਼ੀ ਦੀ ਵਰਤੋਂ ਸਭ ਤੋਂ ਵੱਧ ਹੁੰਦੀ ਹੈ। ਇਸ ਦੀ ਤਸੀਰ ਠੰਢੀ ਹੁੰਦੀ ਹੈ।
ਤੋਰੀਆਂ ਖਾਣ ਦੇ ਫਾਇਦੇ

Kidney stones: A painful problem - HealthyU
ਪੱਥਰੀ
ਤੋਰੀਆਂ ਦੀ ਵੱਲ ਜਾਂ ਪੱਤੇ ਚੂਰਨ ਬਣਾ ਕੇ ਗਾਂ ਦੇ ਦੁੱਧ ਵਿੱਚ ਮਿਲਾ ਕੇ ਲਗਾਤਾਰ ਕੁਝ ਦਿਨ ਪੀਣ ਨਾਲ ਗੁਰਦੇ ਦੀ ਪੱਥਰੀ ਗਲਣੀ ਸ਼ੁਰੂ ਹੋ ਜਾਂਦੀ ਹੈ। ਤੋਰੀਆਂ ਦੀ ਸਬਜ਼ੀ ਖਾਣ ਦੇ ਸ਼ੌਕੀਨ ਲੋਕਾਂ ਦੇ ਸਰੀਰ ਵਿੱਚ ਪੱਥਰੀ ਵੀ ਘੱਟ ਬਣਦੀ ਹੈ।

ਇਨ੍ਹਾਂ 6 ਆਦਤਾਂ ਕਾਰਨ ਉਮਰ ਤੋਂ ਪਹਿਲਾਂ ਸਫੈਦ ਹੁੰਦੇ ਨੇ ਵਾਲ - Global Punjab TV
ਵਾਲ ਸਫੈਦ ਹੋਣ ਤੋਂ ਰੋਕੇ
ਉਮਰ ਤੋਂ ਪਹਿਲਾਂ ਵਾਲਾਂ ਦਾ ਸਫੈਦ ਹੋਣਾ ਅੱਜਕਲ ਆਮ ਗੱਲ ਬਣ ਗਈ ਹੈ। ਇਸ ਦਾ ਮੁੱਖ ਕਾਰਨ ਹੈ ਭੋਜਨ ਵਿੱਚ ਵਿਟਾਮਿਨਾ ਦੀ ਕਮੀ। ਤੋਰੀਆਂ ਦੇ ਵਿੱਚ ਉਹ ਸਾਰੇ ਵਿਟਾਮਿਨ ਅਤੇ ਪੌਸ਼ਟਿਕ ਤੱਤ ਹੁੰਦੇ ਹਨ। ਜੋ ਵਾਲ ਕਾਲੇ ਰੱਖਦੇ ਹਨ।
ਫੋੜੇ ਦੀ ਗੰਢ
ਬਹੁਤ ਸਾਰੇ ਲੋਕਾਂ ਨੂੰ ਇਹ ਤਕਲੀਫ਼ ਹੁੰਦੀ ਹੈ ਕਿ ਉਨ੍ਹਾਂ ਦੇ ਸਰੀਰ ਦੇ ਅੰਗਾਂ 'ਤੇ ਫੋੜੇ ਹੋ ਜਾਂਦੇ ਹਨ। ਪਰ ਉਨ੍ਹਾਂ ਦਾ ਮੂੰਹ ਨਹੀਂ ਬਣਦਾ। ਜਿਸ ਦੇ ਚੱਲਦੇ ਉਹ ਫੁੱਟ ਕੇ ਖਤਮ ਨਹੀਂ ਹੁੰਦੇ। ਤੋਰੀ ਦੀ ਵੱਲ ਦੀ ਜੜ ਠੰਢੇ ਪਾਣੀ ਵਿੱਚ ਘਸਾ ਕੇ ਫੋੜੇ 'ਤੇ ਲਾਉਣ ਨਾਲ ਉਹ ਠੀਕ ਹੋ ਜਾਂਦੇ ਹਨ।

Health Tips: ਸ਼ੂਗਰ ਨੂੰ ਕੰਟਰੋਲ ਕਰਨ ਲਈ ਖੁਰਾਕ 'ਚ ਅਮਰੂਦ ਸਣੇ ਇਹ ਚੀਜ਼ਾਂ ਕਰੋ ਸ਼ਾਮਲ
ਸ਼ੂਗਰ ਤੋਂ ਰਾਹਤ
ਤੋਰੀ ਦੇ ਅੰਦਰ ਪਾਏ ਜਾਣ ਵਾਲੇ ਪੈਪਟਾਈਡ ਇਨਸੁਲਿਨ ਦੀ ਤਰ੍ਹਾਂ ਹੀ ਕੰਮ ਕਰਦੇ ਹਨ ਤੋਰੀਆਂ ਦੇ ਸਬਜ਼ੀ ਖਾਣ ਨਾਲ ਸ਼ੂਗਰ ਘੱਟਦੀ ਹੈ।
ਅੱਖਾਂ ਦੇ ਰੋਹੇ ਫੁੱਲ ਜਾਣਾ
ਜ਼ਿਆਦਾ ਮੋਬਾਇਲ, ਟੀਵੀ ਦੇਖਣ ਨਾਲ ਜਾਂ ਨੀਂਦ ਦੀ ਕਮੀ ਨਾਲ ਅੱਖਾਂ ਦੇ ਰੋਹੇ ਥਲੜੇ ਪਾਸੇ ਤੋਂ ਫੁੱਲ ਜਾਂਦੇ ਹਨ। ਤੋਰੀ ਦੇ ਤਾਜ਼ੇ ਤੋੜੇ ਹੋਏ ਪੱਤਿਆਂ ਦਾ ਰਸ ਜਾਂ ਤਾਜੇ ਪੱਤੇ ਅੱਖਾਂ 'ਤੇ ਮਲਣ ਨਾਲ ਇਹ ਠੀਕ ਹੁੰਦੇ ਹਨ।

ਐਸਿਡਿਟੀ ਤੋਂ ਰਾਹਤ ਪਾਉਣ ਲਈ ਵਰਤੋ ਇਹ ਘਰੇਲੂ ਨੁਸਖੇ
ਐਸੀਡਿਟੀ ਤੋਂ ਰਾਹਤ
ਤੋਰੀ ਠੰਢੀ ਹੁੰਦੀ ਹੈ ਪੇਟ ਦੀ ਜਲਣ ਅਤੇ ਐਸੀਡਿਟੀ ਹੋਵੇ, ਤਾਂ ਇਹ ਢਿੱਡ ਨੂੰ ਠੰਡਕ ਦਿੰਦੀ ਹੈ।
ਦਾਦ ਖਾਰਸ਼ ਖੁਜਲੀ ਤੋਂ ਰਾਹਤ
ਤੋਰੀ ਦੇ ਪੱਤੇ ਅਤੇ ਬੀਜ ਪਾਣੀ ਵਿੱਚ ਪੀਸ ਕੇ ਚਮੜੀ ਤੇ ਲਗਾਉਣ ਨਾਲ ਦੱਦ, ਖੁਰਕ ਤੋਂ ਆਰਾਮ ਮਿਲਦਾ ਹੈ।


author

Aarti dhillon

Content Editor

Related News