ਤੜਕਸਾਰ ਹੋਈ ਬਾਰਿਸ਼ ਨੇ ਤਪਸ਼ ਭਰੀ ਗਰਮੀ ਤੋਂ ਦਿਵਾਈ ਵੱਡੀ ਰਾਹਤ, ਮੌਸਮ ਹੋਇਆ ਸੁਹਾਵਣਾ

Friday, May 30, 2025 - 07:53 AM (IST)

ਤੜਕਸਾਰ ਹੋਈ ਬਾਰਿਸ਼ ਨੇ ਤਪਸ਼ ਭਰੀ ਗਰਮੀ ਤੋਂ ਦਿਵਾਈ ਵੱਡੀ ਰਾਹਤ, ਮੌਸਮ ਹੋਇਆ ਸੁਹਾਵਣਾ

ਹੁਸ਼ਿਆਰਪੁਰ/ਟਾਂਡਾ ਉੜਮੁੜ (ਪਰਮਜੀਤ ਸਿੰਘ ਮੋਮੀ) : ਅੱਜ ਤੜਕਸਾਰ ਹੋਈ ਬਾਰਿਸ਼ ਕਾਰਨ ਲੋਕਾਂ ਨੂੰ ਪਿਛਲੇ ਕੁਝ ਦਿਨਾਂ ਤੋਂ ਪੈ ਰਹੀ ਅੱਤ ਦੀ ਤਪਸ਼ ਭਰੀ ਗਰਮੀ ਤੋਂ ਵੱਡੀ ਰਾਹਤ ਮਿਲੀ। ਸਵੇਰੇ ਕਰੀਬ 3 ਵਜੇ ਇਲਾਕੇ ਵਿੱਚ ਜ਼ੋਰਦਾਰ ਹਨੇਰੀ ਨਾਲ ਬਾਰਿਸ਼ ਹੋਈ ਜਿਸ ਕਾਰਨ ਲੋਕਾਂ ਨੂੰ ਗਰਮ ਲੂ ਵਾਲੀ ਗਰਮੀ ਤੋਂ ਰਾਹਤ ਮਿਲੀ ਹੈ ਅਤੇ ਸਵੇਰ ਸਾਰ ਹੀ ਮੌਸਮ ਸੁਹਾਵਣਾ ਹੋ ਗਿਆ ਸੀ। ਦੂਸਰੇ ਪਾਸੇ ਚੱਲੀ ਤੇਜ਼ ਹਨੇਰੀ ਕਾਰਨ ਇੱਕ ਵਾਰ ਫਿਰ ਤੋਂ ਇਲਾਕੇ ਵਿੱਚ ਬਿਜਲੀ ਸਪਲਾਈ ਬੀਤੀ ਰਾਤ ਤੋਂ ਹੀ ਬੰਦ ਹੋ ਗਈ ਸੀ ਜਿਸ ਨੂੰ ਫਿਰ ਤੋਂ ਬਹਾਲ ਕਰਨ ਲਈ ਪੀਐੱਸਪੀਸੀਐੱਲ ਦੇ ਕਰਮਚਾਰੀਆਂ ਨੂੰ ਜੱਦੋਜਹਿਦ ਕਰਨੀ ਪਵੇਗੀ। 

ਇਹ ਵੀ ਪੜ੍ਹੋ : ਲੁਧਿਆਣਾ ਪੱਛਮੀ ਜ਼ਿਮਨੀ ਚੋਣ: ਕਾਂਗਰਸੀ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਨੇ ਦਾਖ਼ਲ ਕੀਤੇ ਕਾਗਜ਼

ਉਧਰ ਦੂਸਰੇ ਪਾਸੇ ਜ਼ਿਲਾ ਸੇਵਾਮੁਕਤ ਜ਼ਿਲਾ ਖੇਤੀਬਾੜੀ ਅਫਸਰ ਡਾ. ਸਤਨਾਮ ਸਿੰਘ ਮਿਆਣੀ ਨੇ ਕਿਹਾ ਕਿ ਇਸ ਬਾਰਿਸ਼ ਨਾਲ ਕਿਸਾਨਾਂ ਨੂੰ ਸਾਉਣੀ ਦੀ ਪ੍ਰਮੁੱਖ ਝੋਨੇ ਦੀ ਫਸਲ ਲਗਾਉਣ ਵਿੱਚ ਆਸਾਨੀ ਹੋਵੇਗੀ। ਉਧਰ ਦੂਸਰੇ ਪਾਸੇ ਸਿਵਲ ਸੱਜਣ ਹੁਸ਼ਿਆਰਪੁਰ ਡਾਕਟਰ ਪਵਨ ਕੁਮਾਰ ਅਤੇ ਸੀਨੀਅਰ ਮੈਡੀਕਲ ਅਫਸਰ ਟਾਂਡਾ ਡਾਕਟਰ ਕਰਨ ਸੈਣੀ ਦਾ ਇਹ ਕਹਿਣਾ ਹੈ ਕਿ ਇਹ ਬਾਰਿਸ਼ ਹੋਣ ਕਰਕੇ ਆਮ ਲੋਕਾਂ ਦੀ ਸਿਹਤ ਵਾਸਤੇ ਵੀ ਲਾਹੇਬੰਦ ਹੈ ਕਿਉਂਕਿ ਲਗਾਤਾਰ ਪੈ ਰਹੀ  ਭਿਆਨਕ ਗਰਮੀ ਕਾਰਨ ਤਾਪਮਾਨ ਵਿੱਚ ਭਾਰੀ ਵਾਧਾ ਹੋਇਆ ਸੀ ਅਤੇ ਅਜਿਹੇ ਸਮੇਂ ਵਿੱਚ ਆਕਸੀਜਨ ਦੀ ਮਾਤਰਾ ਵੀ ਘੱਟ ਜਾਂਦੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Sandeep Kumar

Content Editor

Related News