ਸਰੀਰ ''ਚ ਖ਼ੂਨ ਦੀ ਘਾਟ ਹੋਣ ''ਤੇ ਦਿਖਾਈ ਦਿੰਦੇ ਹਨ ਇਹ ਲੱਛਣ, ਇਨ੍ਹਾਂ ਘਰੇਲੂ ਨੁਸਖ਼ਿਆਂ ਨੂੰ ਅਪਣਾ ਕੇ ਪਾਓ ਨਿਜ਼ਾਤ

Friday, May 28, 2021 - 06:40 PM (IST)

ਨਵੀਂ ਦਿੱਲੀ-ਸਾਡੇ ਸਰੀਰ ਲਈ ਖ਼ੂਨ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ। ਤੰਦਰੁਸਤ ਰਹਿਣ ਲਈ ਸਾਡੇ ਸਰੀਰ ਵਿਚ ਖ਼ੂਨ ਦਾ ਸਹੀ ਮਾਤਰਾ ਵਿੱਚ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ। ਇਹ ਸਾਡੇ ਸਰੀਰ ਵਿੱਚ ਖ਼ੂਨ ਦੀਆਂ ਦੋ ਕੋਸ਼ਿਕਾਵਾਂ ਹੁੰਦੀਆਂ ਹਨ। ਲਾਲ ਰਕਤ ਕੋਸ਼ਿਕਾਵਾਂ ਅਤੇ ਸਫੈਦ ਰਕਤ ਕੋਸ਼ਿਕਾਵਾਂ। ਜਦੋਂ ਸਾਡੇ ਸਰੀਰ ਵਿੱਚ ਲਾਲ ਰਕਤ ਕੋਸ਼ਿਕਾਵਾਂ ਘੱਟ ਹੋ ਜਾਂਦੀਆਂ ਹਨ ਤਾਂ ਸਰੀਰ ਵਿਚ ਖ਼ੂਨ ਦੀ ਘਾਟ ਹੋ ਜਾਂਦੀ ਹੈ। ਜਿਸ ਨੂੰ ਅਨੀਮੀਆ ਕਿਹਾ ਜਾਂਦਾ ਹੈ। ਜੇਕਰ ਸਾਡੇ ਸਰੀਰ ਵਿਚ ਖ਼ੂਨ ਦੀ ਘਾਟ ਹੋ ਜਾਵੇ ਤਾਂ ਇਸ ਨਾਲ ਬਹੁਤ ਸਾਰੀਆਂ ਬਿਮਾਰੀਆਂ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ।
ਅੱਜ ਅਸੀਂ ਤੁਹਾਨੂੰ ਦੱਸਾਂਗੇ ਸਰੀਰ ਵਿਚ ਖ਼ੂਨ ਦੀ ਘਾਟ ਹੋਣ ਦੇ ਮੁੱਖ ਲੱਛਣ ਅਤੇ ਇਸ ਨੂੰ ਪੂਰਾ ਕਰਨ ਲਈ ਜ਼ਰੂਰੀ ਚੀਜ਼ਾਂ।
ਖ਼ੂਨ ਦੀ ਘਾਟ ਦੇ ਲੱਛਣ
ਥੋੜ੍ਹਾ ਜਿਹਾ ਕੰਮ ਕਰਦੇ ਥੱਕ ਜਾਣਾ
ਸਰੀਰ ਚ ਕਮਜ਼ੋਰੀ ਆਉਣੀ
ਹੱਥ ਪੈਰ ਵਿਚ ਸੋਜ਼ ਹੋਣੀ
ਭੁੱਖ ਘੱਟ ਲੱਗਣੀ
ਚਮੜੀ ਦਾ ਰੰਗ ਪੀਲਾ ਦਿਖਾਈ ਦੇਣਾ
ਅੱਖਾਂ ਦੇ ਥੱਲੇ ਕਾਲੇ ਘੇਰੇ ਹੋਣੇ
ਛਾਤੀ ਅਤੇ ਸਿਰ ਚ ਦਰਦ ਹੋਣਾ
ਚੱਕਰ ਅਤੇ ਉਲਟੀਆਂ ਆਉਣਾ
ਘਬਰਾਹਟ ਹੋਣੀ
ਖ਼ੂਨ ਜਲਦੀ ਪੂਰਾ ਕਰਨ ਲਈ ਘਰੇਲੂ ਨੁਸਖ਼ੇ

PunjabKesari
ਪਾਲਕ
ਸਰੀਰ ਵਿਚ ਖ਼ੂਨ ਦੀ ਘਾਟ ਨੂੰ ਪੂਰਾ ਕਰਨ ਲਈ ਪਾਲਕ ਸਭ ਤੋਂ ਜ਼ਿਆਦਾ ਫ਼ਾਇਦੇਮੰਦ ਹੁੰਦੀ ਹੈ ਕਿਉਂਕਿ ਪਾਲਕ ਵਿੱਚ ਵਿਟਾਮਿਨ ਬੀ,ਏ,ਸੀ, ਆਇਰਨ , ਕੈਲਸ਼ੀਅਮ ਅਤੇ ਫਾਈਬਰ ਭਰਪੂਰ ਮਾਤਰਾ ਵਿੱਚ ਹੁੰਦਾ ਹੈ। ਇਸ ਲਈ ਸਰੀਰ ਵਿਚ ਖ਼ੂਨ ਦੀ ਘਾਟ ਹੋਣ ਤੇ ਪਾਲਕ ਦੀ ਵੱਧ ਤੋਂ ਵੱਧ ਵਰਤੋਂ ਕਰੋ। ਇਸ ਦੀ ਸਬਜ਼ੀ ਜਾਂ ਫਿਰ ਸੂਪ ਬਣਾ ਕੇ ਵੀ ਪੀ ਸਕਦੇ ਹੋ।
ਮੱਕੀ ਦੇ ਦਾਣੇ
ਸਰੀਰ ਵਿਚ ਖ਼ੂਨ ਦੀ ਘਾਟ ਹੋਣ ਤੇ ਮੱਕੀ ਦੇ ਦਾਣੇ ਖਾਓ। ਇਸ ਨਾਲ ਸਰੀਰ ਵਿੱਚ ਹੀਮੋਗਲੋਬਿਨ ਦੀ ਘਾਟ ਬਹੁਤ ਜਲਦ ਪੂਰੀ ਹੁੰਦੀ ਹੈ।

PunjabKesari
ਟਮਾਟਰ ਦਾ ਜੂਸ
ਸਰੀਰ ਵਿਚ ਖ਼ੂਨ ਦੀ ਘਾਟ ਨੂੰ ਜਲਦੀ ਪੂਰਾ ਕਰਨ ਲਈ ਰੋਜ਼ਾਨਾ ਟਮਾਟਰ ਦਾ ਜੂਸ ਪੀਓ। ਇਸ ਦੇ ਨਾਲ ਨਾਲ ਟਮਾਟਰ ਦਾ ਸੂਪ ਵੀ ਪੀ ਸਕਦੇ ਹੋ । ਇਸ ਤੋਂ ਇਲਾਵਾ ਸੇਬ ਅਤੇ ਟਮਾਟਰ ਦਾ ਜੂਸ ਮਿਕਸ ਕਰਕੇ ਪੀਓ। ਇਸ ਨਾਲ ਸਰੀਰ ਵਿਚ ਖ਼ੂਨ ਦੀ ਘਾਟ ਬਹੁਤ ਜਲਦ ਪੂਰੀ ਹੁੰਦੀ ਹੈ।
ਚੁਕੰਦਰ ਦਾ ਰਸ
ਚੁਕੰਦਰ ਦਾ ਰਸ ਖ਼ੂਨ ਦੀ ਘਾਟ ਪੂਰੀ ਕਰਨ ਲਈ ਬਹੁਤ ਜ਼ਿਆਦਾ ਫ਼ਾਇਦੇਮੰਦ ਹੈ। ਇਸ ਲਈ ਇਕ ਗਿਲਾਸ ਚੁਕੰਦਰ ਦੇ ਜੂਸ ਵਿੱਚ ਇੱਕ ਚਮਚ ਸ਼ਹਿਦ ਮਿਕਸ ਕਰਕੇ ਰੋਜ਼ਾਨਾ ਪੀਓ। ਕਿਉਂਕਿ ਚੁਕੰਦਰ ਵਿੱਚ ਆਇਰਨ ਭਰਪੂਰ ਮਾਤਰਾ ਵਿੱਚ ਹੁੰਦਾ ਹੈ। ਇਸ ਨਾਲ ਸਰੀਰ ਵਿੱਚ ਆਇਰਨ ਦੀ ਘਾਟ ਪੂਰੀ ਹੋ ਜਾਂਦੀ ਹੈ।
ਆਂਵਲੇ ਦਾ ਰਸ
ਖ਼ੂਨ ਦੀ ਘਾਟ ਪੂਰੀ ਕਰਨ ਲਈ ਆਂਵਲਾ ਅਤੇ ਜਾਮਣ ਦੇ ਰਸ ਨੂੰ ਬਰਾਬਰ ਮਾਤਰਾ ਵਿੱਚ ਮਿਲਾ ਕੇ ਪੀਓ। ਇਸ ਨਾਲ ਹੀਮੋਗਲੋਬਿਨ ਦੀ ਘਾਟ ਪੂਰੀ ਹੋ ਜਾਂਦੀ ਹੈ ਅਤੇ ਇਸ ਜੂਸ ਨੂੰ ਲਗਾਤਾਰ ਇਕ ਹਫ਼ਤਾ ਪੀਓ।

PunjabKesari
ਤਿਲ ਦੇ ਬੀਜ
ਸਰੀਰ ਵਿਚ ਖ਼ੂਨ ਦੀ ਘਾਟ ਹੋਣ ਤੇ ਦੋ ਚਮਚ ਤੇਲ ਦੇ ਬੀਜ ਦੋ ਘੰਟੇ ਪਾਣੀ ਵਿੱਚ ਭਿਓ ਕੇ ਰੱਖੋ ਅਤੇ ਇਸ ਦੀ ਪੇਸਟ ਬਣਾ ਲਓ। ਇਸ ਪੇਸਟ ਵਿੱਚ ਸ਼ਹਿਦ ਮਿਲਾ ਕੇ ਦਿਨ ਵਿੱਚ ਦੋ ਵਾਰ ਖਾਓ। ਇਸ ਨਾਲ ਬਹੁਤ ਜਲਦ ਸਰੀਰ ਵਿਚ ਖ਼ੂਨ ਦੀ ਘਾਟ ਪੂਰੀ ਹੋ ਜਾਵੇਗੀ।
ਗਲੋਅ ਦਾ ਜੂਸ
ਗਲੋਅ ਦਾ ਜੂਸ ਸਾਡੇ ਸਰੀਰ ਵਿਚ ਪਲੇਟਲੈਟਸ ਨੂੰ ਵਧਾਉਣ ਲਈ ਸਭ ਤੋਂ ਜ਼ਿਆਦਾ ਫ਼ਾਇਦੇਮੰਦ ਹੈ। ਇਸ ਲਈ ਰੋਜ਼ਾਨਾ ਗਲੋਅ ਦਾ ਜੂਸ ਪੀਓ। ਇਸ ਦੇ ਨਾਲ ਨਾਲ ਗਲੋਅ ਦਾ ਚੂਰਨ ਸ਼ਹਿਦ ਮਿਲਾ ਕੇ ਦਿਨ ਵਿੱਚ ਦੋ ਵਾਰ ਲਓ। ਇਸ ਨਾਲ ਸਰੀਰ ਵਿੱਚ ਬਹੁਤ ਜਲਦ ਖ਼ੂਨ ਦੀ ਘਾਟ ਪੂਰੀ ਹੋ ਜਾਵੇਗੀ।
ਮੂੰਗਫਲੀ ਅਤੇ ਗੁੜ ਖਾਓ
ਰੋਜ਼ਾਨਾ ਮੂੰਗਫਲੀ ਅਤੇ ਗੁੜ ਮਿਲਾ ਕੇ ਖਾਣ ਨਾਲ ਸਰੀਰ ਨੂੰ ਆਇਰਨ ਮਿਲਦਾ ਹੈ। ਇਸ ਨਾਲ ਸਰੀਰ ਵਿਚ ਖ਼ੂਨ ਦੀ ਘਾਟ ਬਹੁਤ ਜਲਦ ਪੂਰੀ ਹੋ ਜਾਂਦੀ ਹੈ। ਇਸ ਲਈ ਖ਼ੂਨ ਦੀ ਘਾਟ ਹੋਣ ਤੇ ਮੂੰਗਫਲੀ ਅਤੇ ਗੁੜ ਦੀ ਵਰਤੋਂ ਜ਼ਰੂਰ ਕਰੋ।


Aarti dhillon

Content Editor

Related News