ਪੀਲੀਆ ਹੋਣ ''ਤੇ ਸਰੀਰ ''ਚ ਦਿਖਾਈ ਦਿੰਦੇ ਨੇ ਇਹ ਲੱਛਣ, ਇਨ੍ਹਾਂ ਘਰੇਲੂ ਨੁਸਖ਼ਿਆਂ ਨਾਲ ਪਾਓ ਨਿਜ਼ਾਤ

07/28/2022 5:40:10 PM

ਨਵੀਂ ਦਿੱਲੀ- ਮੌਸਮ 'ਚ ਬਦਲਾਅ ਹੋਣ ਕਾਰਨ ਸਰੀਰ ਕਈ ਬੀਮਾਰੀਆਂ 'ਚ ਘਿਰ ਜਾਂਦਾ ਹੈ। ਖਾਸ ਕਰਕੇ ਕਮਜ਼ੋਰ ਇਮਿਊਨਿਟੀ ਵਾਲੇ ਲੋਕਾਂ ਨੂੰ ਬੀਮਾਰੀਆਂ ਬਹੁਤ ਜਲਦੀ ਘੇਰ ਲੈਂਦੀਆਂ ਹਨ। ਜਿਸ 'ਚੋਂ ਇਕ ਪੀਲੀਆ ਵੀ ਹੈ। ਪੀਲੀਆ 'ਚ ਜੀਭ, ਅੱਖਾਂ ਅਤੇ ਸਕਿਨ ਦਾ ਰੰਗ ਪੀਲਾ ਪੈਣ ਲੱਗ ਜਾਂਦਾ ਹੈ। ਜੇਕਰ ਸਮੇਂ ਤੋਂ ਪਹਿਲਾਂ ਇਸ ਸਮੱਸਿਆ ਦਾ ਬਚਾਅ ਨਾ ਕੀਤਾ ਜਾਵੇ ਤਾਂ ਮਰੀਜ਼ ਨੂੰ ਜ਼ਿਆਦਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਬਦਲਦੇ ਮੌਮਸ 'ਚ ਲਾਈਫਸਟਾਈਲ, ਗਲਤ ਖਾਣ ਪੀਣ ਅਤੇ ਰਹਿਣ-ਸਹਿਣ 'ਚ ਬਦਲਾਅ ਹੋਣ ਕਾਰਨ ਵੀ ਪੀਲੀਆ ਵਰਗੀਆਂ ਬੀਮਾਰੀਆਂ ਹੋ ਸਕਦੀਆਂ ਹਨ। ਪੀਲੀਆ ਵਰਗੀ ਬੀਮਾਰੀ ਨੂੰ ਤੁਸੀਂ ਇਸ ਘਰੇਲੂ ਨੁਸਖ਼ਿਆਂ ਦੇ ਰਾਹੀਂ ਠੀਕ ਕਰ ਸਕਦੇ ਹੋ ਤਾਂ ਆਓ ਜਾਣਦੇ ਹਾਂ ਇਸ ਦੇ ਬਾਰੇ 'ਚ...
ਪੀਲੀਆ ਦੇ ਲੱਛਣ 
-ਭੁੱਖ ਨਾ ਲੱਗਣਾ।
-ਮੂਤਰ, ਜੀਭ, ਅੱਖਾਂ ਅਤੇ ਸਕਿਨ ਦਾ ਰੰਗ ਪੀਲਾ ਹੋਣਾ।
-ਢਿੱਡ ਦੇ ਉਪਰੀ ਹਿੱਸੇ 'ਚ ਦਰਦ ਰਹਿਣਾ।

PunjabKesari
-ਜ਼ਿਆਦਾਤਰ ਸਮੇਂ ਕਬਜ਼, ਬੁਖ਼ਾਰ ਅਤੇ ਉਲਟੀ ਵਰਗੇ ਲੱਛਣਾਂ ਦਾ ਮਹਿਸੂਸ ਹੋਣਾ।

PunjabKesari
-ਭਾਰ ਘੱਟ ਹੋਣਾ

ਮਲੱਠੀ ਦਾ ਸੇਵਨ ਕਰਨ ਨਾਲ ਠੀਕ ਹੋਵੇਗਾ ਪੀਲੀਆ
ਮਲੱਠੀ ਸਰਦੀ, ਖਾਂਸੀ ਵਰਗੀਆਂ ਸਮੱਸਿਆਵਾਂ ਤੋਂ ਇਲਾਵਾ ਪੀਲੀਆ 'ਚ ਵੀ ਬਹੁਤ ਹੀ ਫਾਇਦੇਮੰਦ ਹੁੰਦੀ ਹੈ। ਪੀਲੀਆ ਨੂੰ ਠੀਕ ਕਰਨ ਦੇ ਦੇਸੀ ਨੁਸਖ਼ਿਆਂ 'ਚੋਂ ਮਲੱਠੀ ਦੀ ਵਰਤੋਂ ਵੀ ਤੁਸੀਂ ਕਰ ਸਕਦੇ ਹੋ। ਇਸ ਨਾਲ ਪ੍ਰੋਟੀਨ, ਕੈਲਸ਼ੀਅਮ, ਗਲਿਸਰਾਈਜਿਕ, ਐਸਿਡ ਵਰਗੇ ਪੋਸ਼ਕ ਤੱਕ ਪਾਏ ਜਾਂਦੇ ਹਨ ਜੋ ਪੀਲੀਆ ਵਰਗੀ ਬੀਮਾਰੀ 'ਚ ਬਹੁਤ ਫਾਇਦੇਮੰਦ ਮੰਨੇ ਜਾਂਦੇ ਹਨ।

PunjabKesari
ਇੰਝ ਕਰੋ ਮਲੱਠੀ ਦਾ ਸੇਵਨ
ਸ਼ਹਿਦ ਦੇ ਨਾਲ ਖਾਓ ਮਲੱਠੀ

ਮਲੱਠੀ ਖਾਣ 'ਚ ਥੋੜ੍ਹੀ ਕੌੜੀ ਹੁੰਦੀ ਹੈ ਜਿਸ ਕਾਰਨ ਕਈ ਲੋਕ ਇਸ ਦਾ ਸੇਵਨ ਕਰਨਾ ਪਸੰਦ ਨਹੀਂ ਕਰਦੇ। ਪਰ ਜੇਕਰ ਤੁਸੀਂ ਪੀਲੀਆ ਦੇ ਮਰੀਜ਼ ਹੋ ਤਾਂ ਤੁਸੀਂ ਮਲੱਠੀ ਦਾ ਇਸਤੇਮਾਲ ਸ਼ਹਿਦ ਦੇ ਨਾਲ ਕਰ ਸਕਦੇ ਹੋ। ਸਭ ਤੋਂ ਪਹਿਲਾਂ ਥੋੜ੍ਹੀ ਜਿਹੀ ਮਲੱਠੀ ਲੈ ਕੇ ਇਸ ਦਾ ਪਾਊਡਰ ਤਿਆਰ ਕਰ ਲਓ। ਇਕ ਚਮਚਾ ਮਲੱਠੀ ਦਾ ਪਾਊਡਰ ਲੈ ਕੇ ਉਸ 'ਚ ਇਕ ਚਮਚਾ ਸ਼ਹਿਦ ਮਿਲਾ ਕੇ ਖਾਓ। 

PunjabKesari
ਗਰਮ ਪਾਣੀ ਦੇ ਨਾਲ ਖਾਓ ਮਲੱਠੀ
ਤੁਸੀਂ ਮਲੱਠੀ ਨੂੰ ਗਰਮ ਪਾਣੀ ਦੇ ਨਾਲ ਵੀ ਖਾ ਸਕਦੇ ਹੋ। ਇਕ ਚਮਚਾ ਮਲੱਠੀ ਪਾਊਡਰ ਨੂੰ ਅੱਧਾ ਕੱਪ ਪਾਣੀ 'ਚ ਮਿਲਾਓ। ਫਿਰ ਇਸ ਮਿਸ਼ਰਨ ਨੂੰ ਗਰਮ ਕਰ ਲਓ। ਛਾਣਨੀ ਦੇ ਨਾਲ ਛਾਣ ਕੇ ਮਿਸ਼ਰਨ 'ਚ ਇਕ ਚਮਚਾ ਸ਼ਹਿਦ ਮਿਲਾਓ। ਤੁਸੀਂ ਹਲਕੇ ਮਲੱਠੀ ਦੇ ਪਾਣੀ ਦਾ ਸੇਵਨ ਕਰੋ। ਪਰ ਧਿਆਨ ਰਹੇ ਕਿ ਪਾਣੀ ਠੰਡਾ ਨਾ ਹੋ ਜਾਵੇ ਇਹ ਤੁਹਾਡੇ ਲਈ ਫਾਇਦੇਮੰਦ ਨਹੀਂ ਹੋਵੇਗੀ। 

ਇਨ੍ਹਾਂ ਲੋਕਾਂ ਨੂੰ ਨਹੀਂ ਖਾਣੀ ਚਾਹੀਦੀ ਮਲੱਠੀ
ਮਲੱਠੀ ਦੇ ਕਈ ਸਿਹਤ ਸਬੰਧੀ ਲਾਭ ਤਾਂ ਹਨ ਪਰ ਕੁਝ ਲੋਕਾਂ ਲਈ ਇਹ ਨੁਕਸਾਨਦਾਇਕ ਵੀ ਹੋ ਸਕਦੀ ਹੈ। ਮਾਹਿਰਾਂ ਅਨੁਸਾਰ ਹਾਈ ਬਲੱਡ ਪ੍ਰੈਸ਼ਰ, ਸ਼ੂਗਰ, ਕਿਡਨੀ ਅਤੇ ਮਹਿਲਾਵਾਂ ਨੂੰ ਪੀਰੀਅਡਸ 'ਚ ਕਿਸੇ ਵੀ ਪ੍ਰਕਾਰ ਦੀ ਸਮੱਸਿਆ ਹੈ ਤਾਂ ਉਨ੍ਹਾਂ ਨੂੰ ਮਲੱਠੀ ਦਾ ਸੇਵਨ ਨਹੀਂ ਕਰਨਾ ਚਾਹੀਦਾ। ਇਨ੍ਹਾਂ ਮਰੀਜ਼ਾਂ ਲਈ ਮਲੱਠੀ ਨੁਕਸਾਨਦਾਇਕ ਹੋ ਸਕਦੀ ਹੈ। ਸਰਦੀ, ਖਾਂਸੀ, ਬੁਖਾਰ ਅਤੇ ਪੀਲੀਆ ਵਰਗੀਆਂ ਸਮੱਸਿਆਵਾਂ ਲਈ ਭਾਵੇਂ ਹੀ ਮਲੱਠੀ ਬਹੁਤ ਹੀ ਫਾਇਦੇਮੰਦ ਹੈ ਪਰ ਇਸ ਦਾ ਸੇਵਨ ਕਰਨ ਨਾਲ ਮਾਸਪੇਸ਼ੀਆਂ, ਸਿਰਦਰਦ, ਸੋਜ, ਸਾਹ 'ਚ ਤਕਲੀਫ, ਪੈਰਾਂ 'ਚ ਦਰਦ ਵਰਗੀਆਂ ਪਰੇਸ਼ਾਨੀਆਂ ਹੋ ਸਕਦੀਆਂ ਹਨ। ਜੇਕਰ ਤੁਸੀਂ ਪੀਲੀਆ ਵਰਗੀ ਬੀਮਾਰੀ ਤੋਂ ਗ੍ਰਸਤ ਹੋ ਤਾਂ ਮਲੱਠੀ ਦਾ ਸੇਵਨ ਕਰਨ ਤੋਂ ਪਹਿਲਾਂ ਕਿਸੇ ਡਾਕਟਰ ਦੀ ਸਲਾਹ ਜ਼ਰੂਰ ਲਓ। 

PunjabKesari
ਮੂਲੀ ਦਾ ਰਸ ਵੀ ਫਾਇਦੇਮੰਦ
ਜੇਕਰ ਤੁਸੀਂ ਪੀਲੀਆ ਤੋਂ ਗ੍ਰਸਤ ਹੋ ਤਾਂ ਤੁਸੀਂ ਮੂਲੀ ਦਾ ਰਸ ਪੀ ਸਕਦੇ ਹੋ। ਤੁਸੀਂ 3-4 ਮੂਲੀ ਅਤੇ ਉਸ ਦੇ ਪੱਤਿਆਂ ਦਾ ਰਸ ਕੱਢ ਲਓ। ਫਿਰ ਇਸ ਰਸ 'ਚ ਆਪਣੇ ਸਵਾਦ ਅਨੁਸਾਰ ਲੂਣ ਮਿਲਾਓ ਅਤੇ ਪੀ ਲਓ। ਮੂਲੀ ਦਾ ਰਸ ਪੀਣ ਨਾਲ ਪੀਲੀਆ 'ਚ ਕਾਫੀ ਆਰਾਮ ਮਿਲੇਗਾ ਅਤੇ ਤੁਹਾਡਾ ਪਾਚਨ ਤੰਤਰ ਵੀ ਚੰਗਾ ਰਹੇਗਾ।


Aarti dhillon

Content Editor

Related News