ਬਦਲਦੇ ਮੌਸਮ 'ਚ ਨੱਕ ਬੰਦ ਹੋਣ ਦੀ ਸਮੱਸਿਆ ਤੋਂ ਇੰਝ ਪਾਓ ਛੁਟਕਾਰਾ, ਪੜ੍ਹੋ ਹੋਰ ਵੀ ਘਰੇਲੂ ਨੁਸਖ਼ੇ

10/31/2022 1:11:45 PM

ਨਵੀਂ ਦਿੱਲੀ (ਬਿਊਰੋ) : ਸਰਦੀਆਂ ਦੀ ਸ਼ੁਰੂਆਤ ਹੋ ਰਹੀ ਹੈ। ਇਸ ਦੌਰਾਨ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਹਰ ਕਿਸੇ ਨੂੰ ਬੰਦ ਨੱਕ ਦੀ ਪਰੇਸ਼ਾਨੀ ਹੋਣਾ ਆਮ ਗੱਲ ਹੈ। ਇਸ ਦੇ ਕਾਰਨ ਸਾਹ ਲੈਣ 'ਚ ਵੀ ਬਹੁਤ ਪਰੇਸ਼ਾਨੀ ਹੋਣ ਲੱਗਦੀ ਹੈ। ਇਸ ਤੋਂ ਰਾਹਤ ਪਾਉਣ ਲਈ ਲੋਕ ਦਵਾਈਆਂ ਦਾ ਸਹਾਰਾ ਲੈਂਦੇ ਹਨ ਪਰ ਤੁਸੀਂ ਚਾਹੋ ਤਾਂ ਇਸ ਲਈ ਕੁਝ ਘਰੇਲੂ ਨੁਸਖ਼ਿਆਂ ਨੂੰ ਅਪਨਾ ਕੇ ਇਸ ਤੋਂ ਛੁਟਕਾਰਾ ਪਾ ਸਕਦੇ ਹੋ। ਜੀ ਹਾਂ, ਕੁਝ ਘਰੇਲੂ ਨੁਸਖ਼ਿਆਂ ਨੂੰ ਅਪਣਾ ਕੇ ਇਸ ਪਰੇਸ਼ਾਨੀ ਤੋਂ ਬਚਿਆ ਜਾ ਸਕਦਾ ਹੈ। ਇਸ ਦੀ ਮਦਦ ਨਾਲ ਤੁਹਾਨੂੰ ਬੰਦ ਨੱਕ ਖੋਲ੍ਹਣ ਅਤੇ ਖੁੱਲ੍ਹ ਕੇ ਸਾਹ ਲੈਣ 'ਚ ਮਦਦ ਮਿਲੇਗੀ। 

ਸਟੀਮ ਲਓ 
ਤੁਸੀਂ ਬੰਦ ਨੱਕ ਨੂੰ ਖੋਲ੍ਹਣ ਲਈ ਸਟੀਮ (ਭਾਫ) ਲੈ ਸਕਦੇ ਹੋ। ਇਸ ਲਈ ਇਕ ਕੌਲੀ 'ਚ ਗਰਮ ਪਾਣੀ ਪਾਓ। ਹੁਣ ਚਿਹਰੇ ਨੂੰ ਕੌਲੀ ਦੇ ਕੋਲ ਲੈ ਜਾ ਕੇ ਪੂਰੇ ਸਿਰ ਨੂੰ ਕੱਪੜੇ ਜਾਂ ਤੌਲੀਏ ਨਾਲ ਢੱਕ ਲਓ ਅਤੇ 10-15 ਮਿੰਟ ਤੱਕ ਭਾਫ ਲਵੋ। ਇਸ ਨਾਲ ਤੁਹਾਨੂੰ ਕਾਫ਼ੀ ਆਰਾਮ ਮਿਲੇਗਾ। ਜੇਕਰ ਤੁਹਾਨੂੰ ਜ਼ਿਆਦਾ ਪਰੇਸ਼ਾਨੀ ਹੈ ਤਾਂ ਤੁਸੀਂ ਪਾਣੀ 'ਚ 1 ਨੋਜਲ ਕੈਪਸੂਲ ਜਾਂ ਵਿਕਸ ਵੇਪੋਰਬ ਮਿਲਾਓ। 

ਨੱਕ ਦੀ ਸਿਕਾਈ (ਸੇਕ ਦੇਣਾ)
ਸਰਦੀਆਂ 'ਚ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਕਿਸੇ ਨੂੰ ਵੀ ਬੰਦ ਨੱਕ ਦੀ ਪਰੇਸ਼ਾਨੀ ਹੋ ਸਕਦੀ ਹੈ। ਅਜਿਹੇ 'ਚ ਤੁਸੀਂ ਨੱਕ ਦੀ ਸਿਕਾਈ ਕਰ ਸਕਦੇ ਹੋ। ਇਸ ਲਈ ਕਿਸੇ ਕੱਪੜੇ ਨੂੰ ਗਰਮ ਕਰਕੇ ਨੱਕ ਦੇ ਕੋਲ ਹਲਕੇ ਜਿਹੇ ਰੱਖਦੇ ਹੋਏ ਸਿਕਾਈ ਕਰੋ। 10-15 ਮਿੰਟ ਤੱਕ ਇਸ ਨੂੰ ਕਰੋ। ਤੁਹਾਨੂੰ ਆਰਾਮ ਮਿਲੇਗਾ। 

ਗਰਮ ਪਾਣੀ 
ਨੱਕ ਬੰਦ ਹੋਣ ਦੌਰਾਨ ਗਰਮ ਪਾਣੀ ਦਾ ਸੇਵਨ ਕਰੋ। ਇਸ ਨਾਲ ਤੁਹਾਨੂੰ ਬੰਦ ਨੱਕ ਜਲਦੀ ਹੀ ਖੁੱਲ੍ਹਣ 'ਚ ਮਦਦ ਮਿਲੇਗੀ। ਇਸ ਤੋਂ ਇਲਾਵਾ ਖੰਘ, ਜ਼ੁਕਾਮ, ਗਲਾ ਦਰਦ ਅਤੇ ਖ਼ਰਾਬ ਹੋਣ ਤੋਂ ਆਰਾਮ ਮਿਲੇਗਾ। ਗਰਮ ਪਾਣੀ ਪੀਣ ਨਾਲ ਤੁਹਾਨੂੰ ਸਾਹ ਸਬੰਧੀ ਸਮੱਸਿਆਵਾਂ ਤੋਂ ਵੀ ਛੁਟਕਾਰਾ ਮਿਲੇਗਾ। 

ਅਜਵੈਣ ਜਾਂ ਭੁੰਨੇ ਛੋਲਿਆਂ ਦਾ ਸੇਕ ਲਓ
ਤੁਸੀਂ ਬੰਦ ਨੱਕ ਨੂੰ ਖੋਲ੍ਹਣ ਲਈ ਅਜਵੈਣ ਜਾਂ ਭੁੰਨੋ ਛੋਲਿਆਂ ਦਾ ਸੇਕ ਵੀ ਲੈ ਸਕਦੇ ਹੈ। ਇਸ ਨਾਲ ਵੀ ਆਰਾਮ ਮਿਲਦਾ ਹੈ। ਇਸ ਲਈ ਤਵੇ ਜਾਂ ਪੈਨ 'ਚ ਹੌਲੀ ਸੇਕ 'ਤੇ ਅਜਵੈਣ ਨੂੰ ਗਰਮ ਕਰਕੇ ਜਦੋਂ ਤੱਕ ਉਸ 'ਚੋਂ ਹਲਕਾ ਧੂੰਆਂ ਨਾ ਨਿਕਲੇ, ਉਸ ਤੋਂ ਬਾਅਦ ਇਸ ਨੂੰ ਕਿਸੇ ਕੱਪੜੇ ਜਾਂ ਰੂਮਾਲ 'ਚ ਬੰਨ੍ਹ ਕੇ ਨੱਕ ਦੇ ਉਪਰ ਸੇਕ ਦਿਓ। ਇਸ ਨੂੰ ਸੁੰਘਣ ਦੀ ਕੋਸ਼ਿਸ਼ ਕਰੋ। ਕੁਝ ਦੇਰ ਤੱਕ ਇਸ ਨੂੰ ਦੋਹਰਾਓ। ਤੁਹਾਨੂੰ ਫਰਕ ਮਹਿਸੂਸ ਹੋਵੇਗਾ। ਇਸ ਤਰ੍ਹਾਂ ਤੁਸੀਂ ਅਜਵੈਣ ਦੀ ਜਗ੍ਹਾ 'ਤੇ ਭੁੰਨੇ ਛੋਲਿਆਂ ਨਾਲ ਵੀ ਸੇਕ ਦੇ ਸਕਦੇ ਹੋ। ਨੱਕ ਨੂੰ ਸੇਕ ਦੇਣ ਤੋਂ ਬਾਅਦ ਛੋਲਿਆਂ ਦਾ ਸੇਵਨ ਵੀ ਕਰ ਸਕਦੇ ਹੋ। ਇਸ ਨਾਲ ਤੁਹਾਨੂੰ ਬੰਦ ਨੱਕ ਤੋਂ ਆਰਾਮ ਮਿਲਣ ਦੇ ਨਾਲ-ਨਾਲ ਇਮਿਊਨਿਟੀ ਵਧਾਉਣ 'ਚ ਮਦਦ ਮਿਲੇਗੀ।

ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ, ਕੁਮੈਂਟ ਬਾਕਸ 'ਚ ਜ਼ਰੂਰ ਸਾਂਝੀ ਕਰੋ।


sunita

Content Editor

Related News